HOME ਪੰਜ ਸਵਾਲ

ਪੰਜ ਸਵਾਲ

 (ਸਮਾਜ ਵੀਕਲੀ) 

1. ਕੀ ਆਤਮਾ ਅਤੇ ਪਰਮਾਤਮਾ ਹੈ?
2. ਪਾਪ, ਪੁੰਨ ਅਤੇ ਕਰਮ ਕੀ ਹੈ?
3. ਮੌਤ ਦੇ ਬਾਅਦ ਕੀ ਹੁੰਦਾ ਹੈ?
4. ਸਵਰਗ ਅਤੇ ਨਰਕ ਕੀ ਹੈ?
5. ਪੁਨਰ-ਜਨਮ ਕੀ ਅਤੇ ਕਿਸ ਦਾ? ਆਦਿ।

ਇਹ ਉਹ ਸਵਾਲ ਹਨ, ਜਿਨ੍ਹਾਂ ਨੂੰ ਹਰ ਵਿਆਕਤੀ ਜਾਨਣ ਲਈ ਹਮੇਸ਼ਾ ਉਤਾਵਲਾ ਹੀ ਰਹਿੰਦਾ ਹੈ, ਭਾਵੇਂ ਬਹੁਤਿਆਂ ਕੋਲੋਂ ਇਨ੍ਹਾ ਸਵਾਲਾਂ ਬਾਰੇ ਜਾਣ ਜਾਂ ਸਮਝ ਜਾਂ ਕਿਸੇ ਕਿਤਾਬ ਚੋਣ ਪੜ੍ਹ ਵੀ ਲਿਆ ਹੋਵੇ ਪਰ ਤਸੱਲੀ ਹੀ ਨਹੀਂ ਹੁੰਦੀ। ਹੈਰਾਨੀ ਦੀ ਗੱਲ ਤਾਂ ਇਹ ਹੈ ਧਾਰਮਿਕ ਮੀਟਿੰਗਾਂ, ਸਤਸੰਗਾਂ ਅਤੇ ਚੈਨਲਾਂ ਤੇ ਲਾਈਵ ਹਰ ਰੋਜ ਚਰਚਾ ਵੀ ਇਸ ਵਿਸ਼ੇ ਤੇ ਹੀ ਹੁੰਦੀ ਹੈ ਪਰ ਅਸੀਂ ਫਿਰ ਵੀ ਜਵਾਬ ਦੇ ਭੁੱਖੇ ਹੀ ਹਾਂ ਕਿ ਅਸਲ ਵਿੱਚ ਜਵਾਬ ਹੈ ਕੀ ? ਦੁਨੀਆ ਵਿੱਚ ਸਾਰੇ ਮਨੋ ਵਿਗਿਆਨਕ/ਲੇਖਕ/ਮੀਡੀਆ ਆਪਣੇ-ਆਪਣੇ ਦ੍ਰਿਸ਼ਟੀਕੋਣ ਨਾਲ ਲਿਖੀ/ਦਿਖਾਈ ਜਾ ਰਹੇ ਹਨ ਅਤੇ ਸਮਝਾਈ ਜਾ ਰਹੇ ਹਨ ਪਰ ਕੋਈ ਵੀ ਮੁਕੰਮਲ ਸਿੱਟੇ ਤੇ ਨਹੀਂ ਪਹੁੰਚ ਰਿਹਾ, ਕਾਰਣ ਹੈ ਧਰਮਾਂ ਦਾ ਇੱਕ ਦੂਜੇ ਨੂੰ ਕਾਪੀ ਕਰਕੇ ਦੱਸਣਾ ਅਤੇ ਵਿਚਾਰਾਂ ਦੀ ਸਮਾਨਤਾ, ਜਿਸ ਕਾਰਨ ਕੋਈ ਨਵੀਂ ਚੀਜ਼ ਹੀ ਨਹੀਂ ਦਿਖਾਈ ਦੇ ਰਹੀ ਅਤੇ ਅਸੀਂ ਚਿੰਤਤ ਹੋਕੇ ਦਰ ਦਰ ਭਟਕ ਰਹੇ ਹਾਂ।

