ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਪਿਛਲੇ ਸਾਲ ਆਏ ਹੜ੍ਹਾ ਨਾਲ ਕਰੀਬੀ ਪਿੰਡ ਭੈਣੀ ਬੜਿੰਗਾਂ ਦੇ ਕਈ ਪਰਿਵਾਰਾਂ ਦੇ ਮਕਾਨ ਢਹਿ ਹੋ ਗਏ ਸਨ।ਜਿਨ੍ਹਾਂ ਦੀ ਪੰਜਾਬ ਸਰਕਾਰ ਵੱਲੋ ਗਿਰਦਾਵਰੀ ਕਰਨ ਤੋ 33 ਲਾਭਪਾਤਰੀਆਂ ਨੂੰ ਮਕਾਨ ਬਣਾਉਣ ਲਈ 9 ਲੱਖ50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸਰਬਜੀਤ ਕੌਰ ਨੇ ਕਿਹਾ ਕਿ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋੰ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ ।ਜਿਸ ਕਾਰਨ ਸੂਬੇ ਦੇ ਲੋਕ ਪੰਜਾਬ ਸਰਕਾਰ ਦੀ ਕਾਰਜਗਾਰੀ ਤੋ ਪੂਰੀ ਤਰ੍ਹਾ ਖੁਸ਼ ਹਨ। ਉਹਨਾਂ ਦੱਸਿਆ ਕਿ ਪਿੰਡ ਭੈਣੀ ਬੜਿੰਗਾਂ,ਸੁਖਪ੍ਰੀਤ ਕੌਰ,ਦਰਸਨ ਸਿੰਘ ਅਨਵਰੀ ਬੇਗਮ ਬਲਜਿੰਦਰ ਕੌਰ ਗੁਰਚੇਤ ਸਿੰਘ ਬੂਟਾ ਸਿੰਘ ਸਗੀਤਾ ਕੌਰ ਪਰਮਜੀਤ ਕੌਰ ਮਨਪ੍ਰੀਤ ਸਿੰਘ ਰਾਮ ਸਿੰਘ ਗੁਰਵਿੰਦਰ ਸਿੰਘ ਕੇਵਲ ਸਿੰਘ ਮਹਿੰਦਰ ਸਿੰਘ ਬਲਜੀਤ ਸਿੰਘ ਰੁਪਿੰਦਰ ਕੌਰ ਕਰਮਜੀਤ ਸਿੰਘ ਸੁਖਮਿੰਦਰ ਸਿੰਘ ਬਲਵਿੰਦਰ ਸਿੰਘ ਅਨੀਤਾ ਦੇਵੀ,ਹਰਪਾਲ ਕੌਰ ਦਲੀਪ ਕੌਰ ਆਦਿ ਪਰਿਵਾਰਾਂ ਦੇ ਪਿਛਲੇ ਸਾਲ ਆਏ ਹੜ੍ਹਾਂ ਨਾਲ ਮਕਾਨ ਢਹਿ ਢੇਰੀ ਹੋ ਗਏ ਸਨ। ਉਹਨਾਂ ਦੱਸਿਆ ਕਿ ਵਿਧਾਇਕ ਹਾਕਮ ਸਿੰਘ ਠੇਕੇਦਾਰ ਯਤਨਾ ਸਦਕਾ ਵਿਧਾਨ ਸਭਾ ਹਲਕਾ ਰਾਏਕੋਟ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆ ਸਕੀਮਾਂ ਦਾ ਪੂਰਾ ਲਾਭ ਮਿਲ ਰਿਹਾ ਹੈ। ਸਰਪੰਚ ਸਰਬਜੀਤ ਕੌਰ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ 33 ਲਾਭਪਾਤਰੀਆਂ ਨੂੰ 9 ਲੱਖ 50 ਹਜ਼ਾਰ ਰੁਪਏ ਮਕਾਨ ਬਣਾਉਣ ਲਈ ਜਾਰੀ ਕੀਤੇ ਗਏ ਹਨ। ਇਸ ਮੌਕੇ ਸਰਪੰਚ ਸਰਬਜੀਤ ਕੌਰ ਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਨੀਤੂ ਕੌਰ ਪਤਨੀ ਗੁਰਪ੍ਰੀਤ ਸਿੰਘ ਦਾ ਪੰਚਾਇਤ ਦੇ ਕੰਮਾਂ ਅਹਿਮ ਯੋਗਦਾਨ ਪਾਉਣ ਤੇ ਸਨਮਾਨ ਕੀਤਾ। ਇਸ ਮੌਕੇ ਸਰਬਜੀਤ ਕੌਰ ਰਾਜਵਿੰਦਰ ਕੌਰ ਗੁਰਮੀਤ ਕੌਰ ਤਿੰਨੇ (ਆਂਗਨਵਾੜੀ ਵਰਕਰ) ਸਰਪੰਚ ਸਰਬਜੀਤ ਕੌਰ,ਪੰਚ ਅਮਰਜੀਤ ਕੌਰ, ਪੰਚ ਸੰਦੀਪ ਕੌਰ ,ਪੰਚ ਜਗਜੀਤ ਕੌਰ,ਪੰਚ ਪਲਵਿੰਦਰ ਸਿੰਘ,ਪੰਚ ਬਲਵਿੰਦਰ ਸਿੰਘ,ਪੰਚ ਅਵਤਾਰ ਸਿੰਘ,ਪੰਚ ਰੁਪਿੰਦਰ ਕੌਰ,ਪੰਚ ਗੁਰਮੇਲ ਸਿੰਘ,ਪੰਚ ਕਮਲਜੀਤ ਕੌਰ ਇਕਬਾਲ ਸਿੰਘ ਬਾਲੀ,ਹਰਜਿੰਦਰ ਸਿੰਘ ਆਦਿ ਹਾਜ਼ਰ ਸਨਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






