ਸਿਆਸੀ ਖੁੰਭ

ਭੁਪਿੰਦਰ ਸਿੰਘ ਬੋਪਾਰਾਏ

(ਸਮਾਜ ਵੀਕਲੀ)-ਦੋ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਬੱਚੇ ਦੀ ਅਗਲੀ ਪੜ੍ਹਾਈ ਲਈ ਯੂਨੀਵਰਸਿਟੀ ਵਿੱਚ ਦਾਖਲਾ ਕਰਾਉਣਾ ਸੀ ਪਰ ਬੱਚੇ ਦੇ ਘੱਟ ਨੰਬਰ ਹੋਣ ਕਰਕੇ ਇਹ ਤੌਖਲਾ ਸੀ ਕਿ ਕਿਤੇ ਦਾਖਲਾ ਹੋਵੇ ਹੀ ਨਾ|

ਕਿਉਂਕਿ ਮੈਂ ਆਪਣੀ ਪਹਿਚਾਣ ਦੇ ਇੱਕ ਅਧਿਆਪਕ ਨਾਲ ਬੱਚੇ ਦੇ ਘੱਟ ਨੰਬਰਾਂ ਬਾਰੇ ਗੱਲ ਕੀਤੀ ਸੀ, ਉਸ ਦੱਸਿਆ ਕਿ ਘੱਟ ਨੰਬਰਾਂ ਵਾਲੇ ਵਿਦਯਾਰਥੀ ਨੂੰ ਸਰਕਾਰੀ ਕਾਲਜਾਂ, ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣਾ ਬੜਾ ਮੁਸ਼ਕਿਲ ਹੁੰਦਾ ਹੈ | ਇਸ ਲਈ ਮੈਂ ਸੋਚ ਰਿਹਾ ਸੀ ਕਿ ਕੋਈ ਪਹਿਚਾਣ ਵਾਲਾ ਮਿਲ ਜਾਵੇ ਤਾਂ ਜੋ ਬੱਚੇ ਦਾ ਦਾਖਲਾ ਉਸ ਯੂਨੀਵਰਸਿਟੀ ਵਿੱਚ ਹੋ ਜਾਵੇ, ਬੈਠੇ ਬੈਠੇ ਯਾਦ ਆਇਆ ਕਿ ਜਿਸ ਯੂਨੀਵਰਸਿਟੀ ਵਿੱਚ ਬੱਚੇ ਦਾ ਦਾਖਲਾ ਕਰਾਉਣ ਦੀ ਇੱਛਾ ਹੈ ਉਸ ਵਿੱਚ ਇੱਕ ਉੱਚ ਕੋਟੀ ਗ਼ਜ਼ਲਗੋ, ਬਤੌਰ ਪ੍ਰੋਫੈਸਰ ਪੜ੍ਹਾਉਂਦਾ ਹੈ ਮੈਂ ਸੋਚਿਆ ਕਿਉਂ ਨਾ ਗੱਲ ਕੀਤੀ ਜਾਵੇ ਇੱਕ ਗ਼ਜ਼ਲਗੋ ਦੁਸਰੇ ਗ਼ਜ਼ਲਗੋ ਦੀ ਜ਼ਰੂਰ ਮੱਦਦ ਕਰੇਗਾ|

ਇਹ ਸੋਚਕੇ ਜਦ ਮੈਂ ਉਸ ਮਾਣਯੋਗ ਗ਼ਜ਼ਲਗੋ ਨੂੰ ਫੋਨ ਕੀਤਾ ਤੇ ਦੱਸਿਆ ਕਿ ਮੈਂ ਭੁਪਿੰਦਰ ਸਿੰਘ ਬੋਪਾਰਾਏ ਗ਼ਜ਼ਲਗੋ ਬੋਲ ਰਿਹਾ ਹਾਂ ਜੀ ਮੈਂ ਆਪਣੇ ਬੱਚੇ ਦੇ ਦਾਖਲੇ ਲਈ ਤੁਹਾਡੀ ਮੱਦਦ ਲੈਣਾ ਚਾਹੁੰਦਾ ਹਾਂ ਤਾਂ ਉਸਨੇ ਇਹ ਕਹਿਕੇ ਫੋਨ ਕਟ ਦਿੱਤਾ ਕਿ ਮੈਂ ਇਸ ਨਾਂ ਦੇ ਕਿਸੇ ਗ਼ਜ਼ਲਗੋ ਨੂੰ ਨਹੀਂ ਜਾਣਦਾ |

