ਬਰਿੰਦਪੁਰ ਵਿਖੇ ਅਕਾਲੀ ਦਲ ਦੀ ਅਹਿਮ ਮੀਟਿੰਗ ਹੋਈ

ਸ਼੍ਰੋਮਣੀ ਅਕਾਲੀ ਦਲ ਸਹਿਯੋਗੀ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ ਸੰਸਦ ਵਿੱਚ ਕਿਸਾਨਾਂ ਦੇ ਹੱਕ ਵਿੱਚ ਡਟਿਆ —ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਬਰਿੰਦਪੁਰ ਵਿਖੇ ਢੋਟ ਪਰਿਵਾਰ ਵਲੋਂ ਅਕਾਲੀ ਆਗੂ ਤੇ ਵਰਕਰਾਂ ਦੇ ਮੀਟਿੰਗ ਰੱਖੀ ਗਈ। ਜਿਸ ਵਿੱਚ ਰਣਜੀਤ ਸਿੰਘ ਖੋਜੇਵਾਲ ਦਾ ਮੈਂਬਰ ਪੀ.ਏ.ਸੀ. ਬਣਨ ਤੇ ਸ ਇੱਛਾ ਸਿੰਘ ਢੋਟ ਸਾਬਕਾ ਸਰਪੰਚ ਅਤੇ ਕੁਲਦੀਪ ਸਿੰਘ ਨੰਬਰਦਾਰ ਅਤੇ ਹਰਦੇਵ ਸਿੰਘ ਰਾਜੂ ਢੋਟ ਵੱਲੋਂ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਡਟਿਆ ਹੋਇਆਂ ਹੈ।

ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ -ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਜੀ ਹਮਖਿਆਲੀ ਪਾਰਟੀਆਂ ਨੂੰ ਨਾਲ ਲੇ ਕੇ ਕਿਸਾਨਾਂ ਦੇ ਹੱਕ ਵਿੱਚ ਲੋਕ ਸਭਾ ਸਪੀਕਰ ਅਤੇ ਰਾਸ਼ਟਰਪਤੀ ਨੂੰ ਮਿਲ ਕੇ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਹਿ ਚੁੱਕੇ ਹਨ ।ਜੋ ਕਿ ਸਲਾਘਾਯੋਗ ਕਦਮ ਹੈ। ਦੇਸ਼ ਦੀਆ ਹੋਰ ਵੱਡੀਆਂ ਸਿਆਸੀ ਪਾਰਟੀਆਂ ਨੂੰ ਵੀ ਇਕਜੁੱਟ ਹੋ ਕੇ ਸੈਂਟਰ ਸਰਕਾਰ ਤੇ ਬਿਲ ਰੱਦ ਕਰਵਾਉਣ ਲਈ ਦਬਾਆ ਬਣਾਉਣਾ ਚਾਹੀਦਾ ਹੈ ਤਾਂ ਜੋ ਕਿਸਾਨ ਵਿਰੋਧੀ ਬਿਲ ਰੱਦ ਹੋਣ ਤੇ ਕਿਸਾਨ ਵੀਰ ਆਪਣਿਆਂ ਘਰਾਂ ਨੂੰ ਵਾਪਸ ਆ ਸਕਣ ।

ਇਸ ਮੌਕੇ ਸ.ਦਲਵਿੰਦਰ ਸਿੰਘ ਸਿੱਧੂ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ, ਦਲਜੀਤ ਸਿੰਘ ਬਸਰਾ ਸਾਬਕਾ ਚੈਅਰਮੈਨ ਬਲਾਕ ਸੰਮਤੀ,ਸਰਬਜੀਤ ਸਿੰਘ ਦਿਓਲ ਮੈਂਬਰ ਪੰਚਾਇਤ, ਜਰਨੈਲ ਸਿੰਘ ਨੱਥੂਚਾਹਲ ਸਾਬਕਾ ਬਲਾਕ ਸੰਮਤੀ ਮੈਂਬਰ,ਮੰਗਾ ਨੰਗਲ ਨਾਰਾਇੰਗੜ੍ਹ,ਇੱਛਾ ਸਿੰਘ ਢੋਟ ਸਾਬਕਾ ਸਰਪੰਚ, ਕੁਲਦੀਪ ਸਿੰਘ ਨੰਬਰਦਾਰ,ਜਸਵੰਤ ਸਿੰਘ ਸਾਬਕਾ ਸਰਪੰਚ,ਤਾਰਾ ਸਿੰਘ,ਕਰਮ ਸਿੰਘ,ਮਲਕੀਤ ਸਿੰਘ,ਹਰਦੇਵ ਸਿੰਘ ਢੋਟ,ਪਰਦੀਪ ਸਿੰਘ ਕੁਲਾਰ ਕੌਂਸਲਰ,ਵਿਵੇਕ ਸਿੰਘ ਬੈਂਸ,ਅਕਾਸ਼ਦੀਪ ਸਿੰਘ ਆਹਲੂਵਾਲੀਆ,ਦਰਸ਼ਨ ਸਿੰਘ,ਗੁਰਦੇਵ ਸਿੰਘ,ਸੁਰਿੰਦਰ ਸਿੰਘ,ਗੁਲਜ਼ਾਰ ਸਿੰਘ,ਪਰਮਜੀਤ ਸਿੰਘ,ਤਰਲੋਚਨ ਸਿੰਘ,ਸਲਵੰਤ ਸਿੰਘ,ਪਰਮਜੀਤ ਸਿੰਘ,ਭੋਲਾ ਸਿੰਘ,ਇੰਦਰਬੀਰ ਸਿੰਘ,ਰੇਸ਼ਮ ਸਿੰਘ,ਹਰਦੀਪ ਸਿੰਘ ਢੋਟ,ਸੁਰਿੰਦਰ ਸਿੰਘ ਢੋਟ,ਪ੍ਰਦੀਪ ਸਿੰਘ ਢੋਟ,ਸੁਖਬੀਰ ਸਿੰਘ ਢੋਟ,ਅਰਮਾਨ ਸਿੰਘ ਢੋਟ ਆਦਿ ਹੋਰ ਅਕਾਲੀ ਆਗੂ ਤੇ ਪਿੰਡ ਵਾਸੀ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਰਖੜ ਹਾਕੀ ਲੀਗ– ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਅਤੇ ਜੂਨੀਅਰ ਵਰਗ ਵਿੱਚ ਅਮਰਗੜ੍ਹ ਅਤੇ ਜਟਾਣਾ ਸੈਮੀਫਾਈਨਲ ਵਿੱਚ ਪੁੱਜੇ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸੌ ਪ੍ਰਤੀਸ਼ਤ