ਚਲਾਕੀਆਂ

ਬਲਜਿੰਦਰ ਸਿੰਘ "ਬਾਲੀ ਰੇਤਗੜੵ"

(ਸਮਾਜ ਵੀਕਲੀ)

ਕਰ ਕਰ ਕੇ ਚਲਾਕੀਆਂ , ਵਾਹ ਕਮਾਲ਼ ਕਰੀਂ ਜਾਂਦੇ ਓ
ਇਉਂ ਪਿਆਰਿਆਂ ਨੂੰ ਕਿਉਂ, ਬੇ-ਹਾਲ ਕਰੀ ਜਾਂਦੇ ਓ
ਕਰ ਕਰ ਕੇ ਚਲਾਕੀਆਂ —— ——— ———

ਥੋੜੀ ਕਰਕੇ ਤਾਰੀਫ਼ ਅਜੇ , ਤਾਂ ਵੱਸ ਕਿਹਾ ਸੀ ਪਰੀ
ਧਰਤੀ ਹੀ ਤ੍ਸਕਾਰ ਤੁਸੀਂ, ਕਰ ਚੱਲੇ ਬੁਰੀ ਤੋਂ ਬੁਰੀ
ਆਕਾਸ਼ ਦਿਆਂ ਤਾਰਿਆਂ ਨੂੰ, ਤਰਪਾਲ ਕਰੀ ਜਾਂਦੇ ਓ
ਕਰ ਕਰ ਕੇ ਚਲਾਕੀਆਂ——- ———— ————

ਪੈਰੀਂ ਪਾਉਣੀਆਂ ਪੰਜੇਬਾਂ ਸੀ, ਤੋਰ ਅਜੇ ਸੀ ਨਿਹਾਰਨੀ
ਸੁਨਿਹਰੀ ਪਾ ਗਲੇ ਚ ਜ਼ੰਜੀਰੀ, ਧੌਣ ਗੋਰੀ ਸੀ ਸ਼ਿੰਗਾਰਨੀ
ਟਿੱਚ ਜਾਣ ਕੇ ਨੇਤਾਵਾਂ ਜਿਉਂ, ਖੇਡੀ ਨਵੀਂ ਚਾਲ ਜਾਂਦੇ ਓ
ਕਰ ਕਰ ਕੇ-ਚਲਾਕੀਆਂ—– ———- ————-

ਜਾਣ ਆਪਣਾ ਸੀ ਸਾਂਝਾ ਕੀਤਾ, ਹਰ ਗਮ-ਏ- ਰਾਜ ਦਿਲ
ਕਿਉਂ ਟੰਗ ਰਹੇ ਓ ਸਲੀਬੀਂ , ਖੇਡ ਦਾਅ ਨੌ-ਨਿਹਾਲ ਦਿਲ
ਫਾਇਰ ਕਰ ਕਰ ਵਾਵਾਂ’ ਚ, ਨਿਡਾਲ ਕਰੀ ਜਾਂਦੇ ਓ
ਕਰ ਕਰ ਕੇ ਚਲਾਕੀਆਂ————————-

ਇਕ ਮਿਆਨ ਵਿਚ ਤਲਵਾਰਾਂ ਦੋ, ਕਿਉਂ ਹੋਂ ਪਾ ਪਾ ਰੱਖਦੇ
ਲਾ “ਰੇਤਗੜੵ ਬਾਲੀ” ਨੂੰ ਗਲੇ, ਕਸਾਈ ਜਿਉਂ ਲਟਕਾ ਰੱਖਦੇ
ਪੱਗ ਸੱਥਾਂ ‘ਚ ਉਛਾਲ਼ ਕਿਉਂ,, ਸ਼ਾਲ ਗਲ ਧਰੀ ਜਾਂਦੇ ਓ
ਕਰ ਕਰ ਕੇ ਚਲਾਕੀਆਂ—————-

ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168 ਵਟਸਐਪ
7087629168

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਬੱਤ ਦਾ ਭਲਾ ਫਾਉਂਡੇਸ਼ਨ ਵਲੋਂ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ
Next articleਅਕਾਲੀ ਦਲ ਦੀ ਟਿਕਟ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਨੂੰ ਦੇਣ ਦਾ ਸੁਖਬੀਰ ਬਾਦਲ ਨੇ ਦਿੱਤਾ ਭਰੋਸਾ