HOME ਡਾ ਬੀ ਆਰ ਅੰਬੇਡਕਰ ਸੋਸਾਇਟੀ ਨੇ ਵੱਖ ਵੱਖ ਪਰਿਵਾਰਾਂ ਵੱਲੋਂ ਮਹਾਪੁਰਖਾਂ ਦੇ...

ਡਾ ਬੀ ਆਰ ਅੰਬੇਡਕਰ ਸੋਸਾਇਟੀ ਨੇ ਵੱਖ ਵੱਖ ਪਰਿਵਾਰਾਂ ਵੱਲੋਂ ਮਹਾਪੁਰਖਾਂ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਬਦਲੇ ਸਨਮਾਨਿਤ ਕੀਤਾ ਗਿਆ

ਕਪੂਰਥਲਾ , (ਸਮਾਜ ਵੀਕਲੀ) (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਬਹੁਜਨ ਸਮਾਜ ਵਿੱਚ ਪੈਦਾ ਹੋਏ ਮਹਾਪੁਰਖਾਂ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਓ.ਬੀ.ਸੀ ਐਸੋਸੀਏਸ਼ਨ ਦੇ ਸਾਬਕਾ ਜ਼ੋਨਲ ਪ੍ਰਧਾਨ ਸ਼੍ਰੀ ਉਮਾਸ਼ੰਕਰ ਸਿੰਘ, ਡਿਪਟੀ ਸੀ.ਪੀ.ਓ. ਸ਼੍ਰੀ ਐੱਸ. ਪੀ. ਮੰਡਲ ਅਤੇ ਚੀਫ ਸੁਪਰਡੈਂਟ ਸ਼੍ਰੀ ਸੁਰਿੰਦਰ ਪਾਲ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ (ਵਰਕਰ ਕਲੱਬ) ਵਿਖੇ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਕੀਤੀ।
 ਇਸ ਮੌਕੇ ‘ਤੇ ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਸਨਮਾਨਿਤ ਸਾਥੀਆਂ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਇਨ੍ਹਾਂ ਸਾਥੀਆਂ ਨੇ ਸਮੇਂ-ਸਮੇਂ ‘ਤੇ ਸਮਾਜ ਲਈ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਸੁਸਾਇਟੀ ਦੇ ਸਮਾਜ ਸੇਵੀ ਕੰਮਾਂ ਵਿਚ ਵੱਡੇ ਪੱਧਰ ‘ਤੇ ਸਹਿਯੋਗ ਦਿੱਤਾ ਹੈ । ਜਿੱਥੇ ਇਹ ਸਾਥੀ ਰੇਲਵੇ ਦੀਆਂ ਸੇਵਾਵਾਂ ਨੂੰ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ, ਉੱਥੇ ਸਮਾਜ ਦੇ ਹਰ ਦੁੱਖ-ਸੁੱਖ ਵਿੱਚ ਭਾਗੀਦਾਰ ਵੀ ਬਣਦੇ ਹਨ।
ਇਸ ਮੌਕੇ ਬੋਲਦਿਆਂ ਆਲ ਇੰਡੀਆ ਐਸ.ਸੀ./ਐਸ.ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਜ਼ੋਨਲ ਸਕੱਤਰ ਸ੍ਰੀ ਸੋਹਣ ਬੈਠਾ ਨੇ ਸ੍ਰੀ ਐਸ.ਪੀ. ਮੰਡਲ ਬਾਰੇ ਦੱਸਿਆ ਕਿ ਮੰਡਲ ਜੀ ਉੱਚ ਅਧਿਕਾਰੀ ਹੋਣ ਦੇ ਨਾਲ-ਨਾਲ ਇੱਕ ਨੇਕ ਇਨਸਾਨ ਵੀ ਹਨ। ਜੇਕਰ ਕੋਈ ਕਰਮਚਾਰੀ ਆਪਣੀ ਸਮੱਸਿਆ ਲਈ ਜਾਂਦਾ ਹੈ ਤਾਂ ਪਹਿਲ ਦੇ ਆਧਾਰ ‘ਤੇ ਕਾਨੂੰਨ ਅਨੁਸਾਰ ਉਸ ਦਾ ਕੰਮ ਕਰਦੇ ਹਨ । ਬੇਸ਼ੱਕ ਕੁਝ ਪ੍ਰਸ਼ਾਸਨਿਕ ਕਾਰਨਾਂ ਕਰਕੇ ਚਾਰ-ਪੰਜ ਸਾਲਾਂ ਤੋਂ ਤਰੱਕੀ ਲਟਕਦੀ  ਰਹੀ ਪਰ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਰਹੇ । ਵੱਖ-ਵੱਖ ਸੰਸਥਾਵਾਂ ਵੱਲੋਂ ਜੋ ਵੀ ਸਮਾਗਮ ਕੀਤੇ ਜਾਂਦੇ ਹਨ, ਉਨ੍ਹਾਂ ਵਿੱਚ ਉਹ ਨਾ ਸਿਰਫ਼ ਹਿੱਸਾ ਲੈਂਦੇ  ਸਗੋਂ ਆਰਥਿਕ ਮਦਦ ਦੇ ਨਾਲ-ਨਾਲ ਮਾਰਗਦਰਸ਼ਨ ਵੀ ਕਰਦੇ ਹਨ ।
