ਚਾਲਬਾਜ਼

ਧੰਨਾ ਧਾਲੀਵਾਲ਼:

(ਸਮਾਜ ਵੀਕਲੀ)

ਨਹੀਓਂ ਅੱਖ ਵਿੱਚ ਭੋਰਾ ਵੀ ਲਿਹਾਜ਼ ਧੰਨਿਆਂ
ਓ ਏਹ ਤਾਂ ਬੜਾ ਏ ਜ਼ਮਾਨਾ ਚਾਲਬਾਜ਼ ਧੰਨਿਆਂ
ਓ ਏਹ ਤਾਂ ਬੜਾ ਏ ਜ਼ਮਾਨਾ ਧੋਖੇਬਾਜ਼ ਧੰਨਿਆਂ
ਕੋਈ ਸਾਧ ਚੇਲੀ ਲੈਕੇ ਡੇਰੇ ਵਿੱਚੋਂ ਭੱਜਿਆ
ਹੋਇਆ ਛੂ ਮੰਤਰ ਨਾ ਪਤਾ ਫੇਰ ਲੱਗਿਆ
ਹੁੰਦਾ ਨੋਂ ਦੋ ਗਿਆਰਾਂ,ਚੇਲੇ ਜਿਸ ਦੇ ਹਜ਼ਾਰਾਂ
ਸਾਧ ਬੂਬਨਿਆਂ ਦੇ ਖੋਲ੍ਹੀਂ ਕੁਝ ਰਾਜ ਧੰਨਿਆਂ
ਓ……………………………………….
ਵੇਖੋ ਮੀਡੀਆ ਵਿਕਾਊ ਛੱਡਦਾ ਹੈ ਗੱਪ ਜੀ
ਏਹ ਤਾਂ ਰੱਸੀਆਂ ਦੇ ਫਿਰਦਾ ਬਣਾਈ ਸੱਪ ਜੀ
ਪੈਸੇ ਸੰਗ ਗੰਢ ਤੁੱਪ,ਤੂੰ ਵੀ ਕਰ ਜਾਵੀਂ ਚੁੱਪ
ਕਿਤੇ ਤੇਰੇ ਤੋਂ ਨਾ ਹੋ ਜਾਵੇ ਨਰਾਜ਼ ਧੰਨਿਆਂ
ਓ………………………………………
ਕਿਸੇ ਮਸਲੇ ਦਾ ਜਿਨ੍ਹਾਂ ਕੋਲੋਂ ਹੁੰਦਾ ਹੱਲ ਨਾ
ਏਹਨਾਂ ਅੱਜ ਦਿਆਂ ਲੀਡਰਾਂ ਦੀ ਛੇੜ ਗੱਲ ਨਾ
ਚੋਰਾਂ ਲਾਈ ਚੋਰ ਮੋਰੀ,ਚੱਲੇ ਰਿਸ਼ਵਤਖੋਰੀ
ਚੰਦ ਲੋਟੂਆਂ ਨੇ ਖਾ ਲਿਆ ਸਮਾਜ ਧੰਨਿਆਂ
ਓ……..………………………….….
ਮੁੱਖੋਂ ਸੱਚ ਜੇ ਉਚਾਰਾਂ ਲੋਕੀ ਜਾਂਦੇ ਮੱਚ ਜੀ
ਜਿਹੜਾ ਅੱਖੀਂ ਦੇਖਾਂ ਓਹੀ ਲਿਖ ਦੇਵਾਂ ਸੱਚ ਜੀ
ਜਾਣੇ ਸਭ ਧਾਲੀਵਾਲ਼, ਜਿੰਨੇ ਆਉਂਦੇ ਨੇ ਖਿਆਲ
ਓਹੀ ਲਿਖ ਦੇਈਂ ਦਿਲ ਦੀ ਆਵਾਜ਼ ਧੰਨਿਆਂ
ਓ………………………….…….….
ਧੰਨਾ ਧਾਲੀਵਾਲ਼

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next article ਕਹਾਣੀਆਂ ਦਾ ਸਹਿਰ