ਲਵਪ੍ਰੀਤ ਕੌਰ
(ਸਮਾਜ ਵੀਕਲੀ) ਰੋਲਾਂ ਗੋਲਾ , ਤਰ੍ਹਾਂ ਤਰ੍ਹਾਂ ਦੇ ਲੰਗਰ , ਸੇਲ , ਟਰੈਕਟਰਾਂ ਤੇ ਮੋਟਰਸਾਇਕਲਾਂ ਦੀਆਂ ਰੇਸਾਂ ਤੇ ਗੀਤ……
ਕਿਸੇ ਦੀ ਮੱਥਾ ਟੇਕਣ ਤੋਂ ਲੜਾਈ ਤੇ ਕਿਸੇ ਦੀ ਖਾਣ ਤੋਂ , ਕਿਸੇ ਨੂੰ ਪਕੌੜੇ ਨਹੀਂ ਮਿਲੇ ਤੇ ਕਿਸੇ ਨੂੰ ਆਪਣੀ ਜੁੱਤੀ , ਮੱਥਾ ਟੇਕਣ ਲਈ ਲਾਈਨਾਂ ਵਿੱਚ ਉੱਚੀ- ਉੱਚੀ ਦੰਦ ਕੱਢਦੇ ਤੇ ਧੱਕੇ ਮਾਰਦੇ ਲੋਕ, ਕੁੜੀਆਂ ਵੱਲ ਝਾਕਦੇ ਮੁੰਡੇ, ਸ਼ੋਰ ਸ਼ਰਾਬਾ , ਫੁਕਰਪੁਣਾ , ਵਗੈਰਾ ਵਗੈਰਾ……!!
ਸੱਚੀ ਮੈਨੂੰ ਨਹੀਂ ਲੱਗਿਆ ਕਿ ਮੈ ਸ਼ਹੀਦੀ ਦਿਹਾੜੇ ਤੇ ਗਈ ਹਾਂ…..!!!
ਦੇਖ ਕੇ ਦੁੱਖ ਹੋਇਆ ਕਿ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਅਸੀਂ ਸਿਰਫ ਇੱਕ ਮਨਾਇਆ ਜਾਣ ਵਾਲਾ ਮੇਲਾ ਬਣਾ ਕੇ ਰੱਖ ਦਿੱਤਾ ….. ਖ਼ਾ ਪੀ Enjoy ਕਰ ਘਰਾਂ ਨੂੰ ਆ ਜਾਣਾ। ਕੋਈ ਅਹਿਸਾਸ ਨਹੀਂ , ਸਿਰਫ ਪੰਜ ਸੱਤ ਦਿਨ ਸਾਹਿਬਜਾਦਿਆ ਦੀ ਸ਼ਹੀਦੀ ਤੇ ਬਾਕੀ ਦਿਨ…..??? ਹੋਰ ਦੋ ਚਾਰ ਦਿਨਾਂ ਨੂੰ ਅਸੀਂ ਸਭ ਕੁਝ ਭੁੱਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਲੋਹੜੀ ਨੂੰ ਮਨਾਉਣ ਲਗ ਜਾਣਾ ….!!!
ਤੇ ਉਹਨਾਂ ਦੀ ਸੋਚ ???…..ਜੋ ਦੱਬ ਦਿੱਤੀ ਹੈ ਅਸੀਂ ਆਪਣੇ ਸਵਾਰਥਾਂ ਕਰਕੇ ….!!!
ਅਸੀਂ ਉਹਨਾਂ ਤੋਂ ਕੁਝ ਸਿੱਖਣ ਦੀ ਬਜਾਇ ਸਿਰਫ ਦਿਨ ਮਨਾਉਣ ਤੱਕ ਸੀਮਤ ਰਹਿ ਗਏ । ਜੇਕਰ ਕੋਈ ਸੋਚਦਾ ਹੈ ਕਿ ਇਨਾਂ ਦਿਨਾਂ ਵਿੱਚ ਮੈ ਆਪਣੇ ਬੱਚਿਆ ਨੂੰ ਲੈ ਕੇ ਜਾਵਾਂ ਤੇ ਓਹ ਕੁਝ ਸਿੱਖਣਗੇ…..ਤਾਂ ਮੈਨੂੰ ਨਹੀਂ ਲਗਦਾ ਕਿ ਬੱਚੇ ਕੁਝ ਸਿੱਖ ਕੇ ਆ ਸਕਣਗੇ….!!!
ਭਾਜੀ ਹਰਨੇਕ ਸਿੰਘ ਜੀ ਨੇ ਇਕ ਪੋਸਟ ਪਾਈ ਜਿਸ ਵਿੱਚ ਲਿਖਿਆ ਸੀ ਕਿ
“ਸਾਡੇ ਲਈ ਸ਼ਹਾਦਤਾਂ ਸੋਗ ਮਨਾਉਣ ਵਾਸਤੇ ਨੀ : ਸਗੋਂ ਆਪਣੇ ਇਰਾਦਿਆਂ ‘ਚ,ਦ੍ਰਿੜਤਾ ਭਰਨ ਲਈ ਪ੍ਰੇਰਨਾ ਸਰੋਤ ਆ ! “
ਗੱਲ 100% ਸੱਚ ਹੈ ਪਰ ਦ੍ਰਿੜਤਾ ਤਾਂ ਦੂਰ ਦੀ ਗੱਲ ਸਾਡੇ ਅੰਦਰ ਤਾਂ ਸੋਗ ਵੀ ਨਹੀਂ ਹੈ,, ਮੈ ਦੇਖਿਆ ਖੁਦ ਆਪਣੀ ਅੱਖਾਂ ਨਾਲ…!!
ਸਭ ਦਿਖਾਵਾ , ਸ਼ੋਸ਼ੇਬਾਜੀ , ਨੰਬਰ ਬਣਾਉਣੇ,,, ਏਨੀਆਂ ਮਹਾਨ ਸ਼ਹਾਦਤਾਂ ਦਾ ਮਜਾਕ ਬਣਾ ਕੇ ਰੱਖ ਦਿੱਤਾ।
ਅਸੀਂ ਕਿਸੇ ਨੂੰ ਕੀ ਸਿਖਾਉਣਾ ਹੈ ,,,ਅਸੀਂ ਤਾਂ ਖੁਦ ਹਲੇ ਕੁਝ ਵੀ ਨਹੀਂ ਸਿੱਖੇ ।
ਇੰਨੇ ਮਹਾਨ ਤੇ ਕੁਰਬਾਨੀਆਂ ਭਰੇ ਇਤਿਹਾਸ ਤੇ ਗੁਰਬਾਣੀ ਨੂੰ ਦੱਬ ਰਹੇ ਹਾਂ ਆਪਣੀ ਨਲਾਇਕੀਆਂ ਨਾਲ ……!!
ਬਹੁਤ ਸ਼ਰਮ ਆਈ ਤੇ ਦੁੱਖ ਹੋਇਆ ਸਭ ਦੇਖ ਕੇ……!!!!!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly