ਸੱਚ ਤੇ ਕੱਚ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਲਿਖਦਾ ਹਾਂ ਓਹੀ ਜੋ ਵੀ ਵੇਖਾਂ ਵਿਚ ਜੱਗ ਦੇ
ਰੂਹੋਂ ਲਿਖੇ ਬੋਲ ਮੇਰੀ ਕਲਮ ਨੂੰ ਫੱਬਦੇ
ਕੁਝ ਪੜ੍ਹ ਖੁਸ਼ ਹੋਣ ਕੁਝ ਜਾਣ ਮੱਚ ਜੀ
ਕੱਚ ਵਾਂਗੂੰ ਚੁੱਭਦਾ ਏ ਲਿਖਾਂ ਜਿਹੜਾ ਸੱਚ ਜੀ
ਕੱਚ ਵਾਂਗੂੰ…..
ਕਰਾਂ ਗੱਲ ਸੰਤਰੀ ਤੇ ਮੰਤਰੀ ਦੇ ਦਾਬਿਆਂ ਦੀ
ਕਦੇ ਗੱਲ ਛੇੜ ਲਵਾਂ ਲੋਟੂ ਕੁਝ ਬਾਬਿਆਂ ਦੀ
ਪੈਸੇ ਪਿੱਛੇ ਦੁਨੀਆਂ ਦੋ ਰੰਗੀ ਰਹੀ ਨੱਚ ਜੀ
ਕੱਚ ਵਾਂਗੂੰ ਚੁੱਭਦਾ ਏ ਲਿਖਾਂ ਜਿਹੜਾ ਸੱਚ ਜੀ
ਕਦੇ ਦੁੱਖ ਲਿਖ ਦੇਵਾਂ ਛੋਟੇ ਵਾਹੀਕਾਰ ਦੇ
ਕਿਤੇ ਹੜ੍ਹਾਂ ਵਿੱਚ ਢੰਗ ਢਿੱਲੇ ਸਰਕਾਰ ਦੇ
ਚੰਗੇ ਦੀ ਤਾਰੀਫ਼ ਮੰਦੇ ਨੂੰ ਮੈਂ ਆਖਾਂ ਖੱਚ ਜੀ
ਕੱਚ ਵਾਂਗੂੰ ਚੁੱਭਦਾ ਏ ਲਿਖਾਂ ਜਿਹੜਾ ਸੱਚ ਜੀ
ਝੱਟ ਲਿਖ ਦੇਵਾਂ ਆਏ ਚਿੱਤ ਚ ਖਿਆਲ ਨੂੰ
ਰੂਹ ਤੋਂ ਸਕੂਨ ਮਿਲ਼ੇ ਧੰਨੇ ਧਾਲੀਵਾਲ਼ ਨੂੰ
ਗੁੰਦ ਦੇਵਾਂ ਅੱਖਰਾਂ ਨੂੰ ਜਦੋਂ ਜਾਣ ਜੱਚ ਜੀ
ਕੱਚ ਵਾਂਗੂੰ ਚੁੱਭਦਾ ਏ ਲਿਖਾਂ ਜਿਹੜਾ ਸੱਚ ਜੀ
ਧੰਨਾ ਧਾਲੀਵਾਲ:-9878235714

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਜ ਸੇਵੀ ਸੰਸਥਾਵਾਂ
Next articleਗੀਤ