ਰੰਗ ਇਲਾਹੀ ਬਸੰਤ ਦੇ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਕੁਦਰਤ ਦੇ ਨੇੜੇ ਹੋ ਕੇ
ਦੇਖੀਂ ਬੰਦਿਆ
ਤੈਨੂੰ ਰੱਬ ਦੇ ਦੀਦਾਰ
ਹੋ ਜਾਣਗੇ…!

ਪੱਤੇ-ਪੱਤੇ ਨੇ ਜਦ
ਹੱਸ-ਹੱਸ ਤੱਕਿਆ
ਰੂਹ ਤੇਰੀ ਦੇ ਸ਼ਿੰਗਾਰ
ਹੋ ਜਾਣਗੇ…!

ਕੀ ਲੈਣਾ ਇਸ ਫਾਨੀ
ਝੂਠੀ ਦੁਨੀਆ ਤੋਂ
ਫੋਕੇ ਮੋਹ ਦੇ ਤਿਆਗ
ਹੋ ਜਾਣਗੇ…!

ਰੰਗ ਇਲਾਹੀ ਚਾੜ੍ਹ ਕੇ
ਪੰਜ ਤੱਤਾਂ ਦੇ ਬਾਣੇ ਤੇ
ਰੰਗਲੇ ਅਨਹਦੀ ਸਾਜ਼
ਹੋ ਜਾਣਗੇ…!

ਬਰਜਿੰਦਰ ਕੌਰ ਬਿਸਰਾਓ

9988901324

 

Previous articleਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਗਰੂਕਤਾ ਕੈਂਪ ਆਯੋਜਿਤ।
Next articleਗ਼ਜ਼ਲ