(ਸਮਾਜ ਵੀਕਲੀ)
ਪਾਇਲ, ਲੁਧਿਆਣਾ,18 ਅਪ੍ਰੈਲ (ਬਲਬੀਰ ਸਿੰਘ ਬੱਬੀ)- ਪੰਜਾਬੀ ਲਿਖ਼ਾਰੀ ਸਭਾ ਮਕਸੂਦੜਾ ਨੇੜੇ ਪਾਇਲ ਦੇ ਪੰਝੀ ਵਰ੍ਹੇ ਪੂਰੇ ਹੋਣ ਉੱਤੇ ਸਨਮਾਨ ਸਮਾਗਮ ਕਰਵਾਇਆ ਗਿਆ। ਪੰਜਾਬੀ ਲਿਖ਼ਾਰੀ ਸਭਾ ਮਕਸੂਦੜਾ ਦੇ ਪ੍ਰਮੁੱਖ ਪ੍ਰੀਤ ਸਿੰਘ ਸੰਦਲ, ਗੁਰਮੀਤ ਸਿੰਘ ਗਿੱਲ ਤੇ ਜਗਦੇਵ ਜੱਗਾ ਦੀ ਦੇਖ-ਰੇਖ ਹੇਠ ਹੋਇਆ ਇਹ ਸਮਾਗਮ ਯਾਦਗਾਰੀ ਤੇ ਸਫਲ ਹੋ ਨਿੱਬੜਿਆ।
ਸਨਮਾਨਤ ਸ਼ਖਸ਼ੀਅਤਾਂ ਦੇ ਵਿੱਚ ਗੀਤ ਰਤਨ ਪੁਰਸਕਾਰ ਪੰਜਾਬੀ ਦੇ ਲੇਖਕ ਕਵੀਸ਼ਰ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੂੰ, ਗੀਤਕਾਰ ਮੇਲੀ ਮਕਸੂਦੜਾਂ ਪੁਰਸਕਾਰ ਮਨਜੀਤ ਘਣਗਸ ਨੂੰ ਤੇ ਮਾਤਾ ਸੁਰਿੰਦਰ ਕੌਰ ਪੁਰਸਕਾਰ ਗੁਰੂਤੇਜ ਪਾਰਸਾ (ਚੰਡੀਗੜ੍ਹ) ਨੂੰ ਦਿੱਤਾ ਗਿਆ।ਬਲਿਹਾਰ ਸਿੰਘ ਗੋਬਿੰਦਗੜ੍ਹੀਆ,ਦੇ ਰਚਨਾ ਸੰਸਾਰ ਬਾਰੇ ਪ੍ਰੀਤ ਸਿੰਘ ਸੰਦਲ, ਮਨਜੀਤ ਘਣਗਸ ਦੇ ਜੀਵਨ ਤੇ ਰਚਨਾ ਬਾਰੇ ਦੀਪ ਦਿਲਬਰ ਨੇ ਤੇ ਗੁਰੂਤੇਜ ਪਾਰਸਾ ਦੇ ਸਾਹਿਤਕ ਸਫ਼ਰ ਬਾਰੇ ਬੁੱਧ ਸਿੰਘ ਨੀਲੋਂ ਨੇ ਗੱਲਬਾਤ ਕੀਤੀ.ਪੰਜਾਬੀ ਦੇ ਉੱਘੇ ਸਾਹਿਤਕਾਰ ਦਰਸ਼ਨ ਬੁੱਟਰ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਸੰਦੀਪ ਸ਼ਰਮਾ ਤੇ ਜਗਦੇਵ ਜੱਗਾ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਜਗਦੇਵ ਨੇ ਆਏ ਹੋਏ ਪੰਜਾਬੀ ਪਿਆਰਿਆਂ ਦੇ ਲਈ ਸਵਾਗਤੀ ਸ਼ਬਦ ਕਹੇ। ਪ੍ਰੀਤ ਸਿੰਘ ਸੰਦਲ ਨੇ ਪ੍ਰੋਗਰਾਮ ਦੀ ਰੂਪ-ਰੇਖਾ ਪੇਸ਼ ਕੀਤੀ। ਇਲਾਕੇ ਦੀਆਂ ਸਾਹਿੱਤਕ ਸਭਾਵਾਂ ਦੇ ਪ੍ਰਬੰਧਕ ਲੇਖਕ ਸਾਹਿਤਕਾਰ ਪੱਤਰਕਾਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਸਭਨਾਂ ਦੀ ਹਾਜ਼ਰੀ ਵਿਚ ਸਨਮਾਨਿਤ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੇ ਦੂਜੇ ਸੈਸ਼ਨ ਦੇ ਵਿਚ ਵਿਸ਼ਾਲ ਕਵੀ ਦਰਬਾਰ ਹੋਇਆ ਜਿਸਦੀ ਪ੍ਰਧਾਨਗੀ ਦਰਸ਼ਨ ਬੁੱਟਰ, ਗੁਰਦਿਆਲ ਦਲਾਲ, ਗੁਰਸੇਵਕ ਸਿੰਘ ਭੈਣੀ ਸਾਹਿਬ, ਮਾਸਟਰ ਜਗਦੇਵ ਘੁੰਗਰਾਲੀ ਤੇ ਸੁੱਖਾ ਸ਼ਾਹਪੁਰ ਨੇ ਕੀਤੀ। ਲੰਮਾ ਸਮਾ ਚੱਲੇ ਕਵੀ ਦਰਬਾਰ ਵਿੱਚ ਦੋ ਦਰਜਨ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਦੇ ਨਾਲ ਕਵੀ ਦਰਬਾਰ ਵਿਚ ਚੰਗਾ ਰੰਗ ਬੰਨ੍ਹਿਆ। ਸਟੇਜ ਦੀ ਜਿੰਮੇਵਾਰੀ ਪ੍ਰੀਤ ਸੰਦਲ ਤੇ ਬੰਤ ਘੁਡਾਣੀ ਨੇ ਵਧੀਆ ਤਰੀਕੇ ਨਾਲ ਚਲਾਈ।
ਇਸ ਸਮਾਗਮ ਵਿੱਚ ਬੁੱਧ ਸਿੰਘ ਨੀਲੋਂ, ਬੇਅੰਤ ਬਾਜਵਾ,ਦੀਪ ਦਿਲਬਰ, ਬਲਵੰਤ ਮਾਂਗਟ, ਅਨਿਲ ਫਤਹਿਗੜ੍ਹ ਜੱਟਾਂ ਗੀਤਕਾਰ, ਗੁਰਦੀਪ ਸਿੰਘ ਮੰਡਾਹਰ ਗੋਸ਼ਲ ਪ੍ਰਕਾਸ਼ਨ, ਹਰਬੰਸ ਮਾਲਵਾ, ਮਾ.ਅਮਰਜੀਤ ਸਿੰਘ, ਹਰਬੰਸ ਸਿੰਘ ਰਾਏ, ਹਰਬੰਸ ਸਿੰਘ ਸ਼ਾਨ, ਜਿੰਮੀ ਅਹਿਮਦਗੜ, ਗਾਇਕ ਗੁਰਪ੍ਰੀਤ ਬਿੱਲਾ ਘੁਡਾਣੀ, ਪਾਲੀ ਖ਼ਾਦਿਮ, ਗੁਰਪ੍ਰੀਤ ਸਿੰਘ ਦੋਰਾਹਾ, ਗੁਰੀ ਤੁਰਮਰੀ, ਜੰਗ ਚਾਪੜਾ, ਜਸਪ੍ਰੀਤ, ਅਮਰਜੀਤ ਕੁੱਕੂ, ਬੱਬੂ ਘੁਡਾਣੀ, ਗੁਰਪ੍ਰੀਤ ਬੀੜ, ਗੁਰਦੇਵ ਸਿੰਘ ਕਲਾਰਾ, ਕਵੀਸ਼ਰ ਜਗਦੇਵ ਲਾਲੀ, ਦਲਵੀਰ ਕਲੇਰ, ਪੱਪੂ ਬਲਵੀਰ, ਬਲਵੀਰ ਕੌਰ ਰਾਮਗੜ ਸਿਵੀਆ ਬਲਬੀਰ ਸਿੰਘ ਬੱਬੀ, ਲਖਵੀਰ ਸਿੰਘ ਲੱਭਾ,ਹਰਪ੍ਰੀਤ ਸਿੰਘ ਸਿਹੌੜਾ ਸਾਰੇ ਪੱਤਰਕਾਰ ਤੇ ਅਨੇਕਾਂ ਪੰਜਾਬੀ ਪਿਆਰੇ ਸ਼ਾਮਿਲ ਹੋਏ।
ਇਸ ਮੌਕੇ ਨੌਬੀ ਸੋਹਲ ਸਪਰੈਡ ਪਬਲੀਕੇਸ਼ਨ ਰਾਮਪੁਰ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਬੋਪਾਰਾਏ ਇਲੈਕਟ੍ਰਾਨ ਵੱਲੋਂ ਤੇ ਸੁਦਾਗਰ ਅਲੀ ਡਾ.ਰਣਜੀਤ ਸਿੰਘ ਜਗਰੂਪ ਸਿੰਘ ਸੁਖਵੰਤ ਪ੍ਰਧਾਨ ਭਜਨ ਸਿੰਘ ਕੁਲਦੀਪ ਗਿੱਲ ਕਨੇਡਾ ਬਿੱਲਾ ਮਕਸੂਦੜਾ ਨੇ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।