ਕਵਿਤਾ

(ਸਮਾਜ ਵੀਕਲੀ)

ਫ਼ੇਕ ਆਈਡੀਆਂ ਵਾਲ਼ੇ ਬੰਦੇ,
ਦਿਲ ਦੇ ਹੁੰਦੇ ਕਾਲ਼ੇ ਬੰਦੇ।
ਜਣੇ ਖਣੇ ਨੂੰ ਗਾਲਾਂ ਕੱਢਣ,
ਲੱਭਦੇ ਨਹੀਂ ਫ਼ਿਰ ਭਾਲ਼ੇ ਬੰਦੇ।
ਧੀਆਂ-ਭੈਣਾਂ ਦੀ ਮਿੱਟੀ ਪੁੱਟਣ,
ਭੌਂਕਣ ਦਾ ਨਾ ਮੌਕਾ ਉੱਕਣ।
ਫੋਟੋਆਂ ਨੂੰ ਫ਼ਿਰ ਐਡਿਟ ਕਰਕੇ,
ਇਜ਼ੱਤਾਂ ਉੱਤੇ ਚਿੱਕੜ ਸੁੱਟਣ।
ਸ਼ਰਮ ਹਿਆ ਤੋਂ ਸੱਖਣੇ ਹੁੰਦੇ,
ਕਿਸ ਸਾਂਚੇ ਵਿੱਚ ਢਾਲ਼ੇ ਬੰਦੇ।
ਜਣੇ ਖਣੇ ਨੂੰ ਗਾਲ਼ਾਂ ਕੱਢਣ,
ਲੱਭਦੇ ਨਹੀਂ ਫ਼ਿਰ ਭਾਲ਼ੇ ਬੰਦੇ।
ਆਈਡੀ ‘ਤੇ ਨਾ ਫ਼ੋਟੋ ਲਾਉਂਦੇ,
ਆਪਣੀ ਸਦਾ ਪਛਾਣ ਲੁਕਾਉਂਦੇ
ਮੀਰ ਪੁਰੀ ਇਹ ਘਟੀਆ ਬੰਦੇ,
ਖ਼ੁਦ ਨੂੰ ਵੱਡੇ ਡੌਨ ਕਹਾਉਂਦੇ।
ਥੱਕ ਹਾਰ ਕੇ ਲਿਖੀ ਕਵਿਤਾ,
ਟਲ਼ੇ ਨਹੀਂ ਜਦ ਟਾਲ਼ੇ ਬੰਦੇ।
ਗਾਲ਼ਾਂ ਕੱਢਕੇ ਲੁਕ ਜਾਂਦੇ ਨੇ,
ਫ਼ੇਕ ਆਈਡੀਆਂ ਵਾਲ਼ੇ ਬੰਦੇ।
ਗਾਲ਼ਾਂ ਕੱਢਕੇ ਲੁਕ ਜਾਂਦੇ।
ਦਿਲ ਦੇ ਡਾਹਢੇ ਕਾਲ਼ੇ ਬੰਦੇ।

ਬੇਦੀ ਮੀਰ ਪੂਰੀ

Previous articleਇਕ ਗ਼ਜ਼ਲ ,
Next articleਵਿਆਹ ਦਾ ਚਾਅ