ਸਨਮਾਨਿਤ ਸਾਥੀਆਂ ਨੇ ਆਪਣੇ ਸਨਮਾਨ ਵਿੱਚ ਬੋਲਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੰਬੇਡਕਰ ਸੁਸਾਇਟੀ ਨੇ ਸਾਨੂੰ ਇਹ ਮਾਣ ਬਖਸ਼ਿਆ ਹੈ। ਇਸ ਸਨਮਾਨ ਨੇ ਸਾਡੀ ਨੌਕਰੀ ਅਤੇ ਸਮਾਜ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਨੂੰ ਹੋਰ ਵਧਾ ਦਿੱਤਾ ਹੈ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਭਵਿੱਖ ਵਿੱਚ ਵੀ ਅਸੀਂ ਸਮਾਜ ਦੀ ਬੇਹਤਰੀ ਲਈ ਆਪਨੇ ਫਰਜ਼ਾਂ ਨੂੰ ਨਿਭਾਉਂਦੇ ਰਹਾਂਗੇ। ਸਨਮਾਨਿਤ ਸਾਥੀਆਂ ਨੇ ਸੁਸਾਇਟੀ ਨੂੰ ਆਰਥਿਕ ਸਹਾਇਤਾ ਵੀ ਦਿੱਤੀ।
ਅੰਤ ਵਿੱਚ ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਸਮਾਗਮ ਵਿੱਚ ਹਾਜ਼ਰ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਹਮੇਸ਼ਾ ਉਨ੍ਹਾਂ ਦੋਸਤਾਂ ਦਾ ਸਨਮਾਨ ਕਰਦੀ ਹੈ ਜੋ ਸਮਾਜ ਨੂੰ ਸ਼ਲਾਘਾਯੋਗ ਸੇਵਾਵਾਂ ਦਿੰਦੇ ਹਨ। ਅਸੀਂ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇਹ ਸਾਥੀ  ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ । ਸੁਸਾਇਟੀ ਵੱਲੋਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਮਿਸ਼ਨਰੀ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ |
ਇਸ ਮੌਕੇ ‘ਤੇ ਸੁਸਾਇਟੀ ਦੇ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਐਸ.ਸੀ./ਐਸ.ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਕੈਸ਼ੀਅਰ ਰਵਿੰਦਰ ਕੁਮਾਰ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਕੈਸ਼ੀਅਰ ਤ੍ਰਿਲੋਚਨ ਸਿੰਘ, ਓ.ਬੀ.ਸੀ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਭੁਪਿੰਦਰ ਕੁਮਾਰ, ਆਰ. ਕੇ. ਪ੍ਰਜਾਪਤੀ, ਰਾਹੁਲ ਕੁਮਾਰ ਐਸਐਸਈ, ਬ੍ਰਿਜਮੋਹਨ, ਹੁਸ਼ਿਆਰ ਸਿੰਘ, ਪ੍ਰੇਮ ਕੁਮਾਰ, ਸੰਦੀਪ ਰਾਓ, ਬ੍ਰਿਜੇਸ਼ ਕੁਮਾਰ, ਸ੍ਰੀਮਤੀ ਬਲਬੀਰ ਕੌਰ ਅਤੇ ਸ੍ਰੀਮਤੀ ਮੀਨਾ ਦੇਵੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਦੇ ਨੁਮਾਇੰਦਿਆਂ ਨੇ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਯੋਗ ਹੱਥਾਂ ਚ ਦੇਣ ਦੀ ਕੀਤੀ ਅਪੀਲ
Next articleਸੱਚ ਕਾਵਿ