ਤੁਰਕੀ ਤ੍ਰਾਸਦੀ ਵਿੱਚੋਂ ਛੇਤੀ ਉੱਭਰ ਆਵੇਗਾ: ਰਾਸ਼ਟਰਪਤੀ ਅਰਦੋਗਾਂ

(ਸਮਾਜ ਵੀਕਲੀ): ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਅਰਦੋਗਾਂ ਨੇ ਆਸ ਜਤਾਈ ਹੈ ਕਿ ਮੁਲਕ ਇਸ ਤ੍ਰਾਸਦੀ ਵਿਚੋਂ ਜਲਦੀ ਉੱਭਰੇਗਾ। ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ 1939 ਤੋਂ ਬਾਅਦ ਦੇਸ਼ ਵਿਚ ਆਇਆ ਇਹ ਸਭ ਤੋਂ ਮਾਰੂ ਭੂਚਾਲ ਹੈ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 18 ਕਿਲੋਮੀਟਰ ਹੇਠਾਂ ਦੱਸਿਆ ਗਿਆ ਹੈ। ਤੁਰਕੀ ਦੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਦੱਸਿਆ ਕਿ 7.5 ਦੀ ਤੀਬਰਤਾ ਵਾਲਾ ਇਕ ਹੋਰ ਭੂਚਾਲ ਵੀ ਆਇਆ ਹੈ। ਇਸ ਨਾਲ ਹੋਏ ਨੁਕਸਾਨ ਬਾਰੇ ਅਜੇ ਤੱਕ ਕੁਝ ਸਪੱਸ਼ਟ ਨਹੀਂ ਹੈ। ‘ਨਾਟੋ’ ਤੇ ਯੂਰੋਪੀਅਨ ਮੁਲਕਾਂ ਵੱਲੋਂ ਤੁਰਕੀ ਨੂੰ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ। ਭੂਚਾਲ ਕਾਰਨ ਨੁਕਸਾਨ ਕਾਫ਼ੀ ਜ਼ਿਆਦਾ ਹੋਇਆ ਹੈ ਤੇ ਸਖ਼ਤ ਠੰਢ ਵੀ ਬਚਾਅ ਕਾਰਜਾਂ ਵਿਚ ਅੜਿੱਕਾ ਬਣ ਰਹੀ ਹੈ। ਘਰਾਂ ਨੂੰ ਨੁਕਸਾਨ ਪੁੱਜਣ ਕਾਰਨ ਲੋਕਾਂ ਨੂੰ ਮਸਜਿਦਾਂ ਵਿਚ ਸ਼ਰਨ ਦਿੱਤੀ ਗਈ ਹੈ। ਸੀਰੀਆ ਦੇ ਇਦਲੀਬ ਸੂਬੇ ਵਿਚ ਵੀ ਵੱਡਾ ਨੁਕਸਾਨ ਹੋਣ ਦੀ ਸੂਚਨਾ ਹੈ। ਵੇਰਵਿਆਂ ਮੁਤਾਬਤ ਤੁਰਕੀ ਦੇ 10 ਸੂਬਿਆਂ ਵਿਚ ਮੌਤਾਂ ਹੋਈਆਂ ਹਨ।

 

Previous articleਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ, ਮਦਦ ਭੇਜਣ ਦਾ ਵਾਅਦਾ
Next articleਅਡਾਨੀ ’ਤੇ ਚਰਚਾ ਟਾਲਣ ਲਈ ਹਰ ਯਤਨ ਕਰਨਗੇ ਮੋਦੀ: ਰਾਹੁਲ