ਦੱਖਣੀ ਅਫਰੀਕਾ ਤੋਂ ਆਏ ਦੋ ਕਰੋਨਾ ਪੀੜਤਾਂ ਨੂੰ ਓਮੀਕਰੋਨ ਨਹੀਂ; ਡੈਲਟਾ ਰੂਪ ਤੋਂ ਪੀੜਤ

ਬੰਗਲੌਰ (ਸਮਾਜ ਵੀਕਲੀ):  ਇਥੋਂ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਦੱਖਣੀ ਅਫ਼ਰੀਕਾ ਤੋਂ ਆਏ ਦੋ ਜਣੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਦੋਹਾਂ ਦੇ ਜਿਵੇਂ ਹੀ ਕਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਤਾਂ ਘਾਤਕ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਨੂੰ ਲੈ ਕੇ ਸਿਹਤ ਅਧਿਕਾਰੀਆਂ ’ਚ ਭਾਜੜਾਂ ਪੈ ਗਈਆਂ ਪਰ ਹੁਣ ਪਤਾ ਲੱਗਾ ਹੈ ਕਿ ਇਨ੍ਹਾਂ ਦੋਵਾਂ ਵਿਚ ਕਰੋਨਾ ਦੇ ਨਵਾਂ ਰੂਪ ਓਮੀਕਰੋਨ ਦੇ ਲੱਛਣ ਨਹੀਂ ਮਿਲੇ ਤੇ ਇਹ ਡੈਲਟਾ ਵੇਰੀਐਂਟ ਤੋਂ ਪੀੜਤ ਹਨ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਕੇ ਸ੍ਰੀਨਿਵਾਸ ਨੇ ਕਿਹਾ ਕਿ ਦੋਵੇਂ ਵਿਅਕਤੀਆਂ ਦੇ ਹੋਰ ਟੈਸਟ ਕੀਤੇ ਗਏ ਹਨ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਉਨ੍ਹਾਂ ’ਚ ਓਮੀਕਰੋਨ ਦੇ ਲੱਛਣ ਹਨ ਜਾਂ ਨਹੀਂ। ਸ੍ਰੀਨਿਵਾਸ ਨੇ ਦੱਸਿਆ ਕਿ ਹੁਣ ਤੱਕ ਵਧੇਰੇ ਜੋਖਮ ਵਾਲੇ 10 ਮੁਲਕਾਂ ’ਚੋਂ 584 ਵਿਅਕਤੀ ਇਥੇ ਆਏ ਹਨ ਜਿਨ੍ਹਾਂ ’ਚੋਂ 94 ਜਣੇ ਦੱਖਣੀ ਅਫ਼ਰੀਕਾ ਤੋਂ ਪਹੁੰਚੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ-ਬੋਲੀ ਨੂੰ ਸਮਰਪਿਤ ਤੇ ਹਨੀ ਬੱਲ ਦੀ ਯਾਦ ਵਿੱਚ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ
Next articleਮਿਹਨਤ ਲਗਨ ਅਤੇ ਰਿਆਜ਼ ਨਾਲ ਗਾਇਕੀ ਖੇਤਰ ਵਿੱਚ ਆਪਣਾ ਨਾਮ ਬਣਾਉਣ ਵਾਲੀ ਗਾਇਕਾ ਦਾ ਨਾਮ ਹੈ -ਰਿਹਾਨਾ ਭੱਟੀ