ਨਸਰਾਲਾ ਸਮਾਰਟ ਸਕੂਲ ਚ 12 ਵੀ ਦੇ ਟਾਪਰ ਬੱਚੇ ਸਨਮਾਨਿਤ ਨਤੀਜਾ ਰਿਹਾ 100 ਪ੍ਰਤੀਸ਼ਤ

ਫੋਟੋ ਕੈਪਸ਼ਨ - ਨਸਰਾਲਾ ਸਮਾਰਟ ਸਕੂਲ ਚ 12 ਵੀ ਦੇ ਟਾਪਰ ਰਹੇ ਬੱਚੇ ਤੇ ਸਕੂਲ ਪ੍ਰਿੰ. ਕਰੁਣ ਸ਼ਰਮਾ, ਡਾ. ਜਸਵੰਤ ਰਾਏ ਤੇ ਸਕੂਲ ਸਟਾਫ।

ਹੁਸ਼ਿਆਰਪੁਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਹੁਣੇ ਐਲਾਨੇ ਗਏ 12 ਵੀ ਜਮਾਤ ਦੇ ਬੋਰਡ ਦੇ ਨਤੀਜੇ ਵਿੱਚੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਸਰਾਲਾ ਦੇ ਵਿਦਿਆਰਥੀਆਂ ਨੇ ਸਨਮਾਨਯੋਗ ਪ੍ਰਾਪਤੀਆਂ ਕੀਤੀਆਂ ਹਨ!ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖੀ ਪ੍ਰਿੰ.ਸ਼੍ਰੀ ਕਰੁਣ ਸ਼ਰਮਾ ਨੇ ਦੱਸਿਆ ਕਿ ਵੋਕੇਸ਼ਨਲ ਵਿਸ਼ੇ ਚ ਜਮਨਾ 96.6% ਅੰਕ ਲੈ ਕੇ ਪਹਿਲੇ ਸਥਾਨ ਤੇ ,ਪੂਨਮ ਕੁਮਾਰੀ ਨੇ 96.4% ਦੂਜਾ ਸਥਾਨ,ਜੋਤੀ 90% ਅੰਕ ਲੈ ਕੇ ਤੀਜੇ ਸਥਾਨ ਤੇ ਰਹੀ !

ਆਰਟਸ ਵਿਸ਼ੇ ਚ ਅੰਜੂ ਰਾਣੀ 94% ,ਕਿਰਨ 93.4%,ਹਰਪ੍ਰੀਤ ਕੌਰ 92.4% ਅੰਕ ਪ੍ਰਾਪਤ ਕੀਤੇ ਹਨ!ਬਾਕੀ ਰਹਿੰਦੇ ਵਿਦਿਆਰਥੀਆਂ ਨੇ ਵੀ 70% ਤੋ ਵੱਧ ਅੰਕ ਪ੍ਰਾਪਤ ਕੀਤੇ ਹਨ!ਇਸ ਮੌਕੇ ਦੋਵਾ ਵਿੰਗਾਂ ਵਿੱਚ ਚ ਪਹਿਲਾ,ਦੂਜਾ,ਤੀਜਾ ਸਥਾਨ ਪ੍ਰਾਪਤ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ,ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋ ਪ੍ਰਰੇਨਾ ਲੈ ਕੇ ਮਿਹਨਤ ਕਰਨ ਲਈ ਪ੍ਰੇਰਿਆ ਗਿਆ!ਇਸ ਮੌਕ ਲੈਕਚਰਾਰ ਕੁਲਵਿੰਦਰ ਸਿੰਘ,,ਬਲਵੀਰ ਚੰਦ ,ਸੁਖਦੇਵ ਸਿੰਘ,ਡਾ. ਜਸਵੰਤ ਰਾਏ,ਸੰਜੀਤ,ਨਵਜੋਤ ਕੌਰ,ਨੀਲਮ ਕੁਮਾਰੀ,ਰਾਜਵਿੰਦਰ ਕੌਰ,ਵੀਨਾ ਕੁਮਾਰੀ,ਸੁਰਜੀਤ ਕੌਰ ਹਾਜਰ ਸਨ!

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿੱਲਾ ਮੁਹੱਲਾ ਨਿਵਾਸੀਆਂ ਵੱਲੋਂ ਰਣਜੀਤ ਸਿੰਘ ਖੋਜੇਵਾਲ ਦੇ ਹੱਕ ਵਿੱਚ ਕੀਤੀ ਗਈ ਮੀਟਿੰਗ
Next articleਬਸਪਾ ਸੈਕਟਰ ਪੰਡੋਰੀ ਨਿੱਝਰਾਂ ਵਲੋਂ ਪਿੰਡ ਪਿੰਡ ਕੀਤੇ ਗਏ ਬੂਟੇ ਤਕਸੀਮ