ਪਰ ਅੱਜ ਕਈ ਵਰ੍ਹਿਆਂ ਪਿੱਛੋਂ ਅਚਾਨਕ ਉਸ ਮਹਾਨ ਗ਼ਜ਼ਲਗੋ ਦਾ ਫੋਨ ਆਇਆ ਤੇ ਉਸ ਪੁੱਛਿਆ ਕਿ ਤੁਸੀ ਉੱਘੇ ਗ਼ਜ਼ਲਗੋ ਭੁਪਿੰਦਰ ਸਿੰਘ ਬੋਪਾਰਾਏ ਬੋਲਦੇ ਹੋ, ਮੈਂ ਕਿਹਾ, ਹਾਂ ਜੀ,
ਉਸ ਝੱਟ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਅਕਸਰ ਮੈਗਜ਼ੀਨਾ, ਅਖਬਾਰਾਂ ਵਿੱਚ ਤੁਹਾਡੀਆਂ ਗਜ਼ਲਾਂ ਪੜ੍ਹਦਾ ਹਾਂ ਤੁਸੀਂ ਬਹੁਤ ਖੂਬਸੂਰਤ ਗਜ਼ਲਾਂ ਲਿਖਦੇ ਹੋ ਜੀ,
ਦੁਆ ਸਲਾਮ ਤੋਂ ਬਾਅਦ ਉਸ ਕਿਹਾ ਕਿ ਮੈਂ ਇਸ ਵਾਰ ਚੋਣ ਲੜ ਰਿਹਾ ਹਾਂ ਤੁਹਾਡੀ ਮੱਦਦ ਦੀ ਜ਼ਰੂਰਤ ਹੈ ਜੀ ਇਸ ਵਾਰ ਦੀ ਵੋਟ ਮੈਨੂੰ ਪਾਉਣ ਦੀ ਮੇਹਰਬਾਨੀ ਕਰਨਾ ਜੀ ਇਹ ਸ਼ਬਦ ਸੁਣਦੇ ਸਾਰ ਕੁੱਝ ਵਰ੍ਹੇ ਪਹਿਲਾਂ ਉਸ ਵੱਲੋਂ ਮੇਰੇ ਪ੍ਰਤੀ ਕਹੇ ਇਹ ਸ਼ਬਦ ਕਿ ਮੈਂ ਇਸ ਨਾਂ ਦੇ ਕਿਸੇ ਗ਼ਜ਼ਲਗੋ ਨੂੰ ਨਹੀਂ ਜਾਣਦਾ ਮੇਰੇ ਕੰਨਾਂ ਵਿੱਚ ਗੂੰਜਣ ਲੱਗ ਪਏ ਤੇ ਮੂੰਹੋਂ ਆਪ ਮੁਹਾਰੇ ਇਹ ਸ਼ਬਦ ਨਿਕਲੇ ਕਿ …..ਸਾ …ਲੀ…ਸਿਆਸੀ ਖੁੰਭ|

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797 91442

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੇਂ ਸਾਲ ਦੀ ਖੁਸ਼ੀ ਵਿੱਚ ਬਿਜਲੀ ਘਰ ਲਈ ਦੋ ਬੈਂਚ ਸਥਾਪਿਤ ਕੀਤੇ – ਲਾਇਨ ਅਸ਼ੋਕ ਸੰਧੂ ਨੰਬਰਦਾਰ
Next articleਜੀਅ ਆਇਆਂ ਗੇਟ ਉੱਤੇ ਕਾਹਤੋਂ ਲਿਖਾਇਆ