ਮਾਂ-ਬੋਲੀ ਨੂੰ ਸਮਰਪਿਤ ਤੇ ਹਨੀ ਬੱਲ ਦੀ ਯਾਦ ਵਿੱਚ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ

(ਸਮਾਜ ਵੀਕਲੀ): ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਤੇ ਪੜੋ ਪੰਜਾਬ ਪੜਾਉ ਪੰਜਾਬ ਪ੍ਰਾਜੈਕਟ ਤਹਿਤ ਮਾਂ- ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਸਪਸ ਸਕੂਲ ਸਵੱਦੀ ਕਲਾਂ ਵਿਖੇ, ਸੈਂਟਰ ਇੰਚਾਰਜ ਬਲਜਿੰਦਰ ਕੌਰ ਦੀ ਅਗਵਾਈ ਚ ਸੈਂਟਰ ਹੈੱਡ ਟੀਚਰ ਮਨਜੀਤ ਸਿੰਘ ਭੂੰਦੜੀ, ਸੁਖਮੰਦਰ ਸਿੰਘ ਗੋਰਸੀਆਂ, ਅਭੀਜੀਤ ਵਧਵਾ ਤੇ ਕਮਲਜੀਤ ਸਿੰਘ ਪੁੜੈਣ ਸਮੇਤ ਸਮੂਹ ਹੈੱਡ ਟੀਚਰਜ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਕਰਵਾਏ ਕਰਵਾਏ ਗਏ, ਜਿਹੜੇ ਕਿ ਸਵਰਗੀ ਹਨੀ ਬੱਲ ਸਵੱਦੀ ਪੁੱਤਰ ਸੁਖਦੇਵ ਸਿੰਘ ਬੱਲ ਸਵੱਦੀ ਦੀ ਯਾਦ ਨੂੰ ਵੀ ਸਮਰਪਿਤ ਕੀਤੇ ਗਏ, ਜਿਹਨਾਂ ਦੇ ਸਹਿਯੋਗ ਨਾਲ ਲੱਖਾਂ ਰੁਪਏ ਨਾਲ ਸਕੂਲ ਦੀ ਸਮੁੱਚੀ ਸੁੰਦਰ ਇਮਾਰਤ ਤਿਆਰ ਕੀਤੀ ਗਈ ਹੈ।

ਇਸ ਮੌਕੇ ਬਲਾਕ ਅਧੀਨ ਪੈਂਦੇ ਵੱਖ ਵੱਖ ਕਲੱਸਟਰਾਂ ਵਿੱਚੋਂ ਬੱਚਿਆਂ ਨੇ ਸੁੰਦਰ ਲਿਖਾਈ, ਕਵਿਤਾ ਗਾਇਨ, ਭਾਸ਼ਣ, ਆਮ ਗਿਆਨ, ਚਿੱਤਰਕਲਾ ਤੇ ਪੰਜਾਬੀ ਪੜਨ ਦੇ ਮੁਕਾਬਲਿਆਂ ਤੋਂ ਇਲਾਵਾ ਅਧਿਆਪਕਾਂ ਨੇ ਵੀ ਸੁੰਦਰ ਲਿਖਾਈ ਵਿੱਚ ਹਿੱਸਾ ਲਿਆ ਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਇਹਨਾਂ ਮੁਕਾਬਲਿਆਂ ਦੌਰਾਨ ਪੁਜੀਸ਼ਨਾਂ ਪ੍ਰਾਪਤ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟ ਦੇਣ ਦੀ ਰਸਮ ਪਿੰਡ ਦੇ ਸਰਪੰਚ ਲਾਲ ਸਿੰਘ, ਅਵਤਾਰ ਸਿੰਘ ਤਾਰੀ, ਗੁਰਦੀਪ ਸਿੰਘ ਕਾਕਾ, ਪ੍ਰਿੰਸੀਪਲ ਜਸਵੀਰ ਕੌਰ ਸਸਸਸ ਲੜਕੀਆਂ ਸਵੱਦੀ ਕਲਾਂ ਤੇ ਸਮੂਹ ਸੈਂਟਰ ਹੈੱਡ ਟੀਚਰ ਸਹਿਬਾਨ ਵੱਲੋਂ ਸਮੂਹਿਕ ਤੌਰ ਤੇ ਨਿਭਾਈ ਗਈ। ਅਧਿਆਪਕ ਸੁੰਦਰ ਲਿਖਾਈ ਵਿੱਚ ਜਸਵੀਰ ਕੌਰ ਹੈੱਡ ਟੀਚਰ ਸਪਸ ਗੋਰਸੀਆਂ ਖਾਨ ਮੁਹੰਮਦ, ਜਗਦੀਪ ਕੌਰ ਈ ਟੀ ਟੀ ਸਪਸ ਮਾਣੀਏਵਾਲ ਤੇ ਕਰਮਜੀਤ ਕੌਰ ਈ ਟੀ ਟੀ ਟੀ ਅਧਿਆਪਕਾ ਸਪਸ ਸਵੱਦੀ ਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਵੱਖ ਵੱਖ ਮੁਕਾਬਲਿਆਂ ਚ ਜੱਜਮੈਂਟ ਦੀ ਭੂਮਿਕਾ ਸੈਂਟਰ ਹੈੱਡ ਟੀਚਰ ਮਨਜੀਤ ਸਿੰਘ, ਸੁਖਮੰਦਰ ਸਿੰਘ, ਹੈੱਡ ਟੀਚਰ ਜਸਵੀਰ ਕੌਰ, ਬੀ ਐੱਮ ਟੀ ਬਲਵੀਰ ਸਿੰਘ ਬਾਸੀਆਂ, ਹੈੱਡ ਟੀਚਰ ਰਛਪਾਲ ਸਿੰਘ, ਹੈੱਡ ਟੀਚਰ ਜਰਨੈਲ ਸਿੰਘ, ਹਰਮਨਦੀਪ ਸਿੰਘ, ਦੇਵਿੰਦਰ ਸਿੰਘ, ਬਲਜਿੰਦਰ ਸਿੰਘ, ਸੁਖਦੀਪ ਸਿੰਘ, ਤਰਨਜੀਤ ਸਿੰਘ, ਬੁੱਧ ਰਾਮ, ਪ੍ਰੀਤਮ ਸਿੰਘ ਦੁਆਰਾ ਕੀਤੀ ਗਈ। ਇਸ ਮੌਕੇ ਬਲਾਕ ਦਫਤਰ ਤੋਂ ਰਾਜੀਵ ਕੁਮਾਰ ਤੇ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਬੱਚਿਆਂ ਨੂੰ ਮੁਕਾਬਲਿਆਂ ਚ ਭਾਗ ਦਿਵਾਉਣ ਤੇ ਹੌਸਲਾ ਅਫਜਾਈ ਲਈ ਹੈਡ ਟੀਚਰ ਜਤਿੰਦਰਪਾਲ ਸਿੰਘ ਕੋਟਮਾਨ ,ਮੈਡਮ ਨੀਲਮ ਬਾਲਾ, ਗੁਰਸ਼ਰਨ ਸਿੰਘ, ਹਰਪਾਲ ਕੌਰ,ਸੁਰਿੰਦਰ ਕੌਰ ਹੈੱਡ ਟੀਚਰ,ਹਰਮੀਤ ਕੌਰ ਹੈੱਡ ਟੀਚਰ, ਹਰਪ੍ਰੀਤ ਕੌਰ ਹੈੱਡ ਟੀਚਰ ਖੁਸ਼ਮਿੰਦਰ ਕੌਰ, ਹਰਪ੍ਰਤਾਪ ਸਿੰਘ, ਲਛਮਣ ਸਿੰਘ, ਬਲਵਿੰਦਰ ਸਿੰਘ ਚੀਮਨਾ, ਅਜਮੇਰ ਸਿੰਘ, ਸੰਦੀਪ ਕੌਰ ਕਮਲਜੀਤ ਕੌਰ ਆਦਿ ਅਧਿਆਪਕ ਸਹਿਬਾਨ ਹਾਜਰ ਸਨ। ਅੰਤ ਵਿੱਚ ਬਲਾਕ ਇੰਚਾਰਜ ਬੀ ਐੱਮ ਟੀ ਬਲਦੇਵ ਸਿੰਘ ਮੁੱਲਾਂਪੁਰ ਵੱਲੋਂ ਸਮੂਹ ਪੁਜੀਸ਼ਨ ਪ੍ਰਾਪਤ ਬੱਚਿਆਂ ਤੇ ਉਹਨਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਸਮੁੱਚੇ ਸਹਿਯੋਗ ਲਈ ਬਲਾਕ ਦੇ ਸਮੂਹ ਅਧਿਆਪਕ ਸਹਿਬਾਨ ਦਾ ਧੰਨਵਾਦ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਬਲਵੀਰ ਸਿੰਘ ਬਾਸੀਆਂ ਵੱਲੋਂ ਨਿਭਾਈ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਬਸਪਾ ਸਰਕਾਰ ਬਣਨ ਤੇ ਬਹਾਦਰ ਲੜਕੀ ਗੁਰਵਿੰਦਰ ਕੌਰ ਨੂੰ ਪੁਲੀਸ ਵਿੱਚ ਭਰਤੀ ਕਰਕੇ ਦਿੱਤਾ ਜਾਵੇਗਾ ਇਨਾਮ – ਕੈਪਟਨ ਹਰਮਿੰਦਰ ਸਿੰਘ
Next articleਦੱਖਣੀ ਅਫਰੀਕਾ ਤੋਂ ਆਏ ਦੋ ਕਰੋਨਾ ਪੀੜਤਾਂ ਨੂੰ ਓਮੀਕਰੋਨ ਨਹੀਂ; ਡੈਲਟਾ ਰੂਪ ਤੋਂ ਪੀੜਤ