ਕਪੂਰਥਲਾ, (ਸਮਾਜ ਵੀਕਲੀ) ( ਕੌੜਾ )-ਪੰਜਾਬ ਸਰਕਾਰ ਵੱਲੋਂ ਵਪਾਰ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਸਥਾਪਤ ਕੀਤੇ ਗਏ, ਅਤੇ ਸਰਕਾਰ ਦੀ ਹੀ ਯੋਗ ਅਗਵਾਈ ਹੇਠ ਚੱਲ ਰਹੇ “ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਪੰਜਾਬ” ਵੱਲੋਂ ਵਪਾਰੀਆਂ ਅਤੇ ਵੱਖ-ਵੱਖ ਵਿਭਾਗਾਂ ਵਿੱਚ ਸ਼ਾਮਿਲ ਜੀ.ਐਸ.ਟੀ. ਵਿਭਾਗ,ਜ਼ਿਲ੍ਹਾ ਉਦਯੋਗ ਕੇਂਦਰ ਕਪੂਰਥਲਾ, ਨਗਰ ਨਿਗਮ ਕਪੂਰਥਲਾ, ਡੀ ਐਸ ਪੀ ਡੀ ਕਪੂਰਥਲਾ,ਲੇਬਰ ਡਿਪਾਰਟਮੈਂਟ, ਜ਼ਿਲਾ ਖ਼ੁਰਾਕ ਅਤੇ ਸਪਲਾਈ ਵਿਭਾਗ ਕਪੂਰਥਲਾ, ਦੇ ਅਧਿਕਾਰੀਆਂ ਦੀ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਸਦਰ ਬਾਜ਼ਾਰ ਕਪੂਰਥਲਾ ਨੇੜੇ ਸਥਿੱਤ ਜਲੌਖਾਨਾ ਚੌਂਕ ਕਪੂਰਥਲਾ ਵਿਖੇ ਕੀਤਾ ਗਿਆ।ਇਸ ਮੀਟਿੰਗ ਦੌਰਾਨ ਕਪੂਰਥਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਵੱਖ-ਵੱਖ ਤਰ੍ਹਾਂ ਦਾ ਵਪਾਰ ਕਰਨ ਵਾਲੇ ਵਪਾਰੀਆਂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਆ ਰਹੀਆਂ ਮੁਸ਼ਕਿਲਾਂ ਦਾ ਬਖੂਬੀ ਜ਼ਿਕਰ ਕੀਤਾ, ਉਨ੍ਹਾਂ ਮੁਸ਼ਕਿਲਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਿੱਚ ਸ਼ਾਮਿਲ, ਐੱਸ ਡੀ ਐੱਮ ਕਪੂਰਥਲਾ ਮੇਜਰ ਇਰਵਿਨ ਕੌਰ, ਏ ਡੀ ਸੀ ਜਨਰਲ ਮੈਡਮ ਨਵਨੀਤ ਕੌਰ ਬੱਲ, ਜੀ.ਐਸ.ਟੀ. ਵਿਭਾਗ ਤੋਂ ਏ ਸੀ ਐੱਸ ਟੀ ਮੈਡਮ ਮਨਿੰਦਰ ਵਿਰਦੀ, ਸੇਲ ਟੈਕਸ ਅਫ਼ਸਰ ਸ੍ਰ. ਭੁਪਿੰਦਰ ਸਿੰਘ ਤੇ ਮੁਕਤੀ ਗੁਪਤਾ, ਅਸਿਸਟੈਂਟ ਸੇਲ ਟੈਕਸ ਅਫ਼ਸਰ ਸੁਖਵਿੰਦਰ ਸਿੰਘ ਤੇ ਹਰਕੰਵਲ ਸਿੰਘ,ਪ੍ਰੋਗਰਾਮ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸਰਬਜੀਤ ਸਿੰਘ, ਤੋਂ ਇਲਾਵਾ, ਨਗਰ ਨਿਗਮ ਕਪੂਰਥਲਾ ਤੋਂ ਸ਼੍ਰੀ ਮਨੋਜ ਰੱਤੀ, ਹਰ ਗੁਰਦੇਵ ਸਿੰਘ DSP, ਵਿਨੀਤ ਕੁਮਾਰ ਜ਼ਿਲਾ ਖੁਰਾਕ ਅਤੇ ਸਪਲਾਈ ਅਫਸਰ ਕਪੂਰਥਲਾ, ਹਰਵਿੰਦਰ ਸਿੰਘ ਲੇਬਰ ਇੰਸਪੈਕਟਰ ਆਦਿ ਅਧਿਕਾਰੀਆਂ ਨੇ ਵਪਾਰੀਆਂ ਦੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦਿੰਦੇ ਹੋਏ ਉਨ੍ਹਾਂ ਦੀ ਹਰ ਮੁਸ਼ਕਿਲ ਨੂੰ ਛੇਤੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ।ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਕਪੂਰਥਲਾ ਦੇ ਚੇਅਰਮੈਨ ਸ੍ਰ. ਕੰਵਰ ਇਕਬਾਲ ਸਿੰਘ ਨੇ ਹਲਕਾ ਇੰਚਾਰਜ ਕਪੂਰਥਲਾ ਸ੍ਰ. ਕਰਮਬੀਰ ਸਿੰਘ ਚੰਦੀ, ਵਿਧਾਨ ਸਭਾ ਫਗਵਾੜਾ ਤੋਂ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦੇ ਚੇਅਰਮੈਨ ਸੁਸ਼ੀਲ ਕੁਮਾਰ ਬੌਵੀ ਚੰਮ, ਭੁਲੱਥ ਤੋਂ ਚੇਅਰਮੈਨ ਲਕਸ਼ ਚੌਧਰੀ, ਸੁਲਤਾਨਪੁਰ ਤੋਂ ਚੇਅਰਮੈਨ ਜਰਨੈਲ ਸਿੰਘ ਮਰਵਾਹਾ, ਰਮਨ ਮਲਹੋਤਰਾ ਹਲਕਾ ਕੋਆਰਡੀਨੇਟਰ ਟ੍ਰੇਡ ਵਿੰਗ ਕਪੂਰਥਲਾ, ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ, ਸਮੇਤ ਸਮੂਹ ਵਪਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅਖੀਰ ਵਿੱਚ ਪ੍ਰਧਾਨਗੀ ਭਾਸ਼ਣ ਵਜੋਂ ਏ.ਡੀ.ਸੀ. ਜਨਰਲ ਮੈਡਮ ਨਵਨੀਤ ਕੌਰ ਬੱਲ ਨੇ ਸਮੂਹ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਹਰ ਕੰਮ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਕਿਸੇ ਵਪਾਰੀ ਨੂੰ ਕਦੇ ਵੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਪਾਰੀਆਂ ਅਤੇ ਅਧਿਕਾਰੀਆਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਵੀ ਨਾਮਵਰ ਸ਼ਖਸ਼ੀਅਤਾਂ ਇਸ ਸਮਾਗਮ ਵਿੱਚ ਸ਼ਾਮਿਲ ਹੋਈਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



