ਸਰਬੱਤ ਦਾ ਭਲਾ ਫਾਉਂਡੇਸ਼ਨ ਵਲੋਂ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ

ਸਰਬੱਤ ਦਾ ਭਲਾ ਫਾਉਂਡੇਸ਼ਨ ਮਨੁੱਖਤਾ ਦੀ ਅਸਲ ਸੇਵਾ ਕਰ ਰਿਹਾ ਹੈ-ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ ਫਾਉਂਡੇਸ਼ਨ ਵਲੋਂ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਮੰਗਲ ਸਿੰਘ ਜੀ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿਚ ਬਾਬਾ ਹਰਨਾਮ ਸਿੰਘ ਅਤੇ ਸੁਖਜਿੰਦਰ ਸਿੰਘ ਬੱਬਰ ਵਲੋਂ ਸੰਗਤਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ।

ਇਸ ਦੌਰਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਬਾਬਾ ਜੀ ਵਲੋਂ ਚਲਾਇਆ ਜਾ ਰਿਹਾ ਸਰਬੱਤ ਦਾ ਭਲਾ ਫਾਉਂਡੇਸ਼ਨ ਮਨੁੱਖਤਾ ਦੀ ਮੋਹਰੀ ਬਣ ਕੇ ਸੇਵਾ ਕਰ ਰਿਹਾ ਹੈ। ਜਿਸ ਦੀ ਜਿੰਨੀ ਵੀ ਸ਼ਾਲਾਘਾ ਕੀਤੀ ਜਾਵੇ। ਉਹਨਾਂ ਕਿਹਾ ਕਿ ਸੰਗਤਾਂ ਨੂੰ ਵੱਧ ਤੋਂ ਵੱਧ ਫਾਉਂਡੇਸ਼ਨ ਦੀ ਸੇਵਾ ਵਿਚ ਹਿੱਸਾ ਪਾੳਣਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਗਰੀਬ ਵਰਗ ਦੀ ਅਸਲ ਵਿਚ ਸੇਵਾ ਕੀਤੀ ਜਾ ਸਕੇ। ਇਸ ਮੌਕੇ ਤੇ ਭਾਈ ਵਰਿਆਮ ਸਿੰਘ ਕਪੂਰ ਅਤੇ ਭਾਈ ਸਰਬਜੀਤ ਸਿੰਘ ਨੂਰਪੁਰੀ ਦੇ ਰਾਗੀ ਜਥਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਰਾਜਿੰਦਰ ਸਿੰਘ ਧੰਜਲ, ਅਮਰਜੀਤ ਸਿੰਘ ਥਿੰਦ, ਭੁਪਿੰਦਰ ਸਿੰਘ, ਵਿਵੇਕ ਸਿੰਘ ਬੈਂਸ , ਸੁਖਵਿੰਦਰ ਸਿੰਘ,ਮੋਹਣ ਸਿੰਘ ਭਾਟੀਆ, ਜੋਬਨਜੀਤ ਸਿੰਘ ਜੌਹਲ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਗੁਰਬਾਣੀ ਦਾ ਅਨੰਦ ਮਾਣਿਆ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫੈਕਟਰੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਵਸੰਮਤੀ ਨਾਲ ਹੋਈ ਚੋਣ
Next articleਚਲਾਕੀਆਂ