ਮੇਰਾ ਮਕਸਦ ਕਿਸੇ ਨੂੰ ਧਰਮ ਨਾਲ ਜੋੜਨਾ ਜਾਂ ਤੋੜਨਾ ਬਿਲਕੁਲ ਵੀ ਨਹੀਂ ਹੈ, ਕਿਉੰਕਿ ਇਨ੍ਹਾਂ ਸਵਾਲਾਂ ਦਾ ਮਤਲਬ ਕਿਸੇ ਖਾਸ ਧਰਮ ਨਾਲ ਹੈ ਹੀ ਨਹੀਂ ਕਿਉੰਕਿ ਇਹ ਵਿਸ਼ਾ ਸਾਡੇ ਖੁੱਦ ਨੂੰ ਜਾਣਨ ਨਾਲ ਹੈ।

ਤੁਸੀਂ ਸੋਸ਼ਲ ਮੀਡੀਆ ਤੇ ਇਨ੍ਹਾਂ ਪੰਜ ਸਵਾਲਾਂ ਬਾਰੇ ਜਾਂ ਮਿਲਦੀ ਜੁਲਦੀ ਕੋਈ ਪੋਸਟ ਪਾਉਣ ਦੀ ਕੋਸ਼ਿਸ ਕਰੋ, ਤੁਸੀਂ ਦੇਖੋਗੇ ਕਿ ਵੱਡੇ-ਵੱਡੇ ਵਿਦਵਾਨ,ਇਸ ਦੋ ਲਾਇਨ ਦੀ ਪੋਸਟ ਤੇ ਇਹ ਪੰਜ ਸਵਾਲ ਝੱਟ ਲਿਖ ਦੇਣਗੇ, ਜਿਵੇਂ ਉਸ ਵਕਤ ਹੀ ਸਾਰਾ ਗਿਆਨ ਚਾਹੀਦਾ ਹੋਵੇ ਜਾਂ ਤੁਹਾਨੂੰ ਦੇਣਾ ਹੋਵੇ ਪਰ ਸਿੱਟਾ ਬਹਿਸ ਤੋਂ ਇਲਾਵਾ ਕੁੱਝ ਨਹੀਂ ਨਿਕਲਦਾ।

ਮੈਨੂੰ ਲਗਦਾ ਹੈ ਇਸਦਾ ਮੁੱਖ ਕਾਰਨ ਇਹ ਹੈ ਅਸੀਂ ਲੋਕ ਕਿਸੇ ਛੋਟੇ ਵੱਡੇ ਸਵਾਲ ਦੀ ਮਹੱਤਤਾ ਨੂੰ ਸਮਝਦੇ ਨਹੀਂ,ਬਸ, ਇਕੋ ਸਮੇਂ ਲੜੀ ਵਿੱਚ ਅਜਿਹੇ ਸਵਾਲ ਪੁੱਛਾਂਗੇ, ਜਿਵੇਂ ਇਹ ਸਕੂਲ ਦੀ ਪੜਾਈ ਹੋਵੇ। ਇਨ੍ਹਾਂ ਸਵਾਲਾਂ ਦਾ ਮਤਲਬ ਹੈ ਕਿ ਤੁਸੀਂ ਆਪਣੇ ਬਾਰੇ ਕੁੱਝ ਨਹੀਂ ਜਾਣਦੇ ਅਤੇ ਇਸ ਸਿਸਟਮ (ਪ੍ਰਣਾਲੀ) ਬਾਰੇ ਜਾਨਣਾ ਚਾਹੁੰਦੇ ਹੋ ਪਰ ਹਕੀਕਤ ਵਿੱਚ ਅਜਿਹਾ ਹੈ ਨਹੀਂ, ਕਿਉੰਕਿ ਅਸੀਂ ਸਿਰਫ ਪੁੱਛ ਕੇ ਜਾਣਨਾ ਚਾਹੁੰਦੇ ਹਾਂ, ਸਮਝਣਾ ਬਿਲਕੁਲ ਨਹੀਂ ਚਾਹੁੰਦੇ।

