HOME *ਟਰੰਪ ਦੀਆਂ ਲੂੰਬੜ ਚਾਲਾਂ*

*ਟਰੰਪ ਦੀਆਂ ਲੂੰਬੜ ਚਾਲਾਂ*

4

 (ਸਮਾਜ ਵੀਕਲੀ) 

ਘੇਰੋ ਇਰਾਨ, ਟਰੰਪ ਹੁਕਮ ਕੀਤਾ,
ਦਿੱਤੇ ਜ਼ੰਗੀ ਬੇੜੇ ਚਾੜ੍ਹ ਪੱਤੋ।

ਪਹਿਲਾਂ ਛੋਟੇ ਸੀ ਦੇਸ਼ ਜਿਹੜੇ,
ਨਾਲ ਬੰਬਾਂ ਦਿੱਤੇ ਰਾੜ੍ਹ ਪੱਤੋ।

ਨਿੱਤ ਨਵੀਂ ਧੋਸ ਜਮਾਈ ਜਾਵੇ,
ਲ਼ੈ ਕੇ ਟਰੈਫ ਦੀ ਆੜ ਪੱਤੋ।

ਵਿੱਚ ਦੁਨੀਆਂ ਦਹਿਸ਼ਤ ਪਾਈ,
ਜਿਓਂ ਵਾੜੇ ਫਿਰੇ ਬਘਿਆੜ ਪੱਤੋ।

ਅਪਣਾਓ ਮੇਰੀਆਂ ਨੀਤੀਆਂ ਨੂੰ,
ਨਹੀਂ ਸਿੱਟੂ ਸਭ ਉਖਾੜ ਪੱਤੋ।

ਹੋਰ ਕੰਮ ਨਾ ਇਹਨੂੰ ਦਿੱਸੇ ਕੋਈ,
ਨਿੱਤ ਲਾਵੇ ਨਵੇਂ ਜੁਗਾੜ ਪੱਤੋ।

ਨਿਗ੍ਹਾ ਤੇਲ ‘ਤੇ ਇਹ ਟਿਕਾਈ ਬੈਠਾ,
ਨਾਲ ਕਚੀਚੀ ਨੱਪੇ ਜਾੜ੍ਹ ਪੱਤੋ।

ਮਹਿੰਗਾਈ, ਬੇਰੁਜ਼ਗਾਰੀ ਵਧੀ,
ਫ਼ਿਕਰੀਂ ਗਾਹਕ ਅਤੇ ਕਰਾੜ ਪੱਤੋ।

ਹੁਣ ਕੀ ਬਣੂ ,ਸੋਚਦਾ ਹਰ ਬੰਦਾ,
ਨਿੱਤ ਵੱਧਦਾ ਜਾਵੇ ਪਾੜ ਪੱਤੋ।

ਲੱਗਦਾ ਧੱਕੂ ਦੁਨੀਆਂ ਜੰਗ ਵੱਲੇ,
ਨਹੀਂ ਹਟਦਾ ਦੇਊ ਉਜਾੜ ਪੱਤੋ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-2141

Previous articleਅਜੀਬੋ-ਗਰੀਬ ਧਾਰਨਾਵਾਂ!
Next articleਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੁਨੀਆ ਦੇ ਇੱਕ ਮਹਾਂਨ ਕ੍ਰਾਂਤੀਕਾਰੀ ਸੰਤ ਹੋਏ ਜਿਨ੍ਹਾਂ ਨੇ ਕੌਮ ਦੀਆਂ ਭਟਕਦੀਆਂ ਹੋਈਆਂ ਦੁਖੀ ਰੂਹਾਂ,  ਮਾਨਵਤਾ ਨੂੰ ਉੱਚਾ ਚੁੱਕਣ ਅਤੇ ਪਰਮਾਤਮਾ ਨਾਲ ਜੋੜਨ ਦਾ ਮਹਾਨ ਕਾਰਜ ਕੀਤਾ :-ਜਰਨੈਲ ਬੰਗਾ ਟੋਰਾਂਟੋ, ਕੈਨੇਡਾ