(ਸਮਾਜ ਵੀਕਲੀ)
ਪੰਡਿਤ ਧੂਫ ਲਗਾ ਰਿਹਾ
ਪਾਠੀ ਪਾਠ ਸੁਣਾ ਰਿਹਾਂ
ਕਿਰਤੀ ਹੰਬਲਾਂ ਮਾਰ ਕੇ
ਧਰਤੀ ਨੂੰ ਰੁਸ਼ਨਾ ਰਿਹਾ
ਕਦਰ ਕਰੇ ਓ ਕਿਰਤ ਦੀ
ਮੁੜਕੇ ਦਾ ਮੁੱਲ ਪਾ ਰਿਹਾ
ਸਭ ਨੂੰ ਹਿੱਸਾ ਵੰਡ ਕੇ
ਰੁੱਖਾ ਮੀਸਾ ਖਾ ਰਿਹਾ
ਭਜਨ ਕੀਰਤਨ ਭੁੱਲ ਕੇ
ਹਾਸੇ ਜੱਗ ਦੇ ਚਾਹ ਰਿਹਾ
ਸੁੱਕੇ ਰੁੱਖ ਜੋ ਪਿਆਰ ਦੇ
ਰੂਹ ਦਾ ਪਾਣੀ ਲਾ ਰਿਹਾ
ਧਰਮ ਜਾਤ ਨੂੰ ਲਾਹਣਤਾਂ
ਗੀਤ ਸਾਂਝ ਦੇ ਗਾ ਰਿਹਾ
ਨਦੀ ਸਰੋਵਰ ਘਰ ਵੱਗਣ
ਰੰਗਾ ਦੇ ਵਿੱਚ ਨਹਾ ਰਿਹਾ
ਤੀਰਥ ਘਰ ਮਾਂ ਬਾਪ ਨੇ
ਜੰਨਤਾ ਨੂੰ ਸਮਝਾ ਰਿਹਾ
ਸਦੀ ਇਕੀਵੀਂ ਚੜ ਗਈ
ਸੁਤਿਆਂ ਤਾਂਈ ਜਗਾ ਰਿਹਾ
ਮਜੵਬਾਂ ਰਲ਼ ਕੇ ਜੋ ਰਚੇ
ਕਿਲੇ ਨਫਰਤੀ ਢਾਹ ਰਿਹਾ
ਬਲਿਹਾਰੀ ਸੱਚੀ ਕਿਰਤ ਦੇ
ਮੁਹੱਬਤੀ ਫੁੱਲ ਉਗਾ ਰਿਹਾ
ਲਾਲ ਝੰਡਾ ਅੱਜ ਬਿੰਦਰਾ
ਵੇਖ ਜਗਤ ਤੇ ਛਾ ਰਿਹਾ
ਬਿੰਦਰ ਸਾਹਿਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly