ਨਵੇਂ ਸਾਲ ਦੀ ਖੁਸ਼ੀ ਵਿੱਚ ਬਿਜਲੀ ਘਰ ਲਈ ਦੋ ਬੈਂਚ ਸਥਾਪਿਤ ਕੀਤੇ – ਲਾਇਨ ਅਸ਼ੋਕ ਸੰਧੂ ਨੰਬਰਦਾਰ

ਕਲੱਬ ਪ੍ਰਧਾਨ ਲਾਇਨ ਅਸ਼ੋਕ ਸੰਧੂ, ਸੈਕਟਰੀ ਬਬਿਤਾ ਸੰਧੂ ਆਪਣੀ ਟੀਮ ਦੇ ਮੈਂਬਰਾਂ ਨਾਲ ਫੋਟੋ ਖਿੱਚਵਾਉਂਦੇ ਹੋਏ।

ਮਾਨਵਤਾ ਦੀ ਸੇਵਾ ਕਰਨਾ ਹੀ ਮੁੱਖ ਮੰਤਵ – ਲਾਇਨ ਬਬਿਤਾ ਸੰਧੂ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- (ਸਮਾਜਵੀਕਲੀ)

ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਅਤੇ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵੱਲੋਂ ਬਿਜਲੀ ਘਰ ਨੂਰਮਹਿਲ ਵਿਖੇ ਲੋਕਾਂ ਦੇ ਬੈਠਣ ਦੀ ਮੁਸ਼ਕਿ ਨੂੰ ਧਿਆਨ ਹਿੱਤ ਰੱਖਦਿਆਂ ਦੋ ਸੀਮੈਂਟਡ ਬੈਂਚ ਮੁਹਈਆ ਕਰਵਾਏ ਗਏ। ਇਸ ਕਾਰਜ ਲਈ ਬਿਜਲੀ ਵਿਭਾਗ ਦੇ ਐਸ.ਡੀ.ਓ ਲਾਇਨ ਭੁਪਿੰਦਰ ਸਿੰਘ ਨੇ ਲੋਕਾਂ ਦੀ ਸਮੱਸਿਆ ਵਾਰੇ ਕਲੱਬ ਪ੍ਰਧਾਨ ਲਾਇਨ ਅਸ਼ੋਕ ਸੰਧੂ ਡੀ.ਸੀ 321-ਡੀ ਨੂੰ ਜਾਣੂੰ ਕਰਵਾਉਂਦੇ ਹੋਏ ਦੱਸਿਆ ਕਿ ਜਦੋਂ ਲੋਕ ਬਿਜਲੀ ਦੇ ਬਿੱਲ ਜਮਾਂ ਕਰਵਾਉਣ ਆਉਂਦੇ ਹਨ ਉਹਨਾਂ ਨੂੰ ਬੈਠਣ ਦੀ ਸਹੂਲਤ ਨਹੀਂ ਮਿਲਦੀ, ਕਈ ਸਿਆਣੀ ਉਮਰ ਦੇ ਲੋਕ ਬਹੁਤ ਦੁੱਖੀ ਅਤੇ ਪ੍ਰੇਸ਼ਾਨ ਹੁੰਦੇ ਹਨ। ਇਸ ਸਮੱਸਿਆ ਦਾ ਨਿਵਾਰਣ ਕਰਨ ਲਈ ਨਵੇਂ ਵਰ੍ਹੇ 2022 ਦੀ ਖੁਸ਼ੀ ਵਿੱਚ ਉਪਹਾਰ ਵਜੋਂ ਕਲੱਬ ਅਤੇ ਪੈਟਰੋਲ ਪੰਪ ਵੱਲੋਂ ਦੋ ਬੈਂਚ ਮੁਹਈਆ ਕਰਵਾਏ ਗਏ।

ਇਸ ਮੌਕੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ, ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਦੀ ਮਾਲਕ ਲਾਇਨ ਬਬਿਤਾ ਸੰਧੂ ਕਲੱਬ ਸੈਕਟਰੀ, ਲਾਇਨ ਦਿਨਕਰ ਸੰਧੂ, ਲਾਇਨ ਆਂਚਲ ਸੰਧੂ ਸੋਖਲ, ਲਾਇਨ ਜਸਪ੍ਰੀਤ ਸੰਧੂ, ਲਾਇਨ ਸੋਮਿਨਾਂ ਸੰਧੂ ਤੋਂ ਇਲਾਵਾ ਸਤਨਾਮ ਸਿੰਘ ਆਰ.ਏ, ਗਗਨਦੀਪ ਜੇ.ਈ, ਸਤਨਾਮ ਸਿੰਘ ਯੂ.ਡੀ.ਸੀ, ਅਸ਼ਵਨੀ ਕੁਮਾਰ ਐਸ.ਡੀ.ਸੀ, ਤਲਜਿੰਦਰ ਰਾਮ ਕੈਸ਼ੀਅਰ, ਗੁਰਪ੍ਰੀਤ ਸਿੰਘ ਐਲ.ਡੀ.ਸੀ, ਗੁਰਛਾਇਆ ਸੋਖਲ, ਗੁਰਅੰਸ਼ ਸੋਖਲ ਤੋਂ ਇਲਾਵਾ ਨੰਬਰਦਾਰ ਬਹਾਦਰ ਸਿੰਘ ਸ਼ਾਦੀਪੁਰ ਹਾਜ਼ਿਰ ਸਨ ਜਿਨ੍ਹਾਂ ਨੇ ਨਵੇਂ ਵਰ੍ਹੇ 2022 ਲਈ ਰੱਬ ਕੋਲੋਂ ਸਰਬੱਤ ਦਾ ਭਲਾ ਮੰਗਦੇ ਹੋਏ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਵੀ ਦਿ

ਸਮਾਜਵੀਕਲੀਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡੀ ਡੀ ਪੰਜਾਬੀ ਤੇ ਨਵੇ ਸਾਲ ਦਾ “ਹੈਲੋ ਹੈਲੋ 2022” ਰੰਗਾਰੰਗ ਪ੍ਰੋਗਰਾਮ 31 ਦਸੰਬਰ ਰਾਤ ਨੂੰ 10 ਵਜੇ ਅੱਜ
Next articleਸਿਆਸੀ ਖੁੰਭ