
ਸੰਦੀਪ ਸਿੰਘ ਬਖੋਪੀਰ (ਸਮਾਜ ਵੀਕਲੀ ) : ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਵਿੱਚ ਚਿਲਡਰਨ ਡੇ ਦੋ ਰੋਜ਼ਾ ਅਥਲੈਟਿਕ ਮੀਟ ਕਰਵਾ ਕੇ ਮਨਾਇਆ ਗਿਆ ਪਹਿਲੇ ਦਿਨ ਦੇ ਮੁੱਖ ਮਹਿਮਾਨ ਸਕੂਲ ਦੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਸਨ, ਉਨਾਂ ਦੇ ਨਾਲ ਬਾਬਾ ਚੰਨ ਜੀ ਵੀ ਹਾਜ਼ਰ ਸਨ ਬਾਬਾ ਜੀ ਨੇ ਸਭ ਤੋਂ ਪਹਿਲਾਂ ਤਿਰੰਗਾ ਝੰਡਾ ਲਹਿਰਾਇਆ ਉਪਰੰਤ ਮਾਰਚ ਪਾਸ ਟੀਮਾਂ ਤੋਂ ਸਲਾਮੀ ਲਈ ਰਸਮੀ ਤੌਰ ਤੇ ਸਕੂਲ ਦੇ ਹੋਣਹਾਰ ਸਪੋਰਟਸ ਖਿਡਾਰੀਆਂ ਵੱਲੋਂ ਮਿਸਾਲ ਲੈ ਕੇ ਸਲਾਨਾ ਖੇਡਾਂ ਦਾ ਆਗਾਜ਼ ਕੀਤਾ ਗਿਆ ਬਾਬਾ ਜੀ ਵੱਲੋਂ ਕਬੂਤਰ ਅਤੇ ਬੈਲੂਨ ਉਡਾ ਕੇ 100 ਮੀਟਰ ਰੇਸ ਦਾ ਰਸਮੀ
ਆਗਾਜ਼ ਕੀਤਾ, ਸਕੂਲ ਦੇ ਚਾਰੋਂ ਹਾਊਸ ਦੇ ਵਿਦਿਆਰਥੀਆਂ ਨੇ ਇਹਨਾਂ ਦੋ ਰੋਜ਼ਾ ਖੇਡਾਂ ਵਿੱਚ ਭਾਗ ਲਿਆ ਖੇਡਾਂ ਵਿੱਚ ਟਰੈਕ ਅਤੇ ਗਰਾਉਂਡ ਇਵੈਂਟਾ ਤੋਂ ਇਲਾਵਾ ਛੋਟੇ ਬੱਚਿਆਂ ਦੀਆਂ ਫਨੀ ਗੇਮਾਂ ਵੀ ਕਰਵਾਈਆਂ ਗਈਆਂ । ਦੂਸਰੇ ਦਿਨ ਦੇ ਮੁੱਖ ਮਹਿਮਾਨ ਜਗਤਾਰ ਸਿੰਘ ਜੀ ਜੋਨ ਸਕੱਤਰ ਜੀ ਸਨ ਬਲਜਿੰਦਰ ਸਿੰਘ ਜੀ ਹਰਵਿੰਦਰ ਸਿੰਘ ਕਾਕੜਾ, ਤੇ ਗੁਰਪ੍ਰੀਤ ਸਿੰਘ ਜੀ ਇਹਨਾਂ ਦੇ ਨਾਲ ਉਚੇਚੇ ਤੌਰ ਤੇ ਹਾਜ਼ਰੀ ਲਗਵਾਈ,ਦੋ ਰੋਜਾ ਖੇਡਾਂ ਦੀ ਸਮਾਪਤੀ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ, ਬਾਬਾ ਅਜੀਤ ਸਿੰਘ ਜੀ ਹਾਊਸ ਓਵਰਆਲ ਬੈਸਟ ਹਾਊਸ ਜੇਤੂ ਘੋਸ਼ਿਤ ਕੀਤਾ ਗਿਆ, ਵਿਦਿਆਰਥੀਆਂ ਦੇ ਮਨੋਰੰਜਨ ਲਈ ਸਕੂਲੀ ਅਧਿਆਪਕਾਂ ਵੱਲੋਂ ਵੀ ਵੱਖ-ਵੱਖ ਈਵੈਂਟਾਂ ਵਿੱਚ ਭਾਗ ਲੈ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ ਗਿਆ, ਸਕੂਲ ਦੀਆਂ ਆਂਟੀਆਂ ਵੱਲੋਂ ਵੀ 100 ਮੀਟਰ ਰੇਸ ਵਿੱਚ ਭਾਗ ਲਿਆ ਗਿਆ ਦੋਵੇਂ ਦਿਨ ਬੱਚਿਆਂ ਨੂੰ ਰਿਫਰੈਸ਼ਮੈਂਟ ਉਪਰੰਤ ਫਨੀ ਗੇਮਾਂ ਕਰਵਾਈਆਂ ਜਾਂਦੀਆਂ ਸਨ, ਪ੍ਰਾਇਮਰੀ ਵਿੰਗ ਦੇ ਬੱਚਿਆਂ ਵੱਲੋਂ ਦੋਵੇਂ ਦਿਨ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਾਂਝੇ ਰੂਪ ਵਿੱਚ ਦੋ ਰੋਜ਼ਾ ਖੇਡਾਂ ਨੂੰ ਧੂਮ ਧਾਮ ਨਾਲ ਸ਼ੁਰੂ ਅਤੇ ਸਮਾਪਤ ਕੀਤਾ, ਮੌਕੇ ਉੱਤੇ ਕੋਆਰਡੀਨੇਟਰ ਮੈਡਮ ਬਲਜੀਤ ਕੌਰ ਮੈਡਮ ਹਰਗਿੰਦਰ ਕੌਰ ਪਰਬੰਧਕ ਡਾਇਰੈਕਟਰ ਡਾ: ਗੁਰਮੀਤ ਸਿੰਘ ਜੀ,ਮੈਨੇਜਰ ਸਰਦਾਰ ਸਰਬਜੀਤ ਸਿੰਘ ਮਨੇਜਮੈਂਟ ਮੈਂਬਰ ਦਵਿੰਦਰ ਸਿੰਘ, ਹਰਿੰਦਰ ਸਰ,ਸਨਮੀਤ ਸਿੰਘ,ਡੀ.ਪੀ ਅਧਿਆਪਕ ਅਵਤਾਰ ਸਿੰਘ ਮਨਪ੍ਰੀਤ ਕੌਰ ਸਟੇਜ ਸੰਚਾਲਕ ਮੈਡਮ ਨਵਜੋਤ ਕੌਰ ਅਤੇ ਪੰਜਾਬੀ ਅਧਿਆਪਕ ਸੰਦੀਪ ਸਿੰਘ ਆਦਿ ਮੌਜ਼ੂਦ ਸਨ।
HOME ਸਕੂਲ ਵਿੱਚ ਦੋ ਰੋਜ਼ਾ ਅਥਲੈਟਿਕ ਮੀਟ ਕਰਵਾਕੇ ਮਨਾਇਆ ਗਿਆ ਚਿਲਡਰਨ ਡੇ।


