ਟੱਪੇ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਕੋਠੇ ਤੇ ਇੱਟ ਬੱਲੀਏ,
ਸਵੇਰ ਦੀ ਸੈਰ ਕਰਿਆ ਕਰ
ਜੇ ਤੂੰ ਰਹਿਣਾ ਫਿੱਟ ਬੱਲੀਏ।
ਕੋਠੇ ਤੇ ਕਬੂਤਰ ਏ,
ਇੱਕ, ਦੂਜੇ ਨੂੰ ਸਮਝ ਲਉ
ਸੁਖੀ ਜੀਵਨ ਦਾ ਇਹੋ ਸੂਤਰ ਏ।
ਸਾਰੀ ਸੜਕ ਹੈ ਟੁੱਟੀ ਪਈ
ਚੁਗਲਖੋਰ ਅੱਗ ਲਾ ਦਿੰਦੇ
ਇਨ੍ਹਾਂ ਤੋਂ ਬੱਚ ਲਉ ਬਈ।
ਆਵਾਰਾ ਗਾਂ ਸੜਕ ਤੇ ਫਿਰੇ,
ਇਹਦੇ ਅੱਗੇ ਆਣ ਕਰਕੇ
ਕਈ ਸਕੂਟਰਾਂ ਵਾਲੇ ਗਿਰੇ।
ਮੀਂਹ ਪੈਣੋਂ ਨਾ ਹੱਟਦਾ ਏ,
ਗਰੀਬ ਨੂੰ ਹੀ ਪਤਾ ਹੈ
ਉਹ ਸਮਾਂ ਕਿੱਦਾਂ ਕੱਟਦਾ ਏ।
ਪੱਕੀਆਂ ਫਸਲਾਂ ਡਿੱਗੀਆਂ ਥੱਲੇ,
ਕਰਜ਼ੇ ਮਾਰੇ ਕਿਸਾਨਾਂ ਦੇ
ਕੁੱਝ ਵੀ ਨਾ ਪੈਣਾ ਪੱਲੇ।
ਰਸਤੇ ‘ਚ ਪਏ ਕੰਡੇ,
ਕੁੱਝ ਕੰਮ ਵੀ ਕਰ ਲਉ
ਐਵੇਂ ਲੰਘਾ ਦਿਉ ਨਾ ਸੰਡੇ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਨਮ ਮਰਨ ਦਾ ਚੱਕਰ ਹਾਸ ਵਿਅੰਗ
Next articleਆਓ ਮਲੇਰੀਆ ਮਾਰ ਮੁਕਾਈਏ