*ਵੀਹ ਰੁਪਈਆਂ ਦਾ ਲੰਗਰ*

ਨਿਰਮਲ ਸਿੰਘ ਨਿੰਮਾ
         (ਸਮਾਜ ਵੀਕਲੀ)
ਮਿਲ਼ੀ ਖੁਸ਼ੀ ਦਿਲ ਨੂੰ ਸਕੂਨ ਮਿਲਿਆ..
ਖੂਨਦਾਨ ਕਰਕੇ ਕਿਸੇ ਨੂੰ ਜੀਵਣ ਮਿਲਿਆ..
ਰੁੱਖ ਵੱਢਦੇ ਨੇ ਅਕਸਰ ਲੋਕ
ਰੁੱਖ ਲਗਾਉਂਦਾ ਕੋਈ ਕੋਈ ਮਿਲਿਆ..
ਬਾਪੂ ਤੇਰੇ ਜਾਣ ਦਾ ਘਾਟਾ ਬਹੁਤ ਪਿਆ
ਇੱਕ ਤੂੰ ਹੀ ਸੀ ਜੋ ਮੇਰੀਆਂ ਰੀਝਾਂ ਪੂਰਦਾ ਮਿਲਿਆ..
ਕਰੋ ਦਸਾਂ ਨਹੁੰਆਂ ਦੀ ਕਿਰਤ ਕਮਾਈ
ਬਾਬੇ ਨਾਨਕ ਦੇ ਦਰ ਤੋਂ ਇਹੋ ਸੰਦੇਸ਼ ਮਿਲਿਆ..
ਸੱਤ ਸਮੁੰਦਰੋਂ ਪਾਰ ਵੀ ਪੰਜਾਬੀਆਂ ਨਾਮ ਕਮਾਇਆ
ਵੀਹ ਰੁਪਈਆਂ ਦਾ ਲੰਗਰ ਦਿਸ਼ਾਵਾਂ ਚਹੁੰ ਮਿਲਿਆ..

ਨਿਰਮਲ ਸਿੰਘ ਨਿੰਮਾ ( ਸਮਾਜ ਸੇਵੀ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਹਾਣੀ / ਅੰਦਰ ਬਾਹਰ ਫੈਲਿਆ ਪ੍ਰਦੂਸ਼ਣ
Next articleਤਰੱਕੀਂ ਉਸ ਦਿਨ ਮੰਨਾਗੇਂ !