*ਸੱਚੋ-ਸੱਚ*

ਰੋਮੀ ਘੜਾਮਾਂ
(ਸਮਾਜ ਵੀਕਲੀ)
ਜੇ ਸੱਚ ਦਰਕਿਨਾਰ ਹੈ ਤੇ ਝੂਠ ਦਾ ਸਤਿਕਾਰ ਹੈ!
ਕੁੱਤੀਆਂ ਦਾ ਚੋਰਾਂ ਨਾਲ਼ ਗੂੜ੍ਹਾ, ਮਿੱਠਾ ਪਿਆਰ ਹੈ!
ਜੋ ਵੀ ਦੇਣ ਜੋਗਾ ਰਿਸ਼ਵਤਾਂ ਜਾਂ ਹਿੱਸੇਦਾਰੀਆਂ,
ਅਖੌਤੀ ਤਾਕਤਾਂ ਦੀ ਉਸ ‘ਤੇ ਕਿਰਪਾ ਅਪਰੰਮਪਾਰ ਹੈ!
ਰਾਖਿਆਂ ਦਾ ਡਾਕੂਆਂ ਦੇ ਨਾਲ਼ ਲੁਕਵਾਂ ਗੱਠਜੋੜ,
ਚਲਾਉਂਦੀ ਜਿੱਥੇ ਟੁੱਕੜਖਾਣੇ ਦੱਲਿਆਂ ਦੀ ਭਰਮਾਰ ਹੈ!
ਸੁਬ੍ਹਾ ਚਾਹ ਦੀਆਂ ਚੁਸਕੀਆਂ ਤੇ ਸ਼ਾਮੀ ਕਰਕੇ ਪੈੱਗ ਸਾਂਝੇ,
ਕੀਹਨੂੰ, ਕਿਵੇਂ ਰਗੜਨਾ ਹੁੰਦੀ ਡੂੰਘੀ ਵਿਚਾਰ ਹੈ!
ਮੱਲੋ-ਮੱਲੀ ਫੇਰ ਸਿਰ ਨੂੰ ਚੜ੍ਹਦਾ ‘ਹਉਮੈ ਦੀਰਘ ਰੋਗੁ…’,
ਵਿਸਰ ਜਾਂਦਾ ‘ਬਾਬਾ ਹੋਰੁ ਖਾਣਾ ਖੁਸੀ ਖੁਆਰੁ’ ਹੈ!
ਅੰਤ ਬੀ.ਪੀ., ਸ਼ੂਗਰ, ਗਠੀਏ, ਫੇਲ ਗੁਰਦੇ, ਹਾਰਟ-ਅਟੈਕ,
ਪੱਲੇ ਘੜਾਮੇਂ ਵਾਲ਼ਿਆ ਪੈਂਦਾ ਇਹੀ ਭੰਡਾਰ ਹੈ।
ਰੋਮੀ ਘੜਾਮਾਂ।
9855281105 (ਵਟਸਪ ਨੰ.)
Previous articleਕੀ ਗੰਗੂ ਸੱਚਮੁੱਚ ਰਸੋਈਆ ਸੀ ?
Next articleਹਾਰ ਨੂੰ ਸਵੀਕਾਰਨਾ ਸਿੱਖੋ