(ਸਮਾਜ ਵੀਕਲੀ)
ਅਕਸਰ ਟੁੱਟ ਭੱਜ ਅੰਦਰ,
ਚੱਲਦੀ ਰਹਿੰਦੀ ਏ।
ਜ਼ਿੰਦਗੀ ਫੇਰ ਵੀ ਸਫ਼ਰੀ,
ਬਣ ਕੇ ਰਹਿੰਦੀ ਏ।
ਵਾਅਦੇ ਕੀਤੇ ਜੋ ਨੇ ਦਿਲ ਨੇ,
ਦਿਲ ਦੇ ਨਾਲ।
ਪੈਰ ਦੀ ਭੌਰੀ ਕਿੱਥੇ,
ਟਿੱਕ ਕੇ ਬਹਿੰਦੀ ਏ।
ਹਿੰਮਤ ਰੱਖ ਤੂੰ ਸਾਥ ਤੇਰੇ,
ਨਾਲ ਰੂਹ ਦਾ ਏ।
ਇਹ ਨਾ ਸੋਚ ਕਿ ਦੁਨੀਆਂ,
ਕੀ ਕੀ ਕਹਿੰਦੀ ਏ।
ਹੱਸਦੇ ਚਿਹਰੇ ਰੂਹ ਮਿਲੇਗੀ
ਦਿਲ ਜਾਨੀ।
ਦੁਨੀਆਂ ਦੇਖ ਧੁਆਂਖੇ,
ਛੱਡ ਹੀ ਦੇਂਦੀ ਏ।
ਨਾਲ ਮੁਕੱਦਰ ਮਿਲਦੇ,
ਸਾਥ ਨੇ ਸੱਜਣਾਂ ਦੇ।
ਤਾਂ ਹੀ ਜ਼ਿੰਦਗੀ ਹਰ ਪਲ,
ਜਿਉਂਦੀ ਰਹਿੰਦੀ ਏ।
ਜਸਪਾਲ ਜੱਸੀ