(ਸਮਾਜ ਵੀਕਲੀ)
ਖਰਚੇ ਆਪਣੇ ਅਸੀਂ ਨਾ ਘੱਟ ਕਦੇ ਕੀਤੇ
ਨਾਂ ਹੀ ਲੋੜਾਂ ਸਾਡੀਆਂ ਕਦੇ ਘਟੀਆਂ ਨੇ
ਪੂਰਦੇ ਲੋੜਾਂ ਸਾਡੀਆਂ ਪਿਓ ਦਾਦੇ ਤੁਰੇ
ਮਰ ਕੇ ਹੋ ਗਏ ਕੈਦ ਵਿੱਚ ਮਟੀਆਂ ਦੇ
ਨਰਮਾ ਕਪਾਹ ਖਰਚਿਆਂ ਵਿਚ ਲੱਗਦਾ
ਜੱਟਾਂ ਨੂੰ ਬਚਦੀਆਂ ਪਿੱਛੇ ਬਸ ਛਟੀਆਂ ਨੇ
ਕਰਜ਼ੇ ਦਾਦਿਆਂ ਦੇ ਪੋਤਿਆਂ ਸਿਰ ਟੁੱਟਗੇ
ਕਿਹੜੀਆਂ ਖੱਟੀਆਂ ਅਸਾਂ ਦੱਸੋ ਖੱਟੀਆਂ ਨੇ
ਅਸਲ ਗੱਲ ਤਾਂ ਕਿਸੇ ਨੂੰ ਨਾ ਦਿਸਦੀ
ਗੀਤਾਂ ਚ ਦਿਖਦੇ ਨਕਲੀ ਜੱਟ ਤੇ ਜੱਟੀਆਂ ਨੇ
ਕਰਤਾ ਪੰਜਾਬ ਬਦਨਾਮ ਯਾਰੋ ਕਈ ਪਾਸਿਓਂ
ਗੱਲਾਂ ਦੁਨੀਆਂ ਵਿੱਚ ਹੋ ਹੋ ਹਟੀਆਂ ਨੇ
ਛੋਟੀ ਉਮਰ ਦੇ ਵਿੱਚ ਖੇਹ ਸਵਾਹ ਦੇਖੋ
ਬੱਚੀਆਂ ਇਸ਼ਕ ਨੇ ਕਿਵੇਂ ਅੱਜ ਪੱਟੀਆਂ ਨੇ
ਵਾਪਸ ਮੁੜ ਨਾ ਅਸਮਾਨ ਵਿੱਚੋਂ ਪਤੰਗ ਆਉਂਦਾ
ਪੇਚੇ ਲਾ ਲਾ ਡੋਰਾਂ ਜਿਨਾਂ ਦੀਆਂ ਕੱਟੀਆਂ ਨੇ
ਗ਼ਲਤਾਨ ਨਸ਼ਿਆਂ ਦੇ ਵਿੱਚ ਫਿਰੇ ਨੌਜਵਾਨੀ
ਬੂਥੀਆਂ ਕੁੱਤਿਆਂ ਨੇ ਦੇਖੋ ਕਿਵੇਂ ਚੱਟੀਆਂ ਨੇ
ਸੱਚ ਲਿਖਦਾ ਰਹੂ ਬੱਬੀ ਇਸੇ ਤਰ੍ਹਾਂ ਹੀ ਲੋਕੋ
ਕਲਮਾਂ ਸੱਚ ਦੇ ਉੱਤੇ ਸਦਾ ਹੀ ਡੱਟੀਆਂ ਨੇ
ਬਲਬੀਰ ਸਿੰਘ ਬੱਬੀ