HOME ਪ੍ਰੀਨਿਰਵਾਣ ਦਿਵਸ ‘ਤੇ ਵਿਸ਼ੇਸ਼ ਬਹੁਜਨ ਨਾਇਕ -ਸਾਹਿਬ ਕਾਂਸ਼ੀ ਰਾਮ ਜੀ

ਪ੍ਰੀਨਿਰਵਾਣ ਦਿਵਸ ‘ਤੇ ਵਿਸ਼ੇਸ਼ ਬਹੁਜਨ ਨਾਇਕ -ਸਾਹਿਬ ਕਾਂਸ਼ੀ ਰਾਮ ਜੀ

  (ਸਮਾਜ ਵੀਕਲੀ)   ਸਾਹਿਬ ਕਾਂਸ਼ੀ ਰਾਮ ਜੀ ਨੂੰ ਇਕੱਲਾ ਭਾਰਤ ਨਹੀਂ ,ਸਗੋਂ ਪੂਰਾ ਵਿਸ਼ਵ “ਬਹੁਜਨ ਨਾਇਕ” ਦੇ ਤੌਰ ‘ਤੇ ਜਾਣਦਾ ਹੈ ।ਉਹ ਫੂਲੇ- ਅੰਬੇਡਕਰੀ ਰਾਹਾਂ ਦੇ ਪਾਂਧੀ ਸਨ ।ਜਿਹਨਾਂ ਬਹੁਜਨ ਸਮਾਜ ਨੂੰ ਇੱਕ ਰਾਜਨੀਤਿਕ ਪਾਰਟੀ “ਬਹੁਜਨ ਸਮਾਜ ਪਾਰਟੀ ” ਬਣਾ ਕੇ ਬਿਖਰੇ ਹੋਏ ਮੋਤੀਆਂ ਨੂੰ ਇੱਕ ਮਾਲਾ ਵਿੱਚ ਪਰੋਇਆ ਤਾਂ ਜੋ ਉਹ ਵੀ ਆਪਣੀ ਜ਼ਿੰਦਗੀ ਵਿੱਚ ਸੁਖ ਮਾਣ ਸਕਣ ।ਉਹਨਾਂ ਵਿੱਚ ਵੀ ਸਵੈਮਾਨ, ਬਰਾਬਰਤਾ ਤੇ ਭਾਈਚਾਰਕ ਸਾਂਝ ਹੋਵੇ ਕਿਉਂਕਿ ਬਹੁ ਗਿਣਤੀ ਐਸ.ਸੀ., ਐਸ.ਟੀ., ਓ.ਬੀ.ਸੀ. ਤੇ ਘੱਟ ਗਿਣਤੀਆਂ ਲੋਕਾਂ ਦੀ ਹੈ। ਇਸ ਲਈ ਉਹਨਾਂ ਨੇ ਕਿਹਾ ਸੀ “ਜਿੰਨੀ ਜਿਨਾਂ ਦੀ ਸੰਖਿਆ ਭਾਰੀ ਉਨੀ ਉਹਨਾਂ ਦੀ ਹਿੱਸੇਦਾਰੀ” ਹੋਣੀ ਚਾਹੀਦੀ ਹੈ ।ਉਹਨਾਂ ਬਹੁਜਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ “ਤਖਤ ਬਦਲ ਦਿਓ, ਤਾਜ ਬਦਲ ਦਿਓ ਬੇਈਮਾਨਾਂ ਦਾ ਰਾਜ ਬਦਲ ਦਿਓ।” “ਵੋਟ ਹਮਾਰਾ, ਰਾਜ ਤੁਮਹਾਰਾ ।ਨਹੀਂ ਚਲੇਗਾ,ਨਹੀਂ ਚੱਲੇਗਾ।” ਆਦਿ ਨਾਅਰਿਆਂ ਨਾਲ ਬਹੁਜਨ ਸਮਾਜ ਨੂੰ ਆਪਣੇ ਦੋ ਪੈਰਾਂ ਅਤੇ ਸਾਈਕਲ ਦੇ ਦੋ ਪਹੀਆਂ ਦੇ ਕਮਾਲ ਨਾਲ ਹਜ਼ਾਰਾਂ ਮੀਲ ਸਫਰ ਤੈਅ ਕਰਕੇ ਬਹੁਜਨਾਂ ਨੂੰ ਲਾਮਬੰਦ ਕੀਤਾ। ਉਹਨਾਂ ਨੂੰ ਜਗਾਇਆ ਤੇ ਸਮਝਾਇਆ। ਥਾਂ -ਥਾਂ ਮੀਟਿੰਗਾਂ, ਕਾਨਫਰੰਸਾਂ ਤੇ ਰੈਲੀਆਂ ਕੀਤੀਆਂ। ਲੋਕਾਂ ਵਿੱਚ ਲੀਡਰਸ਼ਿਪ ਦੀ ਭਾਵਨਾ ਭਰੀ। ਉਹਨਾਂ ਨੂੰ ਸ਼ਾਸਕ ਬਣਨ ਲਈ ਪ੍ਰੇਰਿਆ। ਸਾਹਿਬ ਕਾਂਸ਼ੀ ਰਾਮ ਜੀ ਖੁਆਸਪੁਰ ਰੋਪੜ ਦੀ ਧਰਤੀ ‘ਤੇ ਪਿਤਾ ਸਤਿਕਾਰਯੋਗ ਹਰੀ ਸਿੰਘ ਅਤੇ ਮਾਤਾ ਸਤਿਕਾਰਯੋਗ ਬਿਸ਼ਨ ਕੌਰ ਜੀ ਤੋਂ ਅਸ਼ੀਰਵਾਦ ਲੈ ਕੇ ਬੀਐਸਸੀ ਦੀ ਡਿਗਰੀ ਪ੍ਰਾਪਤ ਕੀਤੀ। ਸਰਵੇ ਆਫ ਇੰਡੀਆ ਦਾ ਇਮਤਿਹਾਨ ਪਾਸ ਕੀਤਾ, ਲੇਕਿਨ ਜੁਆਇਨ ਨਹੀਂ ਕੀਤਾ।ਪੂਨੇ ਵਿੱਚ ਨੌਕਰੀ ਕੀਤੀ। ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੁਆਰਾ ਲਿਖਤ ਪੁਸਤਕ “ਐਨੀਹੀਲੇਸ਼ਨ ਆਫ ਕਾਸਟ ” (ਜਾਤ ਪਾਤ ਦਾ ਬੀਜ ਨਾਸ਼) ਪੜ੍ਹੀ। ਜਿਸ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਹੁਣ ਆਪ ਜੀ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਘਰ ਬਾਰ ਤਿਆਗਿਆ, ਰਿਸ਼ਤੇਦਾਰੀ ਤਿਆਗੀ। ਇਹ ਪ੍ਰਣ ਕੀਤਾ ਕਿ ਮੈਂ ਵਿਆਹ ਨਹੀਂ ਕਰਾਵਾਂਗਾ, ਘਰ ਨਹੀਂ ਜਾਵਾਂਗਾ, ਮੇਰਾ ਕੋਈ ਬੈਂਕ ਬੈਂਲਸ ਨਹੀਂ ਹੋਵੇਗਾ । ਮੈਂ ਬਹੁਜਨ ਸਮਾਜ ਨੂੰ ਇਸ ਦੇਸ਼ ਦਾ ਹੁਕਮਰਾਨ ਬਣਾਉਣ ਲਈ ਹਰ ਕੋਸ਼ਿਸ਼ ਕਰਾਂਗਾ। ਸਾਹਿਬ ਕਾਂਸ਼ੀ ਰਾਮ ਜੀ ਨੇ ਸਾਈਕਲ ਤੇ ਹਜ਼ਾਰਾਂ ਮੀਲ ਤੈਅ ਕਰਕੇ ਬਹੁਜਨ ਸਮਾਜ ਨੂੰ ਜੋੜਿਆ। ਬਾਮਸੇਫ, ਡੀ.ਐਸ. ਫੋਰ ਅਤੇ ” ਬਹੁਜਨ ਸਮਾਜ ਪਾਰਟੀ ” ਰਾਜਨੀਤਿਕ ਪਾਰਟੀ ਬਣਾਈ। 1988 ਵਿੱਚ ਇਲਾਹਾਬਾਦ ਲੋਕ ਸਭਾ ਸ਼ੀਟ ਤੋਂ ਇਲੈਕਸ਼ਨ ਲੜੀ, 70 ਹਜ਼ਾਰ ਵੋਟਾਂ ਨਾਲ ਹਾਰੇ। ਫਿਰ 1989 ਵਿੱਚ ਅਮੇਠੀ ਸੀਟ ਤੋਂ ਤੀਸਰੇ ਨੰਬਰ ‘ਤੇ ਰਹੇ । 