ਮਨੁੱਖ ਦੀ ਜ਼ਿੰਦਗੀ ਲਈ ਬਹੁਤ ਹੀ ਖਤਰਨਾਕ ਘਾਤਕ ਹੈ ਤੰਬਾਕੂ ਦਾ ਸੇਵਨ :- ਸਿਵਲ ਸਰਜਨ

ਬੱਸ ਸਟੈਂਡ ਬੁਢਲਾਡਾ ਨੇੜੇ ਪਬਲਿਕ ਥਾਵਾਂ ਤੇ ਤੰਬਕੂ ਸਬੰਧੀ ਚਲਾਨ ਕਰਦੇ ਸਿਹਤ ਕਰਮਚਾਰੀ 

ਤੰਬਾਕੂ ਸਮੇਤ ਸਾਰੇ ਨਸ਼ਿਆਂ ਤੋਂ ਨੌਜਵਾਨ ਪੀਡ਼੍ਹੀ ਨੂੰ ਬਚਾਉਣਾ ਸਮੇਂ ਦੀ ਲੋੜ :ਡਾ. ਹਰਦੇਵ ਸਿੰਘ ।

 ਬੁਢਲਾਡਾ (ਸਮਾਜ ਵੀਕਲੀ)
ਬੱਸ ਸਟੈਂਡ ਬੁਢਲਾਡਾ ਨੇੜੇ ਪਬਲਿਕ ਥਾਵਾਂ ਤੇ ਤੰਬਕੂ ਸਬੰਧੀ ਚਲਾਨ ਕਰਦੇ ਸਿਹਤ ਕਰਮਚਾਰੀ
ਬੱਸ ਸਟੈਂਡ ਬੁਢਲਾਡਾ ਨੇੜੇ ਪਬਲਿਕ ਥਾਵਾਂ ਤੇ ਤੰਬਕੂ ਸਬੰਧੀ ਚਲਾਨ ਕਰਦੇ ਸਿਹਤ ਕਰਮਚਾਰੀ
ਬੱਸ ਸਟੈਂਡ ਬੁਢਲਾਡਾ ਨੇੜੇ ਪਬਲਿਕ ਥਾਵਾਂ ਤੇ ਤੰਬਕੂ ਸਬੰਧੀ ਚਲਾਨ ਕਰਦੇ ਸਿਹਤ ਕਰਮਚਾਰੀ

ਸਿਹਤ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ  ਡਿਪਟੀ ਕਮਿਸ਼ਨਰ ਮਾਨਸਾ ਸ੍ਰ:ਪਰਮਵੀਰ ਸਿੰਘ ਆਈ.ਏ. ਐੱਸ. ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ.ਹਰਦੇਵ ਸਿੰਘ ਸਿਵਲ ਸਰਜਨ ਮਾਨਸਾ ਦੀ ਰਹਿਨੁਮਈ ਹੇਠ ਮਾੜੇ ਪ੍ਰਭਾਵ ਪ੍ਰਤੀ ਜਾਗਰੂਕ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆ ਭੂਪਿੰਦਰ ਕੁਮਾਰ ਸਿਹਤ ਸੁਪਰਵਾਈਜ਼ਰ ਨੇ  ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣਾ ਨਾਲ ਹੀ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਨੂੰ ਘੱਟ ਕਰਨਾ ਹੈ,ਜੋ ਵਿਅਕਤੀ ਤੰਬਾਕੂ ਦੀ ਵਰਤੋਂ ਕਰਨ ਵਾਲੇ ਦੇ ਨਜ਼ਦੀਕ ਸਰਕਲ ਵਿੱਚ ਆਉਂਦਾ ਹੈ, ਉਹ ਵੀ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ।

  ਇਹ ਵੀ  ਦੱਸਿਆ ਕਿ  ਭਾਰਤ ਵਿੱਚ ਹਰ ਸਾਲ ਲਗਪਗ 59 ਲੱਖ ਲੋਕ ਤੰਬਾਕੂ ਦੀ ਵਰਤੋਂ ਕਰਕੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ।  ਤੰਬਾਕੂ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਜਬਾੜੇ ਦਾ ਕੈਂਸਰ, ਜੀਭ ਦਾ ਕੈਂਸਰ ਅਤੇ ਫੇਫੜਿਆਂ ਦਾ ਕੈਂਸਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ । ਤੰਬਾਕੂ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾਦ ਖਤਰਾ ਵੀ ਵਧਦਾ ਹੈ । ਤੰਬਾਕੂ ਦਾ ਸੇਵਨ ਕਰਨ ਨਾਲ ਹਰ ਸਾਲ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਤਿੰਨ ਲੱਖ ਨਵੇਂ ਮਾਮਲੇ ਦਿਲ ਦੀਆਂ ਬਿਮਾਰੀਆਂ ਦੇ 58 ਲੱਖ ਕੇਸ ਅਤੇ ਤੰਬਾਕੂ ਨਾਲ ਸਬੰਧਿਤ ਹੋਰ ਖਤਰਨਾਕ ਬੀਮਾਰੀਆਂ ਦੇ 80 ਲੱਖ ਕੇਸ ਸਾਹਮਣੇ ਆਉਂਦੇ ਹਨ।  ਤੰਬਾਕੂ ਦਾ ਸੇਵਨ ਕਰਨ ਨਾਲ ਵਿਅਕਤੀ ਦੇ ਚਿਹਰੇ ਤੇ ਉਮਰ ਤੋਂ ਪਹਿਲਾਂ ਝੁਰੜੀਆਂ ਦਾ ਪੈਣਾ, ਦੰਦਾਂ ਦੀਆਂ ਕਈ ਬੀਮਾਰੀਆਂ ਦਾ ਲੱਗਣਾ, ਬਲੱਡ ਪ੍ਰੈਸ਼ਰ ਦਾ ਵਧਣਾ ਸਾਰੀਆਂ ਸਮੱਸਿਆਵਾਂ,ਸ਼ਾਹ ਦਮਾ, ਹੱਡੀਆਂ ਦੀ ਕਮਜ਼ੋਰੀ ,ਅੱਖਾਂ ਦੀ ਨਿਗ੍ਹਾ ਦਾ ਘਟਣਾ ਜਿਹੀਆਂ ਅਨੇਕਾਂ ਬਿਮਾਰੀਆਂ ਸਾਹਮਣੇ ਆਉਂਦੀਆਂ । ਇਸ ਮੌਕੇ  ਸਿਹਤ ਸੁਪਰਵਾਈਜਰ ਭੂਪਿੰਦਰ ਕੁਮਾਰ ਅਤੇ ਸਿਹਤ ਕਰਮਚਾਰੀ  ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਅਤੇ ਜਗਸੀਰ ਸਿੰਘ ਦੀ ਆਗਵਾਈ ਹੇਠ ਬੱਸ ਸਟੈਂਡ ਬੁਢਲਾਡਾ ਦੇ ਨੇੜੇ ਦੁਕਾਨਾ ਅਤੇ ਪਬਲਿਕ ਥਾਵਾਂ ਤੇ ਤੰਬਕੂ ਦਾ ਸੇਵਨ ਕਰਨ ਵਾਲਿਆ ਦੇ 09 ਚਲਾਨ ਕੀਤੇ ਗਏ ਅਤੇ 600 ਰੁਪਏ ਵਸੂਲ ਕੀਤੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਫਿਊਜ਼ ਬਲਬ
Next articleਯੂਰਪੀ ਸੰਘ ਦੀਆਂ ਚੋਣਾ, ਸੱਜ ਪਿਛਾਖੜ ਦੀ ਜਿੱਤ ਖਤਰੇ ਦੀ ਘੰਟੀ