ਚਾਵਾਂ ਨੂੰ ਤ੍ਰੇਲੀਆਂ

(ਸਮਾਜ ਵੀਕਲੀ)

ਉਹ ਖਿੜ ਖਿੜ ਫੁੱਲਾਂ ਵਾਂਗੂੰ ਹਸਦੀ ਰਹੀ,,,।।
ਚਿਰਾਂ ਤੱਕ ਸਾਡੀ ਰੂਹ ਵਿੱਚ ਵਸਦੀ ਰਹੀ,,।।

ਕੀ ਪਤਾ ਸੀ ਸਮੇਂ ਨੇ ਉਹਦੇ ਹਾਸੇ ਖੋਹ ਲੈਣੇ
ਰੱਖ ਮੋਢੇ ਉੱਤੇ ਸਿਰ ਉਹ ਡੁਸਕਦੀ ਰਹੀ,,,।।

ਉਹਦੇ ਚਾਵਾਂ ਨੂੰ ਤ੍ਰੇਲੀਆਂ ਦੁੱਖਾਂ ਦੀਆਂ ਆਈਆਂ
ਵਿੱਚ ਦਰਦਾਂ ਪਰੁੰਨੀ ਉਹ ਵਿਲਕਦੀ ਰਹੀ,,।।

ਕਾਲੇ ਘੇਰੇ, ਕਿੱਲ, ਛਾਈਆਂ,ਉਹਦਾ ਬਣ ਗੇ ਸ਼ਿੰਗਾਰ
ਤਾਹਨੇ ਮਿਹਣਿਆਂ ਦੀ ਨਜ਼ਰ ਵਰਸਦੀ ਰਹੀ,,।।

ਕੱਲਾ ਕੱਲਾ ਦੁੱਖ ਉਹਨੇ ,ਰੱਜ ਪਿੰਡੇ ‘ਤੇ ਹੰਢਾਇਆ
ਸੀ ਬੁੱਲ੍ਹਾਂ ਤੋਂ ਨਾ ਕਹੀ ਬੱਸ ਸਹਿਕਦੀ ਰਹੀ,,।।

ਉਹਦੇ ਸਬਰ ਸਿਦਕ ਜਜ਼ਬੇ ਨੂੰ ਸਲਾਮ
ਮੇਰੀ ਕਵਿਤਾ ਰਾਹੀਂ ਉਹ ਦੁੱਖ ਦੱਸਦੀ ਰਹੀ,,,।।

ਕਪਿਲ ਦੇਵ ਬੈਲੇ

9464428531

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਮਨੁੱਖ ਇੱਕ ਰੁੱਖ
Next articleਸੋਸ਼ਲ ਮੀਡੀਆ