****** ਦੇਖ ਲਿਆ ******

ਮਲਕੀਤ ਮੀਤ

(ਸਮਾਜ ਵੀਕਲੀ)

ਗ਼ਜ਼ਲ/ਮਲਕੀਤ ਮੀਤ

ਸੂਹੇ ਫੁੱਲ ਦੇ ਅੰਦਰ ਵੜ ਕੇ ਵੇਖ ਲਿਆ !
ਮਨ-ਮੰਦਰ ਦੇ ਅੰਦਰ ਵੜ ਕੇ ਵੇਖ ਲਿਆ !

ਪਿੱਠ ਤੇ ਚਿੱਤਰਕਾਰੀ ਸੂਹੇ ਰੰਗਾਂ ਦੀ,
ਜਿਸ ਕੀਤੀ ਸੀ, ਅੱਜ ਓਹ ਖ਼ੰਜਰ ਵੇਖ ਲਿਆ !

ਹੱਥ ਪਰਾਏ, ਚੂੜੇ ਵਾਲੀ ਬਾਂਹ ਤੱਕੀ,
ਹਾਏ ਓ ਰੱਬਾ ਕੈਸਾ ਮੰਜ਼ਰ ਵੇਖ ਲਿਆ !

ਆਪਣੀ ਢਲਦੀ ਦੇਹੀ ਨੂੰ ਜੱਦ ਤੱਕਿਆ ਮੈਂ,
ਡੁੱਬਦੇ ਸੂਰਜ ਵਾਲਾ ਮੰਜ਼ਰ ਵੇਖ ਲਿਆ !

ਤੇਰੇ ਵਾਅਦੇ, ਲਾਰੇ, ਸ਼ਿਕਵੇ ਸਿਰ ਮੱਥੇ,
ਰੋਜ਼ ਹੀ ਤੇਰਾ ਨਵਾਂ ਅਡੰਬਰ ਵੇਖ ਲਿਆ !

ਚਿੱਟਾ ਚਾਨਣ ਝਲਕੇ ਕਾਲੀ ਦਾਹੜੀ ‘ਚੋਂ,
“ਮੀਤ” ਤੇਰੇ ਨੇ ਸ਼ੀਸ਼ੇ ਅੰਦਰ ਵੇਖ ਲਿਆ !

Previous articleसमानता सैनिकों की स्मारिका 14 अक्टूबर को जारी की जाएगी, स्मारिका के संपादकीय बोर्ड में शामिल हुए अधिवक्ता कुलदीप भट्टी
Next articleਇੰਡੀਅਨ ਉਵਰਸੀਜ ਜਰਮਨ ਕਾਂਗਰਸ ਦੇ ਚੇਅਰਮੈਨ ਤੇ ਕਾਰਜਕਾਰੀ ਪ੍ਰਧਾਨ ਸ: ਗੁਰਭਗਬੰਤ ਸਿੰਘ ਸੰਧਾਵਾਲ਼ੀਆ ਵੱਲੋਂ ਪੰਜਾਬ ਦੇ ਨਵੇਂ ਬਣੇ ਸੀ ਐਮ ਸ: ਚਰਨਜੀਤ ਸਿੰਘ ਚੰਨੀ ਨੂੰ ਬਹੁਤ ਬਹੁਤ ਵਧਾਈ।