(ਸਮਾਜ ਵੀਕਲੀ)
ਵੱਲ ਕੁੱਲੀਆ ਜਾਵਣ ਨਾ ਸੜਕਾਂ,
ਰਾਹ ਮਿਲਣਗੇ ਕੱਚੇ।
ਘਰ ਹੋਣੇ ਕੱਚੀਆਂ ਕੰਧਾਂ ਦੇ,
ਪਰ ਬੰਦੇ ਮਿਲਣਗੇ ਸੱਚੇ।
ਰੱਬ ਨੂੰ ਪਾ ਲੈਂਦਾ , ਰੱਬ ਦਾ ਬੰਦਾ,
ਜਿਹੜਾ ਯਾਰ ਨੂੰ ਮਨਾ ਕੇ ਨੱਚੇ।
ਥਾਂ – ਥਾਂ ਜਿਹੜੇ ਕਰਨ ਦਿਲਾ ਦੇ ਸੌਦੇ,
ਮਿਲਣ ਅਖੀਰੀ ਉਹਨਾਂ ਨੂੰ ਧੱਕੇ।
ਸਿਵੇਆ ਤੱਕ ਨਿਭਾ ਜਾਂਦੇ ਰਿਸਤੇ,
ਵਾਦੇ ਹੋਵਣ ਜਿਨ੍ਹਾਂ ਦੇ ਪੱਕੇ।
ਮਿੰਟ ਲਾਉਂਦੇ ਰਿਸਤਾ ਤੋੜਨ ਨੂੰ,
ਹੁੰਦੇ ਜਿਹੜੇ ਕੰਨਾਂ ਦੇ ਕੱਚੇ।
ਉਹ ਕਾਹਦਾ ਕੁਲਵੀਰੇ ਬੰਦਾ,
ਜਿਹੜਾ ਕਿਸੇ ਦੀ ਦੇਖ ਤਰੱਕੀ ਮੱਚੇ।
ਲਿਖਤ – ਕੁਲਵੀਰ ਸਿੰਘ ਘੁਮਾਣ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly