ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੈਦਲ ਮਾਰਚ ਕੱਢਿਆ

ਪੱਤਰ ਪ੍ਰੇਰਕ
(ਸਮਾਜ ਵੀਕਲੀ)
ਰੋਪੜ,(ਰਮੇਸ਼ਵਰ ਸਿੰਘ): ਸ.ਹ.ਸ. ਮਾਜਰੀ ਠੇਕੇਦਾਰਾਂ ਵੱਲੋਂ ਅੱਜ ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਸਮਰਪਿਤ ਪੈਦਲ ਮਾਰਚ ਮਾਸਟਰ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਕੱਢਿਆ ਗਿਆ। ਜਿਸ ਬਾਰੇ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਸਾਬਕਾ ਪੰਚ ਨੇ ਦੱਸਿਆ ਕਿ ਮਾਰਚ ਤੋਂ ਪਹਿਲਾਂ ਜਸਪਾਲ ਸਿੰਘ ਮਾਜਰੀ ਤੇ ਰੋਮੀ ਘੜਾਮੇਂ ਵਾਲ਼ਾ ਨੇ ਬੱਚਿਆਂ ਨਾਲ਼ ਵਿਚਾਰ ਅਤੇ ਸ਼ਹੀਦਾਂ ਬਾਰੇ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਪਰੰਤ ਬੱਚਿਆਂ ਨਾਲ਼ ਕਾਫ਼ਲੇ ਦੇ ਰੂਪ ਵਿੱਚ ਪਿੰਡ ਵਿਚਾਲੇ ਇਨਕਲਾਬੀ ਨਾਹਰੇ ਲਾਉਂਦਿਆਂ ਮਾਰਚ ਕੀਤਾ ਗਿਆ। ਇਸ ਮੌਕੇ ਸੁਰਿੰਦਰ ਕੌਰ ਮੁੱਖ ਅਧਿਆਪਕਾ, ਪਰਮਿੰਦਰ ਕੌਰ, ਅਨਮੋਲ ਕੌਰ, ਰਣਬੀਰ ਕੌਰ, ਜੋਤੀ ਅਗਰਵਾਲ ਤੇ ਮਨਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਟਵਾਰੀਆਂ ਦੀ ਦਾਸਤਾਨ
Next articleਪੁਨਰ ਜਨਮ ਦੀ ਵਿਆਖਿਆ ਤੇ ਤਰਕਸ਼ੀਲ ਸੁਸਾਇਟੀ ਦੀ ਸੂਬਾ ਮੀਟਿੰਗ ਹੋਈ। ਸੰਗਰੂਰ, (ਰਮੇਸ਼ਵਰ ਸਿੰਘ)