ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬੀਤੀ ਰਾਤ ਕਰੀਬੀ ਪਿੰਡ ਦੁਸਾਂਝ ਕਲਾਂ ਵਿਖੇ ਸਥਿਤ ਕੋ-ਆਪ੍ਰੇਟਿਵ ਬੈਂਕ ਵਿਖੇ ਅਣਪਛਾਤੇ ਚੋਰਾਂ ਨੇ ਬੈਂਕ ‘ਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰਤੰੂ ਸਫ਼ਲ ਨਹੀਂ ਹੋ ਸਕੇ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕੁਝ ਅਣਪਛਾਤੇ ਚੋਰ ਦੁਸਾਂਝ ਕਲਾਂ ਵਿਖੇ ਸਥਿਤ ਕੋ-ਆਪ੍ਰੇਟਿਵ ਬੈਂਕ ਦੇ ਬਾਹਰ ਚੋਰੀ ਕਰਨ ਦੇ ਇਰਾਦੇ ਨਾਲ ਆਏ ਤੇ ਹਥੌੜਿਆਂ ਨਾਲ ਬੈਂਕ ਦੀ ਖਿੜਕੀ ਪੱਟਣ ਲੱਗ ਪਏ | ਹਥੌੜਿਆਂ ਦੀ ਅਵਾਜ਼ ਸੁਣ ਕੇ ਆਲੇ-ਦੁਆਲੇ ਵਾਲੇ ਗੁਆਂਢੀ ਜਾਗ ਪਏ ਤੇ ਘਰਾਂ ਦੀਆਂ ਲਾਈਟਾਂ ਜਗਾ ਦਿੱਤੀਆਂ | ਜਿਸ ਕਾਰਣ ਅਣਪਛਾਤੇ ਚੋਰ ਡਰਦੇ ਹੋਏ ਘਟਨਾ ਸਥਾਨ ਤੋਂ ਬੱਜ ਗਏ, ਜਿਸ ਕਾਰਣ ਵੱਡੀ ਘਟਨਾ ਦੇ ਵਾਪਰਨ ਤੋਂ ਬਚਾਅ ਹੋ ਗਿਆ | ਘਟਨਾ ਦੇ ਸੰਬੰਧ ‘ਚ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


