ਸ਼ਹੀਦ ਭਾਈ ਲਖਵੀਰ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਅਤੇ ਗੋਲਡ ਕਬੱਡੀ ਕੱਪ ਪਿੰਡ ਘਰਿਆਲਾ ।

ਤਰਨਤਾਰਨ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)(ਸਮਾਜ ਵੀਕਲੀ) : ਮਿਤੀ 10,11,12,13 ਮਾਰਚ 2023 10 ਅਤੇ 11ਮਾਰਚ ਨੂੰ ਧਾਰਮਿਕ ਸਮਾਗਮ ਹੋਵੇਗਾ।12 ਮਾਰਚ ਨੂੰ ਆਲ ਉਪਨ ਕਲੱਬਾਂ ਦੇ ਮੈਚ ਕਰਵਾਏ ਜਾਣਗੇ।13 ਮਾਰਚ ਨੂੰ ਆਲ ਉਪਨ ਕਲੱਬਾਂ ਦੇ ਮੈਚ ਹੋਣਗੇ। ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ,ਸੰਤ ਬਾਬਾ ਘੋਲਾਂ ਸਿੰਘ ਜੀ ਸਰਹਾਲੀ ਸਾਹਿਬ ਵਾਲੇ, ਜੱਥੇਦਾਰ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ। ਬਿੱਲਾ ਗਿੱਲ ਦੀਨੇਵਾਲਿਆਂ ਮਾਝੇ ਦਾ 4×4 ਕਬੱਡੀ ਪ੍ਰਮੋਟਰ ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ,ਸੁੱਖ ਘਰਿਆਲੀ ਰਾੜੀਆਂ ਦੁਬਈ ਵੱਲੋਂ ਪਹਿਲਾਂ ਇਨਾਮ 1ਲੱਖ ਦਿੱਤਾ ਜਾਵੇਗਾ।ਅਤੇ ਕੁਲਵੀਰ ਮੱਲੀ ਬਾਊਸਰ ਲਈ ਸਕਾਰਪੀਓ ਗੱਡੀ,ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਮਨਦੀਪ ਸਰਾਂ ਕਾਲੀਏ ਵਾਲਾ ਲਈ ਹੌਂਡਾ ਇਮੇਜ਼ ਗੱਡੀ ਤੇ ਕਬੱਡੀ ਰੈਫਰੀ ਹੀਰਾ ਭਲਵਾਨ ਠੱਠੀਆਂ ਖ਼ੁਰਦ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ।

ਬਿੱਲਾ ਗਿੱਲ ਦੀਨੇਵਾਲਿਆਂ ਮਾਝੇ ਦਾ 4×4 ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ, ਹਰਜਿੰਦਰ ਸਿੰਘ ਗਿੱਲ ਸਰਪੰਚ ਦੀਨੇਵਾਲ, ਸਿਮਰ ਗਿੱਲ ਦੀਨੇਵਾਲ ਪੁਰਤਗਾਲ,ਲਾਡ ਜੋਹਲ ਆਸਟ੍ਰੇਲੀਆ,ਸੁੱਖ ਘਰਿਆਲੀ ਰਾੜੀਆਂ ਦੁਬਈ,ਮਨਦੀਪ ਸਿੰਘ ਸਰਪੰਚ ਖੱਬੇਡੋਗਰੇ, ਬੋਬੀ ਪੰਨੂ ਮੁਗਲਚੱਕ, ਜੱਗੀ ਹੁੰਦਲ ਖੱਬੇ ਡੋਗਰੇ, ਕੁਲਜੀਤ ਸਿੰਘ ਖੱਬੇ ਡੋਗਰੇ,ਕਬੱਡੀ ਕੋਚ ਜਸਵਿੰਦਰ ਸਿੰਘ ਕਲਸੀਆਂ,ਲਾਲੀ ਮੋਟਰਜ਼ ਹੌਂਡਾ ਇਮੇਜ਼ ਕੰਪਨੀ ਅੰਮ੍ਰਿਤਸਰ ਆਦਿ ਹਾਜ਼ਰ ਸਨ।ਇਹ ਸਾਰੀ ਜਾਣਕਾਰੀ ਸਾਡੇ ਪ੍ਰਤੀਨਿਧ ਨਾਲ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਮਨਦੀਪ ਸਿੰਘ ਸਰਾਂ ਕਾਲੀਏ ਵਾਲਾ ਮੋਗਾ ਨੇ ਸਾਂਝੀ ਕੀਤੀ।

 

Previous articleਸਫ਼ਰੀ ਜ਼ਿੰਦਗੀ!
Next articleਸ਼ੁੱਧ ਪੰਜਾਬੀ ਕਿਵੇਂ ਲਿਖੀਏ?