ਬਾਕੀ ਰਹੀ ਗੱਲ ਇਨ੍ਹਾਂ ਸਵਾਲਾਂ ਨੂੰ ਸਮਝਣ ਦੀ, ਇਸ ਸਮਝ ਨੂੰ ਸਮਝਣ ਲਈ ਤਰਕ, ਵਿਗਿਆਨ, ਕੁਦਰਤ,ਨੈਤਿਕਤਾ ਅਤੇ ਅਧਿਆਤਮਿਕਤਾ ਆਦਿ ਬਾਰੇ ਬਹੁਤ ਕੁੱਝ ਪੜ੍ਹਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਖਾਸ ਕਰਕੇ ਇੱਕ ਸੰਬਧਿਤ ਮਾਸਟਰ ਦੀ ਬਹੁਤ ਜ਼ਰੂਰਤ ਹੈ, ਜਿਸ ਨੂੰ ਇਸ ਵਿੱਸ਼ੇ ਬਾਰੇ ਗਿਆਨ ਹੋਵੇ ਅਤੇ ਮਾਸਟਰ ਦੇ ਨਾਲ ਨਾਲ ਸੰਬੰਧਿਤ ਕੁੱਝ ਕਿਤਾਬਾਂ ਦੀ ਬਹੁਤ ਜ਼ਰੂਰਤ ਹੈ।

ਇਹ ਕੰਮ ਵੀ ਸੌਖਾ ਨਹੀਂ ਕਿਉੰਕਿ ਇੱਕ ਚੰਗਾ ਮਾਸਟਰ ਅਤੇ ਚੰਗੀਆਂ ਕਿਤਾਬਾਂ ਦੀ ਚੋਣ ਕਰਨੀ ਵੀ ਕੋਈ ਸਧਾਰਨ ਵਿਸ਼ਾ ਨਹੀਂ ਹੈ, ਇਸ ਵਾਸਤੇ ਵੀ ਵਿਵੇਕ ਦੀ ਵੱਡੀ ਅਹਿਮੀਅਤ ਹੈ।

ਇੱਥੇ ਹਰ ਕਿਸੇ ਦੀ ਆਪਣੀ ਆਪਣੀ ਰਾਏ ਜ਼ਰੂਰ ਹੋਵੇਗੀ। ਇਸ ਲਈ ਮੈਂ ਇਸ ਪੋਸਟ ਨੂੰ ਕਿਸੇ ਤੇ ਥੋਪਣਾ ਵੀ ਨਹੀਂ ਚਾਹੁੰਦਾ , ਇਸ ਦੀ ਵਜ੍ਹਾ ਵੀ ਸਾਡੀ ਆਪੋ ਆਪਣੀ ਮਾਨਸਿਕਤਾ ਅਤੇ ਸਾਡਾ ਵਿਗਿਆਨਕ ਜਾਂ ਅਵਿਗਿਆਨਕ ਦ੍ਰਿਸ਼ਟੀਕੋਣ ਵੀ ਹੈ, ਹਾਂ ਇੱਕ ਸਲਾਹ ਜ਼ਰੂਰ ਦੇ ਸਕਦਾ ਹਾਂ ਕਿ ਜੇਕਰ ਮੈਨੂੰ ਇਹ ਪੰਜ ਸਵਾਲਾਂ ਦੇ ਜਵਾਬ ਪੜ੍ਹਨ,ਸਮਝਣ ਅਤੇ ਇਨ੍ਹਾਂ ਬਾਰੇ ਕੁੱਝ ਲਿਖਣ ਦੀ ਹਿੰਮਤ ਮਿਲੀ ਹੈ ਤਾਂ ਉਹ ਹੈ ਅੱਜ ਦੇ (ਨਵੇਂ,ਨਵੀਨਤਮ) ਲੇਟਸਟ ਬੁੱਧ ਡਾ. ਬੀ.ਅੰਬੇਡਕਰ ਜੀ ਦੁਆਰਾ ਲਿਖਿਆ ਗਿਆ ਦੁਨੀਆਂ ਦਾ ਸ਼੍ਰੇਸ਼ਟ ਅਤੇ ਮਹਾਨ ਵਿਗਿਆਨਕ ਗ੍ਰੰਥ “ਬੁੱਧ ਅਤੇ ਉਨ੍ਹਾਂ ਦਾ ਧੰਮ ” ਜਿਸ ਨੂੰ ਪੜ ਕੇ ਇੱਕ ਵਿਅਕਤੀ ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਪ੍ਰਾਪਤ ਕਰ ਹੀ ਸਕਦਾ ਹੈ, ਇਸਦੇ ਨਾਲ-ਨਾਲ ਇਸ ਵਿਸ਼ੇ ਬਾਰੇ ਹੋਰ ਗਿਆਨ ਵੀ ਪ੍ਰਾਪਤ ਕਰ ਸਕਦਾ ਹੈ ਅਤੇ ਇਸਦੇ ਨਾਲ ਹੀ ਇੱਕ ਚੰਗਾ ਮਾਸਟਰ ਵੀ ਤਲਾਸ਼ ਕਰ ਸਕਦਾ ਹੈ।

ਤੁਸੀਂ ਇਸ ਵਿਸ਼ੇ ਤੇ ਕੋਈ ਨਾ ਕੋਈ ਕਿਤਾਬ ਤਾਂ ਜ਼ਰੂਰ ਪੜੀ ਹੋਵੇਗੀ, ਜੇਕਰ ਕੋਈ ਕਿਤਾਬ ਨਹੀਂ ਵੀ ਪੜੀ ਪਰ ਇਸ ਵਿਸ਼ੇ ਬਾਰੇ ਗੰਭੀਰਤਾ ਨਾਲ ਸੁਣਿਆ ਤਾਂ ਜ਼ਰੂਰ ਹੋਵੇਗਾ ਅਤੇ ਬੇਅੰਤ ਕੋਸ਼ਿਸ ਦੇ ਬਾਵਯੂਦ ਵੀ ਇਹ ਵਿਸ਼ਾ ਨਹੀਂ ਕਲੀਅਰ ਹੋਇਆ ਹੋਵੇਗਾ ਇਹ ਮੇਰਾ ਦਾਅਵਾ ਵੀ ਹੈ। ਜੇਕਰ ਨਹੀਂ ਵੀ ਪੜੀ ਤਾਂ ਕੋਸ਼ਿਸ਼ ਦੁਬਾਰਾ ਵੀ ਕਰ ਸਕਦੇ ਹੋ।
ਤਾਂ ਜੇਕਰ ਇਸ ਵਾਸਤੇ ਤੁਸੀਂ ਮਨਚਾਹੀ ਕੋਈ ਵੀ ਹੋਰ ਕਿਤਾਬ ਜਾਂ ਗ੍ਰੰਥ ਪੜੋਗੇ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਸ ਕਿਤਾਬ ਤੋ ਵੱਧ ਕੋਈ ਵੀ ਹੋਰ ਕਿਤਾਬ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਸਧਾਰਨ ਭਾਸ਼ਾ ਵਿੱਚ ਨਹੀਂ ਸਮਝਾ ਸਕੇਗੀ।
ਪੰਜਾਬੀ ਵਿੱਚ “ਬੁੱਧ ਅਤੇ ਉਨ੍ਹਾਂ ਦਾ ਧੰਮ ” ਗ੍ਰੰਥ ਹੈ ਜਰੂਰ ਕਰੀਬ 450 ਪੰਨਿਆਂ ਦਾ, ਜਿਸ ਕਾਰਨ ਪੜ੍ਹਨ ਵਿੱਚ ਕੁੱਝ ਸਮਾਂ ਲੱਗ ਸਕਦਾ ਪਰ ਕੋਸ਼ਿਸ ਕਰੀਏ ਇੰਗਲਿਸ਼ ਵਿੱਚ ਵਾਲੀਅਮ ਪੜਨ ਦੀ, ਹਾਂ ਜੇਕਰ ਤੁਸੀਂ ਇਸ ਕਿਤਾਬ ਨੂੰ ਸੰਖੇਪ ਵਿੱਚ ਪੜਨਾ ਚਾਹੁੰਦੇ ਹੋ ਤਾਂ ਕਰੀਬ 100 ਪੰਨਿਆਂ ਦੀ “ਬੁੱਧ ਅਤੇ ਉਨ੍ਹਾਂ ਦਾ ਧੰਮ ” (ਮੇਰੀ ਨਜ਼ਰ ਵਿੱਚ) ਤੁਹਾਨੂੰ ਮਿਲ ਸਕਦੀ ਹੈ,ਜੋ ਕਿ ਵੱਖ-ਵੱਖ ਸਿਰਫ ਪੰਜਾਬੀ ਅਨੁਵਾਦਾਂ ਦਾ ਪੰਜਾਬੀ ਸੰਖੇਪ ਹੈ,ਜਿਸ ਦਾ ਪਹਿਲਾ ਐਡੀਸ਼ਨ ਆਪ ਜੀ ਨੂੰ 26 ਨਵੰਬਰ 2025 ਤੱਕ ਪੰਜਾਬੀ ਵਿੱਚ ਜਰੂਰ ਮਿੱਲ ਸਕਦਾ ਹੈ, ਜੋ ਆਪ ਜੀ ਨੂੰ ਉਪਰੋਕਤ 5 ਸਵਾਲਾਂ ਦੇ ਜਵਾਬ ਲੈਣ ਵਿੱਚ ਇੱਕ ਸਹਾਇਕ ਸਿੱਧ ਹੋ ਸਕਦਾ ਹੈ,ਕਿਉੰਕਿ ਜਿਆਦਾਤਰ ਇਨ੍ਹਾਂ ਪੰਜ ਸਵਾਲਾਂ ਨੇ ਹੀ ਮਨੁੱਖ ਦੀ ਸੋਚ ਨੂੰ ਰੋਕ ਕੇ ਰੱਖਿਆ ਹੈ ਅਤੇ ਅੱਗੇ ਵਧਣ ਨਹੀਂ ਦਿੱਤਾ, ਜਿਸ ਦਾ ਮੁੱਖ ਫਾਇਦਾ ਸਾਰੇ ਧਰਮਾਂ ਨੇ ਰਲਮਿਲ ਕੇ ਉਠਾਇਆ ਹੈ ਪਰ ਅੱਜ ਸਮਾਂ ਬਦਲ ਚੁੱਕਾ ਹੈ, ਮਨੁੱਖ ਵਿਗਿਆਨਕ ਹੋਣ ਦੇ ਨਾਲ-ਨਾਲ ਕੁਦਰਤ ਅਤੇ ਖੁੱਦ ਨੂੰ ਜਾਣਨ ਲੱਗ ਗਿਆ ਹੈ।
ਅੱਛਾ ਕਰਮ , ਤਰਕ, ਵਿਗਿਆਨ ਅਤੇ ਨੈਤਿਕਤਾ ਇਹ ਸੱਭ ਨੂੰ ਪਸੰਦ ਆਉਣ ਵਾਲੀਆਂ ਅੱਛਾਈਆਂ ਹਨ ਇਸ ਲਈ ਬਹੁਤ ਜਲਦ ਕੋਈ ਸਮਾਂ ਆਵੇਗਾ ਅਤੇ ਦੁਨੀਆ ਖੁੱਦ ਨੂੰ ਬਿਨ੍ਹਾਂ ਕਿਸੇ ਧਰਮ ਦੇ ਚਲਾ ਸਕੇਗੀ ਅਤੇ ਤੁਸੀਂ ਵੀ ਆਪਣਾ ਮਾਰਗ ਆਪ ਬਣਾ ਸਕੋਗੇ।
ਵਿਸ਼ਾਲ ਖੈਰਾ – ਵਾਸਤਵਿਕ ਕਲਮ ਤੋਂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਅਤੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ : ਭੁਪਿੰਦਰ ਪਿੰਕੀ
Next articleਆਰ.ਟੀ.ਓ ਸੇਵਾਵਾਂ ਪੂਰੀ ਤਰ੍ਹਾਂ ਫੇਸਲੈੱਸ ਕਰਨਾ ਪੰਜਾਬ ਸਰਕਾਰ ਦਾ ਬਿਹਤਰੀਨ ਉਪਰਾਲਾ – ਸੰਦੀਪ ਸੈਣੀ