
ਮਹਿਤਪੁਰ, (ਸਮਾਜ ਵੀਕਲੀ) (ਪੱਤਰ ਪ੍ਰੇਰਕ)-ਮਾਣਯੋਗ ਸ਼੍ਰੀ ਹਰਕੰਵਲਪ੍ਰੀਤ ਸਿੰਘ ਖੱਖ,ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ- ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁੰਹਿਮ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਉਂਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਟੀਮ ਨੇ ਸਾਲ 2023 ਤੋ ਲੈ ਕੇ ਹੁਣ ਤੱਕ ਟੋਲ ਪਲਾਜ਼ਾ ਚੱਕ ਬਾਹਮਣੀਆਂ ਥਾਣਾਂ ਸ਼ਾਹਕੋਟ ਦੇ ਬੈਰੀਅਰ ਤੋੜਨ ਵਾਲਾ ਅਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਆਪਣੀ ਰਾਈਫਲ 315 ਬੋਰ ਨਾਲ ਡਰਾ ਧਮਕਾ ਕੇ ਟੋਲ ਟੈਕਸ ਦੀ ਪਰਚੀ ਬਿਨਾਂ ਕਟਵਾਏ ਆਪਣੇ ਟਰੱਕ/ਟਿੱਪਰ ਨਾਲ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਦੇ ਬੈਰੀਅਰ ਨੂੰ ਤੋੜਨ ਵਾਲੇ ਹਾਰਡਕੋਰ ਕ੍ਰਿਮਨਲ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਉਂਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਉਪ ਪੁਲਿਸ ਕਪਤਾਨ ਜਲੰਧਰ-ਦਿਹਾਤੀ ਨੇ ਦੱਸਿਆ ਕਿ ਸੋਨੂੰ ਤੋਮਰ ਮੈਨੇਜਰ ਟੋਲ ਪਲਾਜ਼ਾ ਚੱਕ ਬਾਹਮਣੀਆਂ ਨੈਸ਼ਲ ਹਾਈਵੇ ਜਲੰਧਰ ਟੂ ਮੋਗਾ ਥਾਣਾਂ ਸ਼ਾਹਕੋਟ ਵਿਖੇ ਬਤੋਰ ਮੈਨੇਜਰ ਲੱਗਾ ਹੋਇਆ ਹੈ। ਜਿਸ ਨੇ ਇੱਕ ਲਿਖਤੀ ਦਰਖ਼ਾਸਤ ਆਪਣੇ ਨਾਲ ਲੰਬੇ ਸਮੇ ਤੋ ਹੋ ਰਹੇ ਤਸ਼ੱਦਦ ਜਿਵੇ ਕਿ ਗੰਨ ਪੁਆਇੰਟ ਤੇ ਡਰਾ ਧਮਕਾ ਕੇ ਜਬਰੀ ਆਪਣੇ ਵਹੀਕਲ ਰੇਤੇ ਵਾਲੇ ਟਿਪਰ ਅਕਸਰ ਟੂਲ ਪਲਾਜ਼ਾ ਤੇ ਲੱਗੇ ਬੈਰੀਅਰ ਨੂੰ ਤੋੜ ਕੇ ਲੈ ਕੇ ਜਬਰੀ ਜਾਂਦਾ ਹੈ ਤੇ ਉਹਨਾਂ ਦੇ ਸਟਾਫ ਨਾਲ ਡਿਉਟੀ ਵਿੱਚ ਵਿਘਨ ਵੀ ਪਾਉਂਦਾ ਹੈ ਜਿਸ ਨਾਲ ਕ੍ਰਮਚਾਰੀਆਂ ਉਪਰ ਆਪਣੇ ਅਸਲੇ ਨਾਲ ਦਹਿਸ਼ਤ ਪਾ ਕੇ ਉਹਨਾ ਨੂੰ ਬਿੰਨਾ ਪੈਸੇ ਦਿੱਤੇ ਆਪਣੇ ਵਹੀਕਲ ਲੰਘਾਉਦਾ ਹੈ। ਜਿਸ ਨਾਲ ਕੰਪਣੀ ਨੂੰ ਲੱਖਾਂ ਰਪਏ ਦਾ ਘਾਟਾ ਵੀ ਪਾਉਂਦਾ ਹੈ । ਜੋ ਦਰਖ਼ਾਸਤ ਦਾ ਵਿਸ਼ਾ ਕਾਬਲ ਦਸਤ ਅੰਦਾਜ਼ੀ ਜੁਰਮ ਹੋਣ ਤੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋ ਮੁੱਕਦਮਾ ਬਰਖਿਲਾਫ ਰਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਕਰਨੈਲ ਸਿੰਘ ਸਰਪੰਚ ਵਾਸੀ ਪਿੰਡ ਕੋਕਰੀ ਵੈਹਿਣੀਵਾਲ ਥਾਣਾ ਅਜੀਤਵਾਲ ਜਿਲਾ ਮੋਗਾ ਦੇ ਦਰਜ਼ ਰਜਿਸਟਰ ਕੀਤਾ ਸੀ। ਇਸ ਮੁੱਕਦਮਾ ਵਿੱਚ ਮੁਦਈ ਵੱਲੋ ਦੱਸਿਆਂ ਗਿਆ ਕਿ ਇਸ ਪਾਸ ਬਹੁਤ ਸਾਰੇ ਰੇਤਾ ਢੋਣ ਲਈ ਟਿਪਰ, ਟਰਾਲੇ, ਘੋੜੇ ਆਦਿ ਹਨ ਅਤੇ ਇਸ ਨੇ ਸਾਨੂੰ ਅਕਸਰ ਹੀ ਗੱਡੀ ਤੇ ਆ ਕੇ ਹਥਿਆਰ ਨਾਲ ਸਾਡੇ ਕ੍ਰਮਚਾਰੀਆਂ ਦੀ ਜਾਨ ਨੂੰ ਖ਼ਤਰਾ ਪੈਦਾ ਕਰਦਾ ਹੈ । ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋ ਇਸ ਦੋਸ਼ੀ ਨੂੰ ਮਿਤੀ 21.01.2025 ਨੂੰ ਗ੍ਰਿਫਤਾਰ ਕੀਤਾ ਤੇ ਦੋਰਾਨੇ ਪੁੱਛ ਗਿੱਛ ਇਹ ਗੱਲ ਸਾਹਮਣੇ ਆਈ ਕਿ ਇਸ ਵਿਅਕਤੀ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆ ਵਿੱਚ ਕੁੱਲ 16 ਮੁੱਕਦਮੇ ਸੰਗੀਨ ਧਾਰਾਵਾ ਜਿਵੇ ਚੋਰੀ, ਨਜਾਇਜ਼ ਕਬਜੇ, ਲੜਾਈ ਝਗੜੇ, ਇਰਾਦਾ ਕਤਲ, ਕਤਲ ਆਦਿ ਦੇ ਮੁੱਕਦਮੇ ਦਰਜ਼ ਹਨ ਅਤੇ ਇਹ ਵਿਅਕਤੀ ਪਾਸ ਰੇਤਾ ਢੋਣ ਲਈ ਇੱਕ ਟਰਾਸਪੋਰਟ ਕੰਪਨੀ ਅਨਹਦ ਟਰਾਸਪੋਰਟ ਦੇ ਨਾਮ ਦੀ ਬਣਾਈ ਹੋਈ ਹੈ ਜਿਸ ਦਾ ਇਹ ਮਾਲਿਕ ਹੈ। ਜਿਸ ਪਾਸ 13 ਵੱਡੇ ਘੋੜੇ/ਟਰਾਲੇ ਅਤੇ 05 ਟਿੱਪਰ ਆਦਿ ਹਨ ਅਤੇ ਇਸ ਪਾਸ ਇੱਕ ਗੱਡੀ ਨੰਬਰੀ PBIO-EG-9541 ਮਾਰਕਾ ਫਾਰਚੂਨਰ ਰੰਗ ਚਿੱਟਾ ਜਿਸ ਪਰ ਸਵਾਰ ਹੋ ਕੇ ਟੋਲ ਪਲਾਜ਼ਾ ਚੱਕ ਬਾਹਮਣੀਆ ਤੇ ਘਟਨਾ ਨੂੰ ਅੰਜ਼ਾਮ ਦਿੰਦਾ ਸੀ ਤੇ ਆਪਣੀ ਰਾਈਫਲ 315 ਬੋਰ ਨਾਲ ਕ੍ਰਮਚਾਰੀਆਂ ਨੂੰ ਡਰਾ ਧਮਕਾ ਕੇ ਆਪਣੇ ਟਰੱਕ/ਟਿੱਪਰ/ਘੋੜੇ ਬੈਰੀਅਰ ਤੋੜ ਕੇ ਆਪ ਖੁਦ ਅਤੇ ਆਪਣੇ ਡਰਾਈਵਰਾ ਨੂੰ ਹੱਲਾ ਸ਼ੇਰੀ ਦੇ ਕੇ ਧੱਕੇ ਨਾਲ ਲੰਘਾ ਕੇ ਲੈ ਜਾਂਦਾ ਹੈ। ਇਹ ਦੋਸ਼ੀ ਸਤਲੁਜ ਦਰਿਆ ਵਿੱਚੋ ਗੈਰ ਕਨੂੰਨੀ ਢੰਗ ਨਾਲ ਮਾਇੰਨਿੰਗ ਕਰਨ ਵਾਲਾ ਸਰਗਨਾ ਮਾਇੰਨਿੰਗ ਕਿੰਗ ਅਖਵਾਉਂਦਾ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪਿਛਲੇ ਦਿਨੀ ਸਤਲੁਜ ਦਰਿਆ ਦੇ ਆਸ ਪਾਸ ਆਪਣੇ ਸ਼ੋਰਸ਼ਾਂ ਰਾਹੀ ਸਾਧਨਾਂ ਦੀ ਵਰਤੋ ਕਰਕੇ ਆਪਣਾ ਇਹ ਗੈਰ ਕਨੂੰਨੀ ਧੰਦਾ ਚਾਲਾਉਦਾ ਸੀ। ਜਿਸ ਦਾ ਅਪਰਾਧਿਕ ਪਿਛੋਕੜ ਅਤੇ ਸੰਗੀਨ ਧਰਾਵਾ ਹੇਠ ਦਰਜ ਮੁੱਕਦਮੇ ਹੋਣ ਦੇ ਬਾਵਜੂਦ ਆਪਣੀ ਲਗਜਰੀ ਐਸੋ ਆਰਾਮ ਦੀ ਜਿੰਦਗੀ ਕਿੰਨਾ ਸਾਥਨਾ ਅਤੇ ਕਿੰਨਾ ਸਾਥੀਆ ਦੀ ਸੈਹ ਤੇ ਮਾਣ ਰਿਹਾ ਹੈ ਜਾਂ ਇਸ ਦੇ ਪਿੱਛੇ ਕਿਸ ਵਿਅਕਤੀ ਦਾ ਹੱਥ ਹੈ। ਇਸ ਬਾਰੇ ਡੁੰਘਾਈ ਨਾਲ ਲੋਕਲ ਪੁਲਿਸ ਵੱਲੋ ਆਧੁਨਿਕ ਅਤੇ ਸੈਟੀਫਿਕ ਤਰੀਕੇ ਨਾਲ ਤਫਤੀਸ਼ ਨਾਲ ਕਰ ਰਹੀ ਹੈ ਜਿਸ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇੰਨਕਾਰ ਨਹੀ ਕੀਤਾ ਜਾ ਸਕਦਾ ਨਾਲ ਨਾਲ ਇਸ ਦੀ ਆਰਥਿਕ ਸਥਿਤੀ ਨੂੰ ਵੀ ਖੰਗਾਲਿਆ ਜਾ ਰਿਹਾ ਹੈ । ਪੁਲਿਸ ਵੱਲੋਂ ਇਸ ਦੋਸੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਰਿਮਾਡ ਹਾਸਿਲ ਕੀਤਾ ਗਿਆ ਸੀ ਜਿਸ ਦੌਰਾਨ ਇਸ ਪਾਸੋ ਵਾਰਦਾਤ ਸਮੇ ਵਰਤੀ ਗਈ 315 ਬੋਰ ਰਾਈਫਲ ਸਮੇਤ ਇੱਕ ਗੱਡੀ ਫਾਰਚੂਨਰ ਵੀ ਬ੍ਰਾਮਦ ਕਰ ਲਈ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj