HOME ਸ਼ਹੀਦੀ ਦਿਹਾੜੇ ਦੌਰਾਨ ਟਰੈਕਰ ਚਾਲਕਾਂ ਦੀ ਹੁਲੜਬਾਜ਼ੀ ਨੇ ਚੌਥੀ ਜਮਾਤ ਚ ਪੜ੍ਹਦੀ...

ਸ਼ਹੀਦੀ ਦਿਹਾੜੇ ਦੌਰਾਨ ਟਰੈਕਰ ਚਾਲਕਾਂ ਦੀ ਹੁਲੜਬਾਜ਼ੀ ਨੇ ਚੌਥੀ ਜਮਾਤ ਚ ਪੜ੍ਹਦੀ ਮਾਸੂਮ ਬੱਚੀ ਨੂੰ ਕੁਚਲਿਆ

1
ਫੋਟੋ ਮਿਰਤਿਕ ਬੱਚੀ ਜਸਮੀਤ ਕੌਰ
(ਟਰੈਕਟਰਾਂ ਤੇ ਵੱਡੇ ਸਪੀਕਰ ਲਗਾ ਕੇ ਆਵਾਜ਼ ਪ੍ਰਦੂਸ਼ਣ ਕਰਨ ਤੇ ਮੌਤ ਦੀਆਂ ਮਸ਼ੀਨਾਂ ਬਣੇ ਵਾਹਨਾਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ : ਬੀਬੀ ਗੀਗਾਮਾਜਰਾ) 
ਮਾਲੇਰਕੋਟਲਾ- (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੂਜ਼ਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ  ਸ਼ਹੀਦੀ ਸਮਾਗਮਾਂ ‘ਚ ਕੌਮ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਲਈ ਜਿੱਥੇ ਲੱਖਾਂ ਦੀ ਗਿਣਤੀ ਚ ਸਰਧਾਲੂ ਪੂਰੀ ਸਰਧਾ ਭਾਵਨਾ ਨਾਲ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖ਼ੇ ਪੁਹੰਚ ਕੇ ਨਤਮਸਤਕ ਹੁੰਦੇ ਹਨ, ਉਥੇ ਹੀ ਇਨ੍ਹਾਂ ਦਿਨਾਂ ਦੌਰਾਨ ਟਰੈਕਟਰ ਚਾਲਕ ਹੁਲੜਬਾਜ਼ਾਂ ਵਲੋਂ ਕੀਤੀਆਂ ਜਾਂਦੀਆਂ ਨਲਾਇਕੀਆਂ ਤੇ ਸਟੰਟ ਬਾਜ਼ੀਆਂ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਚ ਕਈ ਬੇਕਸੂਰ ਲੋਕਾਂ ਦੀ ਜਾਨ ਵੀ ਇਨ੍ਹਾਂ ਹੁਲੜ੍ਹਬਾਜ਼ਾਂ ਅਜਾਈਂ ਜਾਂਦੀ ਹੈ।ਜਿਸ ਦੀ ਤਾਜ਼ਾ ਉਦਾਹਰਣ ਉਦੋਂ ਸਾਹਮਣੇ ਆਈ ਜਦੋਂ ਬੀਤੇ ਪਿਛਲੇ ਦਿਨੀਂ ਇਨ੍ਹਾਂ ਟਰੈਕਟਰ ਵਾਲੇ ਹੁਲੜਬਾਜ਼ਾਂ ਵਲੋਂ ਨਾਭਾ-ਭਾਦਸੋਂ ਰੋਡ ਤੇ ਸਟੰਟ ਬਾਜ਼ੀ ਕਰਦਿਆਂ ਜ਼ਿਲ੍ਹਾ ਮਾਲੇਰਕੋਟਲਾ ਦੇ ਅਮਰਗੜ੍ਹ ਨੇੜਲੇ ਪਿੰਡ ਤੋਲੇਵਾਲ ਦੀ 10 ਕੁ ਸਾਲਾ ਚੌਥੀ ਜਮਾਤ ਚ ਪੜ੍ਹਦੀ ਮਾਸੂਮ ਬੱਚੀ ਜਸਮੀਤ ਕੌਰ ਨੂੰ ਨਿੱਕੀ ਬੱਚੀ ਨੂੰ ਦਰੜ ਕੇ ਮਾਰ ਦਿੱਤਾ ਗਿਆ।
            ਇਸ ਸਬੰਧੀ ਅੰਬੇਡਕਰ ਟਾਈਗਰ ਫੋਰਸ ਦੀ ਸੂਬਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗੀਗਾਮਾਜਰਾ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਤੇ ਜਾਣ ਵਾਲੇ ਸਰਧਾਲੂਆਂ ਦੀ ਆੜ ਵਿੱਚ ਕੁੱਝ ਹੁੱਲੜਬਾਜ਼ ਵੀ ਸੜਕਾਂ ਤੇ ਉਨਾਂ ਮਹਾਨ ਸ਼ਹੀਦਾਂ ਨੂੰ ਮਖੌਲ ਕਰਦੇ ਦਿਖਾਈ ਦਿੰਦੇ ਨੇ, ਜਿਸ ਤੋਂ ਜਾਪਦਾ ਕਿ ਇਹ ਲੋਕੀ ਉੱਥੇ ਨਤਮਸਤਕ ਹੋਣ ਲਈ ਨਹੀਂ, ਸਗੋਂ ਆਪਣੇ ਟਰੈਕਟਰਾਂ ਦੇ ਸਟੰਟ ਸੀਨ ਕਰਕੇ, ਡਰਾਈਵਰੀ ਦੇ ਕਰਤੱਵ ਦਿਖਾਉਣ ਲਈ ਹੀ ਜਾਂਦੇ ਹਨ।ਉਨ੍ਹਾਂ ਕਿਹਾ ਕਿ ਇਹ ਕਿਹੜੀ ਸ਼ਰਧਾ ਹੈ ਜਿੱਥੇ ਅਸੀਂ ਇਕ ਪਾਸੇ ਸਰਹਿੰਦ ਸਾਕੇ ਦੇ ਦੋਸ਼ੀਆਂ ਨੂੰ ਲਾਹਨਤਾਂ ਪਾਉਂਦੇ ਹਾਂ, ਦੂਜੇ ਪਾਸੇ ਕੁੱਝ ਹੁੱਲੜਬਾਜ਼ ਵੀ ਮੌਤ ਦੀ ਮਸ਼ੀਨ ਬਣੇ ਸੜਕਾਂ ਉਪਰ ਦੌੜਾਂ ਲਗਾ ਰਹੇ ਨੇ।ਉਨ੍ਹਾਂ ਕਿਹਾ ਕਿ ਸਰਕਾਰ ਇੰਨਾ ਹੁਲੜਬਾਜ਼ਾਂ ਨੂੰ ਤੁਰੰਤ ਨਕੇਲ ਪਾਵੇ, ਅਤੇ ਖੇਤੀਬਾੜੀ ਲਈ ਬਣੇ ਸੰਦਾਂ ਉਪਰ ਲਗਾਏ ਗਏ ਵੱਡੇ-2 ਸਪੀਕਰਾਂ ਉਪਰ ਵੀ ਤੁਰੰਤ ਰੋਕ ਲਗਾਏ।ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਸੜਕਾਂ ਉਪਰ ਦੌੜਾਂ ਲਗਾਉਂਦੇ ਉਨਾਂ ਹੁਲੜਬਾਜ਼ਾਂ ਨੂੰ ਬਣਦੀ ਕਾਨੂੰਨੀ ਸਜ਼ਾ ਦੇਣ ਦਾ ਪ੍ਰਬੰਧ ਵੀ ਕਰੇ।ਸਾਬਕਾ ਸਰਪੰਚ ਬੇਅੰਤ ਸਿੰਘ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ, ਉਹ ਇਹਨਾਂ ਸ਼ਰਾਰਤੀ ਅਨਸਰਾਂ ਵਿਰੁੱਧ ਅਵਾਜ਼ ਬੁਲੰਦ ਕਰਨ ਜਿਹੜੇ ਸਹੀਦਾਂ ਦੀਆਂ ਕੁਰਬਾਨੀਆਂ ਨੂੰ ਮਖੌਲ ਕਰਦੇ ਨੇ।
                 ਇਸ ਸਬੰਧੀ ਬੀਬੀ ਕੌਰ ਸਤਵਿੰਦਰ ਕੌਰ ਗੀਗਾਮਾਜਰਾ ਪ੍ਰਧਾਨ ਅੰਬੇਡਕਰ ਟਾਈਗਰ ਫੋਰਸ ਪੰਜਾਬ ਨੇ ਮਿਰਤਿਕ ਜਸਮੀਤ ਕੌਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿਹਾ ਸ਼ਹੀਦੀ ਦਿਹਾੜੇ ਕੌਮ ਦਾ ਸਰਮਾਇਆ ਹਨ, ਜਿਨ੍ਹਾਂ ਰਾਹੀਂ ਅਸੀਂ ਆਪਣੀ ਹੋਂਦ ਨੂੰ ਕਾਇਮ ਰੱਖਿਆ ਹੋਇਆ ਹੈ।ਸਾਡੀ ਇਸ ਹੋਂਦ ਨੂੰ ਬਚਾਉਣ ਦੀ ਖਾਤਿਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਾਰਾ ਸਰਬੰਸ ਤੱਕ ਵਾਰ ਦਿੱਤਾ।ਉਨ੍ਹਾਂ ਕਿਹਾ ਕਿ ਜੇ ਕਿਧਰੇ ਇਹ ਕੁਰਬਾਨੀਆਂ ਨਾਂ ਹੁੰਦੀਆਂ ਤਾਂ ਅੱਜ ਸਿੱਖ ਇਤਿਹਾਸ ਕੁਝ ਹੋਰ ਹੋਣਾ ਸੀ।ਉਨਾਂ ਦੀ ਕੁਰਬਾਨੀ ਨੂੰ ਮਖੌਲ ਨਹੀਂ ਸਮਝਣਾ ਚਾਹੀਦਾ, ਕਿਉਂਕਿ ਪੋਹ ਦੇ ਮਹੀਨੇ ਹੱਡ ਚੀਰਵੀਂ ਠੰਡ ਦੇ ਦਿਨਾਂ ਵਿੱਚ ਇੰਨੇ ਮਾਸੂਮ ਸਾਹਿਬਜ਼ਾਦੇ ਤਸੀਹੇ ਸਹਿੰਦੇ ਹੋਏ ਸਿੱਖ ਕੌਮ ਲਈ ਆਪਣੀ ਕੋਮਲ ਜਿਹੀ ਜਿੰਦਗੀ ਕੁਰਬਾਨ ਕਰ ਗਏ ਪਰ ਹੁਲੜ੍ਹਬਾਜ਼ ਇਸ ਸਮਾਗਮ ਨੂੰ ਇੱਕ ਸ਼ੁਗਲ ਮੇਲਾ ਹੀ ਸਮਝਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਟਰੈਕਟਰਾਂ ਤੇ ਵਜਦੇ ਉੱਚੀ ਆਵਾਜ਼ ‘ਚ ਸਪੀਕਰ ਬਰਦਾਸਤ ਯੋਗ ਨਹੀਂ,ਇਨ੍ਹਾਂ ਉਪਰ ਤੁਰੰਤ ਕਾਨੂੰਨੀ ਕਾਰਵਾਈ ਕਰਦੇ ਹੋਏ, ਇਨ੍ਹਾਂ ਵਾਸਤੇ ਬਣਦੀ ਸਜ਼ਾ ਦਾ ਪ੍ਰਬੰਧ ਵੀ ਸਰਕਾਰ ਨੂੰ ਬਿਨਾ ਦੇਰੀ ਕੀਤਿਆਂ ਕਰਨਾ ਚਾਹੀਦਾ ਹੈ।
               ਉਧਰ ਜਦੋਂ ਇਸ ਮਾਮਲੇ ਸਬੰਧੀ ਚੌਂਕੀ ਰੋਹਟੀ ਪੁਲ (ਨਾਭਾ) ਦੇ ਇੰਚਾਰਜ ਜੈਦੀਪ ਸਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਬੇਗਾ ਦਾ ਟਰੈਕਟਰ ਸੀ,ਪੰਤੂ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ। ਜਿਸਦਾ ਨੰਬਰ HR 42 Q 7198  ਹੈ, ਉਸ ਉੱਪਰ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ ਗਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਨਰੇਗਾ ਦਾ ਨਾਂ ਬਦਲ ਕੇ ਭਾਜਪਾ ਗਰੀਬਾਂ ਦੇ ਹੱਕ ਖੋਹਣਾ ਚਾਹੁੰਦੀ ਹੈ : ਰੰਧਾਵਾ
Next articleਲੰਗਰਾਂ ਦੀ ਦਸ਼ਾ ਤੇ ਦਿਸ਼ਾ