ਬੈਂਕ ’ਚ ਪੈਂਨਸ਼ਨ ਕਢਵਾਉਣ ਆਈ ਬਜ਼ੁਰਗ ਮਹਿਲਾ ਭੇਦਭਰੀ ਹਾਲਤ ’ਚ ਅੱਪਰਾ ਤੋਂ ਲਾਪਤਾ

ਅੱਪਰਾ, ਸਮਾਜ ਵੀਕਲੀ- ਬੀਤੇ ਦਿਨ ਸ਼ੁੱਕਰਵਾਰ ਨੂੰ ਅੱਪਰਾ ਦੇ ਇੱਕ ਬੈਂਕ ਤੋਂ ਪੈਂਨਸ਼ਨ ਕਢਵਾਉਣ ਆਈ ਇੱਕ ਬਜ਼ੁਰਗ ਮਹਿਲਾ ਭੇਦਭਰੀ ਹਾਲਤ ’ਚ ਲਾਪਤਾ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਸ਼ੁੱਕਰਵਾਰ ਨੂੰ ਕਾਂਤਾ ਰਾਣੀ (63) ਪਤਨੀ ਰਾਣਾ ਵਾਸੀ ਪਿੰਡ ਅੱਪਰਾ ਹਾਲ ਵਾਸੀ ਪਿੰਡ ਰਟੈਂਡਾ ਅੱਪਰਾ ਦੇ ਇੱਕ ਬੈਂਕ ’ਚ ਪੈਨਸ਼ਨ ਕਢਵਾਉਣ ਲਈ ਆਈ, ਪਰੰਤੂ ਵਾਪਿਸ ਘਰ ਨਹੀਂ ਪਰਤੀ।

ਉਨਾਂ ਅੱਗੇ ਦੱਸਿਆ ਕਿ ਅਸੀਂ ਸਾਰੇ ਰਿਸ਼ਤੇਦਾਰ ਤੇ ਪਰਿਵਾਰਿਕ ਮੈਂਬਰਾਂ ਨਾਲ ਵੀ ਸੰਪਰਕ ਕੀਤਾ ਪਰੰਤੂ ਕਾਂਤਾ ਰਾਣੀ ਦੇ ਬਾਰੇ ਕੁਝ ਵੀ ਪਤਾ ਨਹੀਂ ਲਗ ਸਕਿਆ। ਉਨਾਂ ਕਿਹਾ ਕਿ ਕਾਂਤਾ ਰਾਣੀ ਦੀ ਇੱਕ ਬਾਂਹ ’ਚ ਮਾਮਲੂੀ ਨੁਕਸ ਹੈ। ਘਟਨਾ ਸੰਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਸ ਬਾਰੇ ਜੇਕਰ ਕੁਝ ਵੀ ਪਤਾ ਚਲਦਾ ਹੈ ਤਾਂ ਪੁਲਿਸ ਚੌਂਕੀ ਅੱਪਰਾ ਜਾਂ ਪਰਿਵਾਰਿਕ ਮੈਂਬਰਾਂ ਦੇ ਨੰਬਰਾਂ 78144-51342, 87279-32714 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸੌ ਪ੍ਰਤੀਸ਼ਤ
Next articleਕੋਚਿੰਗ ਕੈਂਪ ਦੀ ਸਮਾਪਤੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਨਾਮਵਰ ਕਬੱਡੀ ਖਿਡਾਰੀਆਂ ਦਾ ਗੁ: ਬੇਰ ਸਾਹਿਬ ਵਿਖੇ ਵਿਸ਼ੇਸ਼ ਸਨਮਾਨ