1996 ਵਿੱਚ ਹੁਸ਼ਿਆਰਪੁਰ ਪੰਜਾਬ ਤੋਂ ਜੇਤੂ ਰਹੇ। ਭੈਣ ਕੁਮਾਰੀ ਮਾਇਆਵਤੀ ਨੂੰ ਬਹੁਜਨ ਸਮਾਜ ਪਾਰਟੀ ਦੇ ਸੰਗਠਨ ਵਿੱਚ ਜੋੜਿਆ, ਜਦੋਂ ਉਹ ਆਈ.ਏ.ਐਸ. ਬਣਨ ਲਈ ਇਮਤਿਹਾਨ ਦੀ ਤਿਆਰੀ ਕਰ ਰਹੀ ਸੀ। ਉਹ ਸਕੂਲ ਵਿੱਚ ਇੱਕ ਅਧਿਆਪਕਾ ਵੀ ਸੀ। ਬਹੁਜਨ ਸਮਾਜ ਨੂੰ ਨੀਲੇ ਝੰਡੇ ਦੇ ਪਲੇਟਫਾਰਮ ਤੇ ਇਕੱਠਾ ਕੀਤਾ। ਉੱਤਰ ਪ੍ਰਦੇਸ਼ ਵਿੱਚ ਬਸਪਾ ਦੀ ਸਰਕਾਰ 1995 ਵਿੱਚ ਬਣਾਈ। ਜਿਸ ਦੇ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਨੂੰ ਬਣਾਇਆ। ਭੈਣ ਕੁਮਾਰੀ ਮਾਇਆਵਤੀ ਨੂੰ ਚਾਰ ਚਾਰ ਵਾਰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ। ਭੈਣ ਕੁਮਾਰੀ ਮਾਇਆਵਤੀ ਨੇ ਆਪਣੇ ਮੁੱਖ ਮੰਤਰੀ ਦੇ ਕਾਰਜ ਕਾਲ ‘ਚ ਆਪਣੇ ਰਹਿਬਰਾਂ ਦੇ ਨਾਂ ‘ਤੇ ਜਿਲੇ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੈਂਟਰ, ਸਮਾਰਕਾਂ ਬਣਾਈਆਂ। ਜਿਨਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ , ਸਤਿਗੁਰੂ ਕਬੀਰ ਜੀ ਦੇ ਨਾਂ ‘ਤੇ ਜ਼ਿਲ੍ਹੇ ਬਣਾਏ। ਪਰਿਵਰਤਨ ਚੌਂਕ ਬਣਾਇਆ। ਲੱਖਾਂ ਦਲਿਤ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ, ਮਕਾਨ , ਪਟੇ ਤੇ ਜ਼ਮੀਨ ਦੇ ਮਾਲਕ ਬਣਾਇਆ। 2001 ਵਿੱਚ ਭੈਣ ਕੁਮਾਰੀ ਮਾਇਆਵਤੀ ਨੂੰ ਬਸਪਾ ਦਾ ਉੱਤਰਾਧਿਕਾਰੀ ਬਣਾਇਆ। ਸੰਨ 2003 ਵਿੱਚ ਸਾਹਿਬ ਕਾਂਸ਼ੀ ਰਾਮ ਜੀ ਨੂੰ ਬਰੇਨ ਸਟਰੋਕ ਹੋ ਗਿਆ। ਜਿਸ ਨਾਲ ਉਹ ਕਾਫੀ ਲੰਬਾ ਸਮਾਂ ਬਿਮਾਰ ਰਹੇ। ਜਿਸ ਦੀ ਸੇਵਾ ਭੈਣ ਕੁਮਾਰੀ ਮਾਇਆਵਤੀ ਨੇ ਕੀਤੀ। 