ਕਾਂਸ਼ੀ ਰਾਮ ਜੀ ਦਾ  91ਵਾਂ ਜਨਮ ਦਿਵਸ ਕੱਲ੍ਹ ਨੂੰ ਮਨਾਇਆ ਜਾਵੇਗਾ – ਪੈਂਥਰ

ਕਪੂਰਥਲਾ, (ਕੌੜਾ)-ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਜਿ.ਰੇਲ ਕੋਚ ਫੈਕਟਰੀ, ਕਪੂਰਥਲਾ ਦੀ ਮੀਟਿੰਗ ਜਿਸ ਦੀ ਪ੍ਰਧਾਨਗੀ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਕੀਤੀ. ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਬਾਮਸੇਫ ਦੇ ਸੰਸਥਾਪਕ ਅਤੇ ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ ਜੀ ਦਾ  91ਵਾਂ ਜਨਮ ਦਿਵਸ 16 ਮਾਰਚ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚੂਟ ( ਵਰਕਰ ਕਲੱਬ ) ਵਿਖੇ ਸ਼ਾਮ ਨੂੰ 5 ਵਜੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਹੋਣਗੇ । ਮੀਟਿੰਗ ਵਿੱਚ ਸ਼ਾਮਿਲ ਸਭ ਸਾਥੀਆਂ ਦਾ  ਧੰਨਵਾਦ ਕਰਦੇ ਹੋਏ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਕਿਹਾ ਕਿ ਸਾਨੂੰ ਆਪਣੇ ਮਹਾਪੁਰਸ਼ਾਂ ਦੇ ਜਨਮ ਦਿਨ ਅਤੇ ਪ੍ਰੀਨਿਰਵਾਣ ਦਿਵਸ ਬਹੁਤ ਵੱਡੇ ਪੱਧਰ ‘ਤੇ ਮਨਾਉਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਨੇ ਸਾਰੀ ਜ਼ਿੰਦਗੀ ਬਹੁਜਨ ਸਮਾਜ ਨੂੰ ਉਚਾ ਚੁੱਕਣ ਲਈ ਲਗਾਈ । ਮੀਟਿੰਗ ਵਿਚ  ਸੀਨੀਅਰ ਉਪ ਪ੍ਰਧਾਨ ਸੰਤੋਖ ਰਾਮ ਜਨਾਗਲ, ਉਪ ਪ੍ਰਧਾਨ ਨਿਰਮਲ ਸਿੰਘ, ਚਿੰਤਕ ਨਿਰਵੈਰ ਸਿੰਘ ਸਮਾਜ ਸੇਵਕ ਅਮਰਜੀਤ ਸਿੰਘ ਮੱਲ, ਬਾਮਸੇਫ ਦੇ ਕੰਨਵੀਨਰ ਕਸ਼ਮੀਰ ਸਿੰਘ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਜਰਨਲ ਸਕੱਤਰ ਝਲਮਣ ਸਿੰਘ,  ਸਾਬਕਾ ਪ੍ਰਧਾਨ ਕ੍ਰਿਸ਼ਨ ਸਿੰਘ,ਧਰਮਵੀਰ ਅੰਬੇਡਕਰੀ,ਲਾਰਡ ਬੁੱਧਾ ਐਜੂਕੈਸ਼ਨ ਟਰੱਸਟ ਕੇ ਪ੍ਰਧਾਨ ਪੂਰਨ ਸਿੰਘ, ਐਡੀਟਰ ਦੇਸ ਰਾਜ ਅਤੇ ਪੂਰਨ ਚੰਦ ਬੋਧ ਆਦਿ ਸ਼ਾਮਿਲ ਹੋਏ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੂੰ ਪਿੰਗਲਵਾੜੇ ਦਾ ਦੌਰਾ ਕਰਵਾਇਆ
Next articleਰਲ਼ ਕੇ ਬਣਾਵਾਂਗੇ ਮੁੜ ਤੋਂ ਰੰਗਲਾ ਪੰਜਾਬ-ਬੇਅੰਤ ਕੌਰ ਗਿੱਲ