ਰਮਿੰਦਰ ਰੰਮੀ ਨੂੰ ਟੀ ਵੀ ਐਨ ਆਰ ਆਈ ਵੱਲੋਂ ਮਾਣ ਮੱਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ

(ਸਮਾਜ ਵੀਕਲੀ)- ਮੈਂ ਟੀ ਵੀ ਐਨ ਆਰ ਆਈ ਦੀ ਸਮੂਹ ਟੀਮ ਮੈਂਬਰਜ਼ , ਪਰਦੀਪ ਬੈਂਸ ਜੀ , ਅਮਨ ਸੈਣੀ ਜੀ , ਰਜਨੀ ਸੈਣੀ ਜੀ ਤੇ ਰੀਤ ਜੀ ਨੂੰ ਮਾਣ ਮੱਤੀ ਪੰਜਾਬਣ ਅਵਾਰਡ ਦੇ ਪ੍ਰੋਗਰਾਮ ਦੀ ਸਫ਼ਲਤਾ ਲਈ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦੀ ਹਾਂ ਜੀ । ਮੈ ਆਪਣੇ ਆਪ ਨੂੰ ਬਹੁਤ ਵੱਡਭਾਗੀ ਸਮਝਦੀ ਹਾਂ ਜੋ ਆਪ ਜੀ ਨੇ ਮੈਨੂੰ ਇਸ ਅਵਾਰਡ ਲਈ ਸਿਲੇਕਟ ਕੀਤਾ ਤੇ ਆਨਰ ਵੀ ਕੀਤਾ । ਇਹ ਮਾਣ ਪ੍ਰਾਪਤ ਕਰਨਾ ਮੈਨੂੰ ਇਸ ਤਰਾਂ ਲੱਗਦਾ ਹੈ ਜਿਵੇਂ ਕਿ ਮੈਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲ ਗਿਆ ਹੋਏ । ਅਮਨ ਸੈਣੀ ਜੀ ਆਪ ਜੀ ਦੀ ਨਜ਼ਰ ਬਹੁਤ ਪਾਰਖੂ ਹੈ , ਜੋ ਮੈਨੂੰ ਇਸ ਅਵਾਰਡ ਦੇ ਕਾਬਿਲ ਸਮਝਿਆ ਤੇ ਮੈਨੂੰ ਇਹ ਮਾਣ ਮੱਤੀ ਅਵਾਰਡ ਦੇ ਕੇ ਨਿਵਾਜਿਆ ਹੈ ।ਇਸ ਸਨਮਾਨ ਸਮਾਰੋਹ ਦੇ ਚੀਫ਼ ਗੈਸਟ ਸਤਿਕਾਰਯੋਗ ਐਮ ਪੀ ਪੀ ਪ੍ਰਭਮੀਤ ਸਿੰਘ ਸਰਕਾਰੀਆ ਜੀ ਸਨ । ਤਸਵੀਰ ਵਿੱਚ ਸਨਮਾਨਿਤ ਕਰ ਰਹੇ ਹਨ ਪ੍ਰਭਮੀਤ ਸਿੰਘ ਸਰਕਾਰੀਆ ਜੀ , ਪਰਦੀਪ ਬੈਂਸ ਜੀ ਤੇ ਰਜਨੀ ਸੈਣੀ ਜੀ । ਆਪ ਜੀ ਦੀ ਚੜ੍ਹਦੀਕਲਾ ਲਈ ਹਮੇਸ਼ਾਂ ਦੁਆਵਾਂ ਕਰਦੇ ਹਾਂ ਜੀ । ਧੰਨਵਾਦ ਸਹਿਤ ।

ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

Previous articleधर्मग्रंथों की आलोचना मे समय बर्बाद करने की बजाए बाबा साहब के दिखाए मार्ग पर चलने की जरूरत
Next articleਟੀ ਵੀ ਐਨ ਆਰ ਆਈ ਵੱਲੋਂ ਵਿਦੇਸ਼ੀ ਧਰਤੀ ਤੇ ਮਿਹਨਤਕਸ਼ ਔਰਤਾਂ ਨੂੰ “ਮਾਣ ਮੱਤੀ ਪੰਜਾਬਣ “ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