ਸਰਕਾਰੀ ਹਸਪਤਾਲ

(ਸਮਾਜ ਵੀਕਲੀ)

“ਕੁੜੇ ਪਾਣੀ ਦਾ ਗਲਾਸ ਲਿਆਈ, ਮੈਂ ਆਖਿਆ ਦਵਾਈ ਲੈਣੀ ਆਂ,” ਰਤਨੀ ਦੇ ਮੰਜੀ ਤੇ ਪਈ ਨੂੰ ਯਾਦ ਆਇਆ ਕਿ ਡਾਕਟਰ ਨੇ ਸ਼ਾਮ ਪੰਜ ਵਜੇ ਦਵਾਈ ਲੈਣ ਨੂੰ ਕਿਹਾ ਸੀ।

ਉਹ ਯਾਦ ਕਰ ਮੰਜੀ ਤੋਂ ਉੱਠ ਬੈਠੀ, ਤੇ ਖੀਸੇ ਚੋਂ ਲਿਫਾਫੀ ਕੱਢ ਗੋਲੀਆਂ ਗਿਣਨ ਲੱਗ ਪਈ।

“ਨਾਲੇ ਆਹ ਵੇਖੀਂ ਕੁੜੇ, ਇੱਕ ਕਾਲੀ ਤੇ ਇੱਕ ਚਿੱਟੀ ਨਾਲ ਇੱਕ ਇਹ ਸਤਰੰਗਾਂ ਕੈਪਸੂਲ ਲੈਣ ਲਈ ਡਾਕਟਰ ਨੇ ਆਖਿਆ ਸੀ”,। ਭੋਲੀ ਚੁੰਨੀ ਸੂਤ ਕਰਦੀ ਹੋਈ ਰਸੋਈ ਚੋਂ ਪਾਣੀ ਦਾ ਗਲਾਸ ਭਰ ਕੇ ਲ਼ੈ ਆਈ ਤੇ ਬੋਲੀ ” ਮਾਤਾ ਐਨੀਆਂ ਗੋਲੀਆਂ, ਇਹ ਕਾਹਦੀਆਂ,” “ਪੁੱਤ
ਇੱਕ ਤਾਂ ਮੇਰੀ ਛਾਤੀ ਘੂੰ-ਘੂੰ ਕਰਦੀ ਸੀ। ਕਿੰਨੇ ਦਿਨਾਂ ਤੋਂ, ਤੇ ਦੂਜਾ ਖਾਧਾ ਪੀਤਾ ਦਿਲ ਤੇ ਪਿਆ ਰਹਿੰਦਾ ਸੀ ਤੇ ਮੈਂ ਅੱਜ

ਸਰਕਾਰੀ ਹਸਪਤਾਲ ਡਾਕਟਰ ਕੋਲ ਗਈ ਸੀ, ਪੁੱਤ ਮੈਨੂੰ ਇੱਕ ਗੱਲ ਦੀ ਸਮਝ ਨੀ ਲੱਗੀ, ਡਾਕਟਰ ਦੇ ਮੇਜ਼ ਤੇ ਚਾਰ ਪੰਜ ਇੱਕੋ ਜਿਹੀਆਂ ਡੱਬੀਆਂ ਪਈਆਂ ਸੀ, ਕੋਈ ਬਿਮਾਰੀ ਵਾਲਾ ਆਵੇ ਬਸ ਉਹਨਾਂ ਡੱਬੀਆਂ ਚੋਂ ਹੀ ਗੋਲੀਆਂ ਕੱਢ ਕੱਢ ਦੇਈ ਜਾਵੇਂ, ਹੁਣ ਪਤਾ ਨੀ ਕਿਸੇ ਨੂੰ ਅਰਾਮ ਆਉਂਦਾ ਵੀ ਆ ਕੇ ਨਹੀਂ, ਮੈਂ ਵੀ ਲ਼ੈ ਆਈ”, ਭੋਲੀ ਨੇ ਮਾਤਾ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਆਖਿਆ, “ਮਾਈ ਚੁੱਪ ਕਰਕੇ ਖਾ ਲਾ, ਤੇਰੇ ਕਿਹੜੇ ਪੈਸੇ ਲੱਗੇ ਆ, ਜੇ ਫ਼ਾਇਦਾ ਨਾ ਹੋਇਆ, ਤਾਂ ਹਸਪਤਾਲ ਦੀਆਂ ਗੋਲੀਆਂ ਨੁਕਸਾਨ ਵੀ ਕੋਈ ਨੀ ਕਰਦੀਆਂ”। ਇਹ ਕਹਿ ਕਿ ਭੋਲੀ ਖਾਲੀ ਗਲਾਸ ਲੈ ਕਿ ਰਸੋਈ ਵੱਲ ਨੂੰ ਚੱਲੀ ਗਈ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਖਿੜਦੇ ਫੁੱਲ”
Next articleਰੂਸ ਦੀ ਬਣੀ ਮਿਜ਼ਾਈਲ ਪੋਲੈਂਡ ’ਚ ਡਿੱਗਣ ਕਾਰਨ ਦੋ ਮੌਤਾਂ: ਯੂਕਰੇਨ ਨੇ ਦਾਗ਼ੀ ਸੀ ਮਿਜ਼ਾਈਲ: ਅਮਰੀਕਾ