72 ਸਾਲ ਦੀ ਉਮਰ ਵਿੱਚ 9 ਅਕਤੂਬਰ 2006 ਨੂੰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਸਾਹਿਬ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ‘ਤੇ ਫਿਲੌਰ (ਪੰਜਾਬ) ਵਿੱਚ ਪੰਜਾਬ ਸੰਭਾਲੋ ਮੁਹਿੰਮ ਤਹਿਤ “ਤਖਤ ਬਦਲ ਦਿਓ -ਤਾਜ ਬਦਲ ਦਿਓ ਮਹਾਂਰੈਲੀ ” ਬਸਪਾ ਵੱਲੋਂ ਕੀਤੀ ਗਈ ਹੈ। ਜਿਸ ਵਿੱਚ ਮੁੱਖ ਮਹਿਮਾਨ ਡਾ. ਅਵਤਾਰ ਸਿੰਘ ਕਰੀਮਪੁਰੀ ਬਸਪਾ ਸੂਬਾ ਪ੍ਰਧਾਨ ਨੇ ਲੱਖਾਂ ਬਸਪਾ ਸਮਰਥਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਵਿੱਚ ਬਸਪਾ 2027 ਵਿੱਚ ਤੁਹਾਡੇ ਸਹਿਯੋਗ ਨਾਲ ਸਰਕਾਰ ਬਣਾਵੇਗੀ।ਲਖਨਊ ‘ਚ ਵੀ ਇਤਿਹਾਸਿਕ ਮਹਾਂਰੈਲੀ ‘ਚ ਲੱਖਾਂ ਬਸਪਾ ਸਮਰਥਕਾਂ ਨੂੰ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਨੇ ਸੰਬੋਧਨ ਕੀਤਾ । ਯੁੱਗ ਪੁਰਸ਼ ਸਾਹਿਬ ਕਾਂਸ਼ੀ ਰਾਮ ਜੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਅਸੀਂ ਸਾਰੇ ਨਿਰਸਵਾਰਥ ਹੋ ਕੇ ਨੀਲੇ ਝੰਡੇ ਥੱਲੇ ਇਕੱਠੇ ਹੋ ਕੇ 2027 ‘ਚ ਬਸਪਾ ਦੀ ਸਰਕਾਰ ਬਣਾਈਏ । ਨੌਜਵਾਨ ਪੀੜ੍ਹੀ ਨਸ਼ਿਆਂ ਦਾ ਤਿਆਗ ਅਤੇ ਸੰਵਿਧਾਨ ਦੀ ਰਾਖੀ ਕਰੇ। –

ਪ੍ਰਿੰਸੀਪਲ ਪਰਮਜੀਤ ਜੱਸਲ ਮੋਬਾ. 98721 80653

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 10/10/2025
Next articleਬਸਪਾ ਦੀ ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਮਹਾਰੈਲੀ ’ਚ ਲੋਕਾਂ ਦਾ ਹੜ੍ਹ ਆਇਆ