ਕੱਚੇ ਕੋਠੇ 

 ਸੁਕਰ ਦੀਨ ਕਾਮੀਂ

(ਸਮਾਜ ਵੀਕਲੀ

ਲੱਗੀ ਨੀ ਦਿਹਾੜੀ ਥੋੜਾ ਰਹਿ ਗਿਆ ਆਟਾ ਨੀ।
ਭੁੱਖੇ   ਮਾਰ  ਬੱਚੇ  ਫੇਰ  ਦੇਖੇਗਾ  ਤਮਾਸ਼ਾ ਨੀ।
ਚੌਵੀ ਘੰਟੇ ਹੋਏ ਮੀਂਹ ਵਰਸਾਉਣ ਲੱਗਿਆ! ਓ ਰੱਬਾ ਰਹਿਣ ਦੇ।
ਕੁੱਲੀਆਂ ਗਰੀਬਾਂ ਦੀਆਂ ਢਾਉਣ ਲੱਗਿਆ! ਓ ਰੱਬਾ ਰਹਿਣ ਦੇ।
ਕੱਚੇ ਕੋਠੇ ਕਾਸਤੋਂ ਚਵਾਉਣ ਲੱਗਿਆ! ਓ ਰੱਬਾ ਰਹਿਣ ਦੇ।
ਰੋਜ਼ ਹੀ ਕਮਾਕੇ ਤਾਜ਼ਾ  ਰੋਜ਼ ਹੀ ਨੇਂ ਖਾਂਵਦੇ।
ਮਿਹਨਤ ਦਿਹਾੜੀ ਕਰ ਟਾਇਮ ਨੇਂ ਲੰਘਾਂਵਦੇ।
ਖਾਂਦਿਆਂ ਨੂੰ ਵੇਖ ਕੇ ਹਟਾਉਣ ਲੱਗਿਆ! ਓ ਰੱਬਾ ਰਹਿਣ ਦੇ।
ਕੱਚੇ ਕੋਠੇ ਕਾਸਤੋਂ ਚਵਾਉਣ ਲੱਗਿਆ! ਓ ਰੱਬਾ ਰਹਿਣ ਦੇ।
ਕੁੱਲੀਆਂ ਗਰੀਬਾਂ ਦੀਆਂ ਢਾਉਣ  ਲੱਗਿਆ! ਓ ਰੱਬਾ ਰਹਿਣ ਦੇ।
ਤਾਜ਼ੇ ਲੱਗੇ ਝੋਨੇ ਦਾ ਪਤਾ ਨਹੀਂ ਕਿਤੇ ਲੱਗਦਾ।
ਖੇਤਾਂ ਵਿੱਚੋਂ ਪਾਣੀ ਦਰਿਆ ਵਾਂਗੂ ਵਗਦਾ।
ਬੀ.ਪੀ. ਕਿਉਂ ਕਿਸਾਨਾਂ ਦਾ ਘਟਾਉਣ ਲੱਗਿਆ! ਓ ਰੱਬਾ ਰਹਿਣ ਦੇ।
ਕੱਚੇ ਕੋਠੇ ਕਾਸਤੋਂ ਚਵਾਉਣ ਲੱਗਿਆ! ਓ ਰੱਬਾ ਰਹਿਣ ਦੇ।
ਕੁੱਲੀਆਂ ਗਰੀਬਾਂ ਦੀਆਂ ਢਾਉਣ ਲੱਗਿਆ! ਓ ਰੱਬਾ ਰਹਿਣ ਦੇ।
ਜਾਨੀਂ,ਮਾਲੀ ਕਾਹਤੋਂ ਕਰੀਂ ਜਾਵੇ ਨੁਕਸਾਨ ਰੱਬਾ।
ਕਰਦਾ ਦੁਆਵਾਂ ਹੱਥ ਜੋੜ ਤੈਨੂੰ”ਖ਼ਾਨ” ਰੱਬਾ।
“ਕਾਮੀ ਵਾਲ਼ੇ” ਐਨਾਂ ਕਿਉਂ ਡਰਾਉਣ ਲੱਗਿਆਂ ਓ। ਰੱਬਾ ਰਹਿਣ ਦੇ।
ਕੁੱਲੀਆਂ ਗਰੀਬਾਂ ਦੀਆਂ ਢਾਉਣ ਲੱਗਿਆ। ਓ ਰੱਬਾ ਰਹਿਣ ਦੇ।
ਦੱਸ ਕਿਉਂ ਗ਼ਰੀਬਾਂ ਨੂੰ ਸਤਾਉਣ ਲੱਗਿਆ! ਓ ਰੱਬਾ ਰਹਿਣ ਦੇ।
   ਸੁਕਰ ਦੀਨ ਕਾਮੀਂ ਖੁਰਦ 
    9592384393

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article *ਮੀਂਹ ਤੇ ਹੜ*
Next articleਟਮਾਟਰ