ਰਲ਼ ਕੇ ਬਣਾਵਾਂਗੇ ਮੁੜ ਤੋਂ ਰੰਗਲਾ ਪੰਜਾਬ-ਬੇਅੰਤ ਕੌਰ ਗਿੱਲ 

ਪਟਿਆਲਾ (ਰਮੇਸ਼ਵਰ ਸਿੰਘ) ਪਟਿਆਲਾ ਜ਼ਿਲ੍ਹੇ ਦੇ ਨਾਨੋਕੀ ਵਿਰਸਾ ਫਾਰਮ ਜੋ ਕਿ ਭਾਦਸੋਂ ਏਰੀਏ ਵਿੱਚ ਹੈ ਵਿਖੇ ਸੋਲਾਂ ਮਾਰਚ ਦਿਨ ਸ਼ਨਿਚਰਵਾਰ ਨੂੰ ਵਿਰਾਸਤੀ ਮੰਚ ਪੰਜਾਬ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਵੇਰ ਦੇ ਸੈਸ਼ਨ ਵਿੱਚ, ਸੈਮੀਨਾਰ, ਕਵੀ ਦਰਬਾਰ ਅਤੇ ਬਾਅਦ ਦੁਪਹਿਰ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਲੇਖਕ, ਪਾਠਕ ਆਪਣੀ ਵਿਰਾਸਤ ਨੂੰ ਪਿਆਰ ਕਰਨ ਵਾਲੇ ਸੱਭਿਆਚਾਰ ਨਾਲ ਜੁੜੇ ਹੋਏ ਲੋਕ ਹਾਜ਼ਰ ਹੋਣਗੇ ਇਸ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਲੇਖਿਕਾ ਬੇਅੰਤ ਕੌਰ ਗਿੱਲ ਨੇ ਕਿਹਾ ਕੀ ਇਸ ਪ੍ਰੋਗਰਾਮ  ਵਿੱਚ ਜਿੱਥੇ ਅਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਗੱਲ ਕਰਾਂਗੇ ਉੱਥੇ ਹੀ ਅਸੀਂ ਕਵੀ ਦਰਬਾਰ ਵਿੱਚ ਨਵੇਂ ਉਭਰ ਰਹੇ ਕਵੀਆਂ ਦੀਆਂ ਕਵਿਤਾਵਾਂ ਵੀ ਸੁਣਾਂਗੇ , ਰੰਗਾਂ ਰੰਗ ਪ੍ਰੋਗਰਾਮ ਵਿੱਚ ਅਸੀਂ ਆਪਣੀ ਵਿਰਾਸਤ , ਆਪਣੇ ਸੱਭਿਆਚਾਰ ਨਾਲ ਸਬੰਧਿਤ  ਪ੍ਰੋਗਰਾਮ  ਕਰਾਂਗੇ । ਵਿਸਰ ਰਹੀਆਂ ਵਿਰਾਸਤੀ ਕਦਰਾਂ ਕੀਮਤਾਂ ਫਿਰ ਬਹਾਲ ਹੋਣ। ਅਸੀਂ  ਵਿਸਰ ਰਹੀਆਂ ਪੇਂਡੂ ਖੇਡਾਂ ਵੀ ਖੇਡੀਆਂ ਜਾਣਗੀਆਂ ਬੇਅੰਤ ਕੌਰ ਗਿੱਲ ਤੇ ਉਹਨਾਂ ਦੀ ਸਾਰੀ ਵਿਰਾਸਤੀ ਮੰਚ ਦੀ ਟੀਮ ਨੇ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇੱਥੇ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਅਸੀਂ ਫਿਰ ਤੋਂ  ਪੰਜਾਬ ਦਾ ਵੱਖਰਾ ਰੰਗ  ਵੇਖ ਸਕੀਏ।  ਬੇਅੰਤ ਕੌਰ ਗਿੱਲ ਨੇ ਅੱਗੇ ਕਿਹਾ ਕਿ ਅਸੀਂ ਇਹ ਪ੍ਰੋਗਰਾਮ  ਭਾਈਚਾਰਕ ਸਾਂਝਾਂ ਅਤੇ ਵਿਸਰ ਰਹੇ ਵਿਰਸੇ਼ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕਰ ਰਹੇ ਹਾਂ ਇਸ ਸਮੇਂ ਇਸ ਮੀਟਿੰਗ ਦੌਰਾਨ ਵਿਰਾਸਤੀ  ਮੰਚ ਦੇ ਪ੍ਰਮੁੱਖ ਅਹੁਦੇਦਾਰ ਜਸਵਿੰਦਰ ਕੌਰ ਜੱਸੀ, ਸੁਖਵਿੰਦਰ ਸ਼ਹਿਜ਼ਾਦਾ,  ਹਰਪ੍ਰੀਤ ਸਿੰਘ,  ਡਾਕਟਰ ਦਵਿੰਦਰ ਖੁਸ਼ ਧਾਲੀਵਾਲ, ਰਾਜਿੰਦਰ ਸਿੰਘ, ਏਕਤਾ ਵਿਰਕ, ਮਨਜੀਤ ਕੌਰ, ਗੁਰਚਰਨ ਸਿੰਘ, ਪਰਮਜੀਤ ਕੌਰ,   ਡਾਕਟਰ ਸਵਰਨਜੀਤ ਕੌਰ,  ਡਾਕਟਰ ਗੁਰਵਿੰਦਰ ਅਮਨ,  ਲਖਵਿੰਦਰ ਕੌਰ ਪਿੰਕੀ,ਕਰਮਜੀਤ ਕੌਰ ਲੁਧਿਆਣਾ, ਜਤਿੰਦਰ ਕੌਰ,ਨਰਿੰਦਰ ਕੌਰ, ਸੁਨੀਤਾ ਰਾਜਪੁਰਾ, ਕਰਮਜੀਤ ਕੌਰ ਮੋਗਾ, ਮਨਦੀਪ ਕੌਰ, ਨਵਦੀਪ ਕੌਰ,ਅਮਨ ਕੌਰ ਮੋਗਾ, ਰਾਜਿੰਦਰ ਸਿੰਘ,
ਜੱਸੀ ਸਵਰਨ ਸਿੰਘ ਮੋਗਾ, ਕੁਲਵਿੰਦਰ ਕੌਰ ਕਿਰਨ, ਸੁਰਿੰਦਰ ਕੌਰ ਬਾੜਾ, ਕਿਰਨਦੀਪ ਲੁਧਿਆਣੇ ਵਾਲੇ ਨਿੰਮੀ ਜੀ, ਸਤਿੰਦਰ ਸੱਤੀ,ਸੁਰਿੰਦਰ ਕੌਰ ਬਾੜਾ , ਕਰਮਜੀਤ ਕੌਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਸ਼ੀ ਰਾਮ ਜੀ ਦਾ  91ਵਾਂ ਜਨਮ ਦਿਵਸ ਕੱਲ੍ਹ ਨੂੰ ਮਨਾਇਆ ਜਾਵੇਗਾ – ਪੈਂਥਰ
Next articleਕਾਂਗਰਸ ਵਿੱਚੋਂ ਆਏ ਜੀ.ਪੀ ਨੂੰ ਟਿਕਟ ਮਿਲਗੀ