ਹਰਚਿਤ ਕੌਰ ਸੈਣੀ 96.8 ਪ੍ਰਤੀਸ਼ਤ ਅੰਕਾਂ ਨਾਲ ਪਹਿਲੇ ਸਥਾਨ ‘ਤੇ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸੀ.ਬੀ.ਐੱੱਸ.ਈ. ਬੋਰਡ ਵੱਲੋਂ ਐਲਾਨੇ ਬਾਰ੍ਹਵੀਂਂ ਜਮਾਤ ਦੇ ਨਤੀਜੇ ‘ਚ ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਦੱਸਿਆ ਕਿ ਸਾਇੰਸ, ਕਾਮਰਸ ਅਤੇ ਆਰਟਸ ਗਰੁੱਪ ‘ਚ ਆਉਂਦੇ ਕੁੱਲ 55 ਵਿਦਿਆਰਥੀ ਸਾਲਾਨਾ ਪ੍ਰੀਖਿਆ ਵਿਚ ਬੈਠੇ । ਜਿਨ੍ਹਾਂ ਵਿਚੋਂ 10 ਵਿਦਿਆਰਥੀ 90 ਪ੍ਰਤੀਸ਼ਤ ਤੋਂ ਵੱਧ, 9 ਵਿਦਿਆਰਥੀ 85 ਪ੍ਰਤੀਸ਼ਤ ਤੋਂ ਵੱਧ, 16 ਵਿਦਿਆਰਥੀ 80 ਪ੍ਰਤੀਸ਼ਤ ਤੋਂ ਵੱਧ ਅਤੇ 20 ਵਿਦਿਆਰਥੀ 60 ਪ੍ਰਤੀਸ਼ਤ ਵੱਧ ਅੰਕ ਲੈਣ ‘ਚ ਸਫਲ ਰਹੇ ।
ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਹਰਚਿਤ ਕੌਰ ਸੈਣੀ 96.8 ਪ੍ਰਤੀਸ਼ਤ ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹੀ, ਜਦਕਿ ਕੋਮਲਪ੍ਰੀਤ ਕੌਰ 95.5 ਪ੍ਰਤੀਸ਼ਤ ਅੰੰਕਾਂ ਨਾਲ ਦੂਜੇ ਅਤੇ ਜਸਲੀਨ ਕੌਰ 95.2 ਪ੍ਰਤੀਸ਼ਤ ਅੰੰਕਾਂ ਨਾਲ ਤੀਸਰੇ ਸਥਾਨ ‘ਤੇ ਰਹੀ । ਉਨ੍ਹਾਂ ਹੋਰ ਦੱਸਿਆ ਕਿ ਸੁਮਨ ਕੁਮਾਰੀ 94.2 ਪ੍ਰਤੀਸ਼ਤ, ਰਮਨੀਕ ਮੱਲ੍ਹੀ 94 ਪ੍ਰਤੀਸ਼ਤ, ਮਾਨਸੀ 93.2 ਪ੍ਰਤੀਸ਼ਤ, ਜੈਸਮੀਨ ਕੌਰ 91.6 ਪ੍ਰਤੀਸ਼ਤ, ਸੁਖਮਨਪ੍ਰੀਤ ਕੌਰ 91 ਪ੍ਰਤੀਸ਼ਤ, ਅਰਮਾਨ ਬਾਜਵਾ 90.8 ਪ੍ਰਤੀਸ਼ਤ, ਸਿਮਰਨਜੀਤ ਕੌਰ 90.2 ਪ੍ਰਤੀਸ਼ਤ, ਕਿਰਨਦੀਪ ਕੌਰ 89.6 ਪ੍ਰਤੀਸ਼ਤ, ਕਿਰਨਦੀਪ ਕੌਰ 89.6 ਪ੍ਰਤੀਸ਼ਤ, ਖੁਸ਼ਪ੍ਰੀਤ ਕੌਰ 88.2 ਪ੍ਰਤੀਸ਼ਤ, ਸਿਮਰਨਪ੍ਰੀਤ ਕੌਰ 87.6 ਪ੍ਰਤੀਸ਼ਤ, ਰਾਜਵਿੰਦਰ ਕੌਰ 87.4 ਪ੍ਰਤੀਸ਼ਤ, ਸਹਿਜਪ੍ਰੀਤ ਸਿੰਘ 87.2 ਪ੍ਰਤੀਸ਼ਤ, ਪਰਮਜੋਤ ਸਿੰਘ 86.6 ਪ੍ਰਤੀਸ਼ਤ, ਪ੍ਰਭਜੋਤ ਸਿੰਘ 85.8 ਪ੍ਰਤੀਸ਼ਤ ਅਤੇ ਅਰਸ਼ਦੀਪ ਕੌਰ 85.2 ਪ੍ਰਤੀਸ਼ਤ ਅੰਕ ਹਾਸਲ ਕਰਨ ‘ਚ ਸਫਲ ਰਹੇ ।
ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਇੰਜ. ਹਰਨਿਆਮਤ ਕੌਰ ਡਾਇਰੈਕਟਰ ਸਕੂਲ, ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਂਗਾ ਅਤੇ ਵਾਇਸ ਪ੍ਰਿੰਸੀਪਲ ਰੇਨੂੰ ਅਰੋੜਾ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly