HOME ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਅਤੇ...

ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਅਤੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ : ਭੁਪਿੰਦਰ ਪਿੰਕੀ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ /ਮੁਕੇਰੀਆਂ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਬੀਤੇ ਦਿਨ ਦਸ਼ਮੇਸ਼ ਗਰਲਜ਼ ਕਾਲਜ, ਚੱਕ ਅੱਲਾ ਬਖਸ਼ ਮੁਕੇਰੀਆਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮੁਕੇਰੀਆਂ ਵੱਲੋਂ ਸਾਂਝੇ ਉੱਦਮਾ ਸਦਕਾ 2 ਰੋਜਾ ਕੀਰਤਨ,ਦਰਬਾਰ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਸਰਵਣ ਸਿੰਘ, ਭਾਈ ਸਿਮਰਪ੍ਰੀਤ ਸਿੰਘ, ਭਾਈ ਤਜਿੰਦਰ ਸਿੰਘ, ਭਾਈ ਜੋਗਿੰਦਰ ਪਾਲ ਸਿੰਘ, ਅਤੇ ਸਿੱਖ ਬੁੱਧੀਜੀਵੀ ਭਾਈ ਪਰਮਜੀਤ ਸਿੰਘ ਗਾਜ਼ੀ, ਡਾਕਟਰ ਸੁਖਪ੍ਰੀਤ ਉਧਾਕੇ,ਪਹੁੰਚੇ ਤੇ ਹਜ਼ਾਰਾਂ ਸੰਗਤਾਂ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਦਸਤਾਰ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਜਿਸ ਵਿੱਚ ਲੱਖਾਂ ਦੇ ਇਨਾਮ ਵੰਡੇ ਗਏ ਇਸ ਮੌਕੇ ਮੈਂਬਰ ਐਸ.ਜੀ.ਪੀਸੀ ਸ. ਰਵਿੰਦਰ ਸਿੰਘ ਚੱਕ, ਅਤੇ  ਗੁਰਮਤਿ  ਪ੍ਰਚਾਰ ਸੇਵਾ ਸੋਸਾਇਟੀ, ਭੁਪਿੰਦਰ ਸਿੰਘ ਪਿੰਕੀ  ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ  ਗੁਰੂ ਜੀ ਦੀ ਬਾਣੀ ਅਤੇ ਬਾਣੇ ਨਾਲ  ਜੁੜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ  ਨਾਲ ਹੀ ਸਿੱਖੀ ਦੀ ਆਨ ਸ਼ਾਨ ਦਸਤਾਰਧਾਰੀ  ਹੋਣਾ ਚਾਹੀਦਾ ਹੈ ਇਸ ਮੌਕੇ ਦਸਤਾਰ ਮੁਕਾਬਲੇ ਦਾ ਉਦਘਾਟਨ  ਪੰਜਾਬੀ ਕਲਾਕਾਰ  ਅੰਮ੍ਰਿਤ ਪਾਲ ਸਿੰਘ ਬਿੱਲਾ ਨੇ ਕੀਤਾ ਇਸ ਮੌਕੇ ਭੁਪਿੰਦਰ ਸਿੰਘ ਪਿੰਕੀ, ਬਿਕਰਮਜੀਤ  ਅੱਲ੍ਹਾ ਬਖਸ਼, ਗੁਰਜਿੰਦਰ ਸਿੰਘ ਚੱਕ,  ਗੁਰਮੀਤ ਸਿੰਘ ਮਿੰਟੂ, ਮਨਜੀਤ ਸਿੰਘ ਚੀਮਾ, ਸਤਪਾਲ ਸਿੰਘ ਚੱਕ, ਮੈਨੇਜਰ ਸ੍ਰੀ ਗਰਨਾ ਸਾਹਿਬ,  ਸਰਬਜੀਤ ਸਿੰਘ ਪ੍ਰਚਾਰਕ,  ਗਿਆਨੀ ਕਲਿਆਣ ਸਿੰਘ, ਗੁਰਮੀਤ ਸਿੰਘ ਮਿੰਟੂ, ਗੁਰਵਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ ਵਾਲੀਆ, ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਸਭਾ ਰਜਿ. ਹੁਸ਼ਿਆਰਪੁਰ ਵਲੋ 25ਵਾਂ ਇੰਟਰਨੈਸ਼ਨਲ ਕੀਰਤਨ ਦਰਬਾਰ 9 ਨਵੰਬਰ ਨੂੰ : ਬਲਵੀਰ ਸਿੰਘ ਹੀਰ
Next articleਪੰਜ ਸਵਾਲ