ਕਿੱਲਾ ਮੁਹੱਲਾ ਨਿਵਾਸੀਆਂ ਵੱਲੋਂ ਰਣਜੀਤ ਸਿੰਘ ਖੋਜੇਵਾਲ ਦੇ ਹੱਕ ਵਿੱਚ ਕੀਤੀ ਗਈ ਮੀਟਿੰਗ

ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਗਏ ਐਲਾਨ ਸਲਾਘਾਯੋਗ-ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਗੁਰਦੁਆਰਾ ਸਾਧ ਸੰਗਤ ਕਿੱਲਾ ਮੁਹੱਲਾ ਵਿਖੇ ਅਕਾਲੀ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਨੂੰ ਸ੍ਰੋਮਣੀ ਅਕਾਲੀ ਦਲ ਦੀ ਮੈਂਬਰ ਪੀ ਏ ਸੀ ਬਣਨ ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਹੀ ਪੰਜਾਬ ਦਾ ਭਲਾ ਕੀਤਾ ਗਿਆ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਪੰਜਾਬੀਆਂ ਦੀ ਆਪਣੀ 100 ਸਾਲ ਪੁਰਾਣੀ ਪਾਰਟੀ ਹੈ ਉਸ ਦੀ ਸਰਕਾਰ ਸਮੇਂ ਹੀ ਪੰਜਾਬ ਦਾ ਵਿਕਾਸ ਹੋਇਆ ਹੈ।

ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਾਸੀਆਂ ਅਤੇ ਖਾਸਕਰ ਕਿਸਾਨਾਂ ਦੇ ਹੱਕਾਂ ਵਾਸਤੇ ਜੋ ਐਲਾਨ ਕੀਤੇ ਗਏ ਸਾਰੇ ਲੋਕ ਇਹਨਾਂ ਐਲਾਨਾਂ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ। ਇਸ ਮੌਕੇ ਦਲਜੀਤ ਸਿੰਘ ਬਸਰਾ ਸਾਬਕਾ ਚੇਅਰਮੈਨ ਬਲਾਕ ਸੰਮਤੀ,ਸ.ਬਲਵਿੰਦਰ ਸਿੰਘ,ਜੋਗਿੰਦਰ ਸਿੰਘ ਫੌਜੀ,ਸੁਖਵਿੰਦਰ ਸਿੰਘ ਬਟਾਲਵੀ,ਗੁਰਮੁਖ ਸਿੰਘ ਧਾਲੀਵਾਲ,ਹਰੀਸ਼ ਕੁਮਾਰ ਕੌਂਸਲਰ,ਪ੍ਰਦੀਪ ਸਿੰਘ ਲਵੀ ਕੁਲਾਰ ਕੌਂਸਲਰ, ਓਂਕਾਰ ਅਰੋੜਾ ਵਾਈਸ ਪ੍ਰੈਜ਼ੀਡੈਂਟ,ਜਗਦੀਪ ਸਿੰਘ,ਜਗਦੀਸ਼ ਕੁਮਾਰ,ਸੰਦੀਪ ਸਿੰਘ ਢਿੱਲੋਂ,ਦਲਜੀਤ ਸਿੰਘ ਅਰੋੜਾ ,ਅਜੀਤ ਸਿੰਘ ਅਰੋੜਾ,ਅਮਰ ਸੰਧੂ,ਵਿਵੇਕ ਸਿੰਘ ਬੈਂਸ, ਅਕਾਸ਼ਦੀਪ ਸਿੰਘ ਆਹਲੂਵਾਲੀਆ,ਜੋਬਨਜੀਤ ਸਿੰਘ ਜੌਹਲ ਆਦਿ ਅਕਾਲੀ ਆਗੂ ਤੇ ਮੁਹੱਲਾ ਨਿਵਾਸੀ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਦੱਸਵੀਂ ਦਾ ਨਤੀਜਾ ਸ਼ਾਨਦਾਰ
Next articleਨਸਰਾਲਾ ਸਮਾਰਟ ਸਕੂਲ ਚ 12 ਵੀ ਦੇ ਟਾਪਰ ਬੱਚੇ ਸਨਮਾਨਿਤ ਨਤੀਜਾ ਰਿਹਾ 100 ਪ੍ਰਤੀਸ਼ਤ