HOME ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੁਨੀਆ ਦੇ ਇੱਕ ਮਹਾਂਨ ਕ੍ਰਾਂਤੀਕਾਰੀ ਸੰਤ ਹੋਏ...

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੁਨੀਆ ਦੇ ਇੱਕ ਮਹਾਂਨ ਕ੍ਰਾਂਤੀਕਾਰੀ ਸੰਤ ਹੋਏ ਜਿਨ੍ਹਾਂ ਨੇ ਕੌਮ ਦੀਆਂ ਭਟਕਦੀਆਂ ਹੋਈਆਂ ਦੁਖੀ ਰੂਹਾਂ,  ਮਾਨਵਤਾ ਨੂੰ ਉੱਚਾ ਚੁੱਕਣ ਅਤੇ ਪਰਮਾਤਮਾ ਨਾਲ ਜੋੜਨ ਦਾ ਮਹਾਨ ਕਾਰਜ ਕੀਤਾ :-ਜਰਨੈਲ ਬੰਗਾ ਟੋਰਾਂਟੋ, ਕੈਨੇਡਾ

3

ਨਵਾਂਸ਼ਹਿਰ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾ ਅਵਤਾਰ ਦਿਵਸ ਪਿੰਡ ਲੰਗੜੋਆ ਵਿਖੇ  ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ (ਰਜਿ:) ਬੀਤੇ ਦਿਨ 1 ਫਰਵਰੀ 2026 ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਜਿਸ ਦੌਰਾਨ ਸਮੂਹ ਭਾਈਚਾਰੇ ਅਤੇ ਐਨ ਆਰ ਆਈਜ਼ ਦੇ ਸਹਿਯੋਗ ਨਾਲ ਮਿਤੀ 31 ਜਨਵਰੀ 2026 ਨੂੰ ਪੰਜ ਪਿਆਰਿਆਂ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸਮੂਹ ਭਾਈਚਾਰੇ ਅਤੇ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਸ਼ਰਧਾ ਨਾਲ ਸ਼ਿਰਕਤ ਕੀਤੀ ਅਤੇ ਗੁਰੂ ਰਵਿਦਾਸ ਜੀ ਮਹਾਰਾਜ ਨਾਮ ਲੇਵਾ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਅਥਾਹ ਪਿਆਰ ਅਤੇ ਸਤਿਕਾਰ ਨਾਲ ਨਗਰ ਕੀਰਤਨ ਦੀ ਸ਼ੋਭਾ ਵਧਾਈ। ਮਿਤੀ ਇੱਕ ਫਰਵਰੀ ਨੂੰ ਅਵਤਾਰ ਦਿਵਸ ਸਬੰਧੀ ਗੁਰਦਵਾਰਾ ਸਾਹਿਬ ਵਿੱਚ ਸਹਿਜ ਪਾਠ ਦੇ ਭੋਗ ਪਾਏ ਗਏ ਕੀਰਤਨੀ ਜੱਥੇ ਵਲੋ ਗੁਰੂ ਮਹਾਰਾਜ ਜੀ ਦੀ ਬਾਣੀ ਦੀ ਵਿਆਖਿਆ ਕਰਕੇ ਸੰਗਤ ਨੂੰ ਇਤਹਾਸ ਨਾਲ ਜੋੜਿਆ ਗਿਆ, ਉਪਰੰਤ ਅਰਦਾਸ ਹੋਈ ਅਤੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਸਰਦਾਰ ਜਰਨੈਲ ਬੰਗਾ ਐਨ ਆਰ ਆਈ , ਟੋਰੰਟੋ, ਕੈਨੇਡਾ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ  ਦੁਨੀਆ ਦੇ ਇੱਕ ਮਹਾਂਨ ਕ੍ਰਾਂਤੀਕਾਰੀ ਸੰਤ ਹੋਏ ਜਿਨ੍ਹਾਂ ਨੇ ਕੌਮ ਦੀਆਂ ਭਟਕਦੀਆਂ ਹੋਈਆਂ ਦੁਖੀ ਰੂਹਾਂ, ਦੱਬੇ ਕੁੱਚਲੇ ਲੋਕਾਂ ਦੀ ਭਲਾਈ, ਮਾਨਵਤਾ ਨੂੰ ਉੱਚਾ ਚੁੱਕਣ ਅਤੇ ਸੇਵਾ ਸਿਮਰਨ ਸਤਸੰਗ ਕਰਨ ਦੀ ਪ੍ਰੇਰਨਾ ਦਿੱਤੀ, ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਮਹਾਰਾਜ ਨੇ ਮਾਨਵਤਾ ਨੂੰ ਸਹਿਣਸ਼ੀਲਤਾ, ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਦੀ ਮਹਾਨ ਸਿੱਖਿਆ ਦਿੱਤੀ। ਸਰਦਾਰ ਬੰਗਾ ਨੇ ਕਿਹਾ ਕਿ ਗੁਰੂ ਜੀ ਨੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ, ਜਾਤ ਪਾਤ ਦੇ ਖਾਤਮੇ ਲਈ ਅਤੇ ਸਮਾਜ ਨੂੰ ਇੱਕ ਵਿਲੱਖਣ ਸੇਧ ਦੇਣ ਦੀ ਦਿਸ਼ਾ ਵਿੱਚ ਅਹਿਮ ਯੋਗਦਾਨ ਪਾਇਆ। ਸਰਦਾਰ ਬੰਗਾ ਨੇ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਾਨੂੰ ਸਾਰੀਆਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੱਸੇ ਹੋਏ ਮਾਰਗ ਤੇ ਚੱਲ ਕਿ ਜਿੱਥੇ ਆਪਣਾ ਖੁੱਦ ਦ ਜੀਵਨ ਸਫਲ ਕਰਨਾ ਹੈ ਉਥੇ ਅਸੀ ਸਮਾਜ ਨੂੰ, ਦੇਸ਼ ਨੂੰ ਵੀ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣਾ ਹੈ। ਇਸ ਮੌਕੇ ਤੇ ਸਭਾ ਦੇ ਸਮੂਹ ਨੌਜਵਾਨ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਟਰੰਪ ਦੀਆਂ ਲੂੰਬੜ ਚਾਲਾਂ*
Next articleਏਅਰਟੈੱਲ ਕੰਪਨੀ ਦੇ ਮੁਲਾਜ਼ਮਾਂ ਨੇ ਹੀ ਕੰਪਨੀ ਦੇ ਟਾਵਰਾਂ ਤੋਂ ਲੱਖਾਂ ਦੇ ਪੁਰਜ਼ੇ ਚੋਰੀ ਕਰਕੇ ਕੌਡੀਆਂ ਦੇ ਭਾਅ ਕਬਾੜੀਆਂ ਨੂੰ ਵੇਚੇ