ਟਮਾਟਰ

ਅਮਰਜੀਤ ਸਿੰਘ ਤੂਰ 

(ਸਮਾਜਵੀਕਲੀ

ਸੁਆਦਾਂ ਵਿੱਚੋਂ ਨ੍ਹੀਂ ਨਿਕਲੀ ਦੁਨੀਆਂ,
ਟਮਾਟਰਾਂ ਦੇ ਤੜਕੇ ਲਾ ਕੇ ਖਾਵੇ।
ਟਮਾਟਰਾਂ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ,
ਹੁਣ ਪਿਆਜਾਂ ਤੇ ਜੀਰੇ ਦਾ ਤੜਕਾ ਭਾਵੇ।
30 ਰੁਪਏ ਕਿਲੋ ਵਿਕਣ ਵਾਲਾ ਟਮਾਟਰ,
150 ਦਾ ਕਿਲੋ ਹੋਇਆ ਇਕ ਮਹੀਨੇ ਵਿਚ।
ਟਮਾਟਰਾਂ ਦੀ ਲਾਲੀ ਤਾਂ ਵੱਧ ਹੀ ਗਈ,
ਸ਼ਰਮ ਨਾਲ ਬੰਦਿਆਂ ਦੇ ਮੂੰਹ ਲਾਲ ਹੋਏ ਪਸੀਨੇ ਵਿਚ।
ਵਪਾਰੀਆਂ ਨੇ ਅਜਾਰੇਦਾਰੀ ਕਰਕੇ ਖਟੀਆਂ ਖੱਟ ਲਈਆਂ,
ਆਮ ਲੋਕ ਅਤੇ ਪ੍ਰਚੂਨ ਵਪਾਰੀ ਰਗੜੇ ਗਏ ਮਹਿੰਗਾਈ ਚ।
ਟਮਾਟਰਾਂ ਦੇ ਮੁਕਾਬਲੇ ਸੇਬ ਹੈ ਸਸਤਾ,
ਮੌਕੇ ਮੁਤਾਬਕ ਢਾਲ ਲਓ ਇਸ ਪੜ੍ਹਾਈ ਚ।
ਜਿਹੜੇ ਲੋਕ ਟਮਾਟਰਾਂ ਦੀ ਕਾਸ਼ਤ ਕਰਦੇ,
ਨਵੀਆਂ ਖੋਜਾਂ ਮੁਤਾਬਕ ਹਾਈਬ੍ਰਿਡ ਵੇਲਾਂ ਉਗਾਉਣ।
ਸਮਾਜ ਦੀ ਸਮੇ ਦੀ ਮੰਗ ਮੁਤਾਬਕ,
ਆਪਣੀ ਫਸਲ ਤੇ ਕਮਾਈ ਕਰਨ ਤੇ ਪੂਰਤੀ ਵਧਾਉਣ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਫੋਨ ਨੰਬਰ  :  9878469639 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੱਚੇ ਕੋਠੇ 
Next articleਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਦਾ ਪਹਿਲਾ ਕਾਵਿ ਸੰਗ੍ਰਹਿ ਤਿਆਰ