HOME ਸਿਖਲਾਈ ਸੈਸ਼ਨ ਦੇ ਮੁੱਖ ਮੰਤਰੀ ਦਾ ਸਨਮਾਨ 07 ਨੂੰ

ਸਿਖਲਾਈ ਸੈਸ਼ਨ ਦੇ ਮੁੱਖ ਮੰਤਰੀ ਦਾ ਸਨਮਾਨ 07 ਨੂੰ

ਧੂਰੀ  (ਸਮਾਜ ਵੀਕਲੀ)  ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਆਪਣਾ ਮਹੀਨਾਵਾਰ ਸਾਹਿਤਕ ਸਮਾਗਮ ਹਰ ਵਾਰੀ ਦੀ ਤਰ੍ਹਾਂ ਪਹਿਲੇ ਐਤਵਾਰ 07 ਦਸੰਬਰ ਨੂੰ ਸਭਾ ਦੇ ਆਪਣੇ ਦਫ਼ਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸਮੇਸ਼ ਨਗਰ ਧੂਰੀ ਵਿਖੇ ਸਵੇਰੇ 10 ਵਜੇ ਕੀਤਾ ਜਾਵੇਗਾ ਜਿਸ ਵਿੱਚ ਸੰਵਿਧਾਨ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਮੌਕ ਵਿਧਾਨ ਸਭਾ ਸੈਸ਼ਨ ਵਿੱਚ ਧੂਰੀ ਹਲਕੇ ਦੇ ਵਿਧਾਇਕ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੂਮਿਕਾ ਅਦਾ ਕਰਨ ਵਾਲ਼ੇ ਇੱਕ ਦਿਨਾਂ ਮੁੱਖ ਮੰਤਰੀ ਹਰਿਕਮਲ ਸਿੰਘ ਦੀਦਾਰ ਗੜ੍ਹ ਦਾ ਸਨਮਾਨ ਕੀਤਾ ਜਾਵੇਗਾ । ਇਸ ਦੌਰਾਨ ਉਹ ਆਪਣੀ ਚੋਣ ਵਿਧੀ ਅਤੇ ਸੈਸ਼ਨ ਦੌਰਾਨ ਹੋਇਆ ਤਜ਼ਰਬਾ ਵੀ ਹਾਜ਼ਰੀਨ ਨਾਲ਼ ਸਾਂਝਾ ਕਰੇਗਾ । ਪ੍ਰੈੱਸ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਦੱਸਿਆ ਕਿ ਹਰਿਕਮਲ ਸਿੰਘ ਜੋ ਕਿ ਸਕੂਲ ਆਫ਼ ਐਮੀਨੈਂਸ ਘਨੌਰੀ ਕਲਾਂ ਤਹਿਸੀਲ ਧੂਰੀ ਦਾ ਵਿਦਿਆਰਥੀ ਹੈ , ਸਭਾ ਦੇ ਮੈਂਬਰ ਅਤੇ ਪ੍ਰਸਿੱਧ ਕਹਾਣੀਕਾਰ ਜਸਵੀਰ ਸਿੰਘ ਦੀਦਾਰ ਗੜ੍ਹ ਦਾ ਸਪੁੱਤਰ ਹੈ । ਦੋਵੇਂ ਪਿਓ ਪੁੱਤ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵਾ ਨਾਲ਼ ਨਾਲ਼ ਜੁੜੇ ਹੋਏ ਹਨ । ਇਸ ਮੌਕੇ ਉਨ੍ਹਾਂ ਦੇ ਨਾਲ਼ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ , ਮੈਨੇਜਰ ਜਗਦੇਵ ਸ਼ਰਮਾ ਬੁਗਰਾ , ਚਰਨਜੀਤ ਸਿੰਘ ਮੀਮਸਾ ਅਤੇ ਗੁਰਮੀਤ ਸਿੰਘ ਸੋਹੀ ਵੀ ਹਾਜ਼ਰ ਸਨ । ਸਮਾਗਮ ਦੇ ਦੂਸਰੇ ਦੌਰ ਵਿੱਚ ” ਬੰਦੇ ਤੋਂ ਇਨਸਾਨ ” ਕਾਵਿ ਸੰਗ੍ਰਹਿ ਉੱਪਰ ਸਾਹਿਤਕ ਗੋਸ਼ਟੀ ਵੀ ਕੀਤੀ ਜਾਵੇਗੀ ਜਿਸ ਬਾਰੇ ਖੋਜ ਭਰਪੂਰ ਪਰਚਾ ਪ੍ਰਮੁੱਖ ਲੇਖਕ ਅਤੇ ਆਲੋਚਕ ਡਾ. ਧਰਮ ਚੰਦ ਵਾਤਿਸ਼ ਪੇਸ਼ ਕਰਨਗੇ । ਅੰਤ ਵਿੱਚ ਹਾਜ਼ਰ ਕਵੀਆਂ ਦੁਆਰਾ ਕਵੀ ਦਰਬਾਰ ਵੀ ਕੀਤਾ ਜਾਵੇਗਾ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਧਿਆਨ ਆਸ਼ਾਵਾਦ ਤੇ ਮਾਨਸਿਕ ਮਜ਼ਬੂਤੀ ਨੂੰ ਕਿਵੇਂ ਉਤਸ਼ਾਹਿਤ ਕਰਦਾ ਹੈ ‌?
Next articleਮੁਲਾਜ਼ਮ ਆਗੂ ਸੁਖਜੀਤ ਸਿੰਘ ਤੇ ਐਫ ਆਈ ਆਰ ਦਰਜ ਕਰਨ ਦੀ ਨਿਖੇਧੀ