ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਮਾਛੀਵਾੜਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਦਰਜੀਤ ਸਿੰਘ ਢਿਲੋਂ ਨੇ ਅੱਜ ਕੁਹਾੜਾ ਸੜਕ ਦੇ ਉੱਪਰ ਇੱਕ ਵਿਸ਼ੇਸ਼ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਸਾਰੇ ਹੀ ਵਾਹਨਾਂ ਦੀ ਜਾਂਚ ਪੜਤਾਲ ਕੀਤੀ। ਦੋ ਪਹੀਆਂ ਮੋਟਰਸਾਈਕਲ ਸਕੂਟਰੀ ਵਾਲਿਆਂ ਦੇ ਕਾਗਜ਼ ਅਧੂਰੇ ਸਨ ਬਹੁਤਿਆਂ ਕੋਲ ਲਾਈਸੈਂਸ ਤੇ ਹੈਲਮਟ ਤਕ ਨਹੀਂ ਸੀ। ਸਰਕਾਰੀ ਨੰਬਰ ਪਲੇਟਾਂ ਨਾ ਲੱਗੀਆਂ ਹੋਣ ਕਾਰਨ ਉਹਨਾਂ ਦੇ ਵੀ ਚਲਾਨ ਕੱਟੇ ਗਏ। ਇਸ ਮੌਕੇ ਟਰੈਫਿਕ ਮੁਖੀ ਇੰਦਰਜੀਤ ਸਿੰਘ ਢਿੱਲੋ ਨੇ ਕਿਹਾ ਕਿ ਅੱਜ ਕਈ ਅਜਿਹੇ ਵਿਅਕਤੀ ਵੀ ਟੱਕਰੇ ਜਿਹਨਾਂ ਨੂੰ ਮੈਂ ਪਹਿਲਾਂ ਵੀ ਚਾਰ ਪੰਜ ਵਾਰ ਲਾਇਸੈਸ ਜਾਂ ਹੋਰ ਕਾਗਜ਼ਾਂ ਲਈ ਕਈ ਵਾਰ ਕਹਿ ਚੁੱਕਾ ਹਾਂ ਪਰ ਲੋਕ ਬਿਲਕੁਲ ਵੀ ਨਹੀਂ ਮੰਨਦੇ। ਇਸ ਲਈ ਜਦੋਂ ਕਿਸੇ ਕੋਲ ਲਾਇਸੈਸ ਆਦਿ ਵੀ ਨਾ ਹੋਵੇ ਤਾਂ ਫਿਰ ਸਾਡੇ ਵੱਲੋਂ ਮਜਬੂਰੀ ਵੱਸ ਚਲਾਨ ਕੱਟਣਾ ਜਰੂਰੀ ਹੋ ਜਾਂਦਾ ਹੈ। ਉਹਨਾਂ ਨੇ ਇਲਾਕੇ ਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਆਪੋ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਰੱਖੇ ਜਾਣ ਤੇ ਖਾਸ ਕਰ ਬੱਚਿਆਂ ਨੂੰ ਕੋਈ ਵੀ ਵਾਹਨ ਚਲਾਉਣ ਲਈ ਨਾ ਦਿੱਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj